
ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਹਾਊਸ ਅੰਦਰ ਡਾ ਅੰਬੇਦਕਰ ਵਿਰੁੱਧ ਕੀਤੀ ਗਈ ਗੈਰ ਜਿੰਮੇਵਾਰਾਂ ਨਾਲ ਸ਼ਬਦਾਵਲੀ ਤੋਂ ਬਾਅਦ ਹੀ ਪੰਜਾਬ ਅੰਦਰ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਹੋਣਾ ਆਮ ਹੋਈਆਂ: ਕਰੀਮਪੁਰੀ
ਗੜ੍ਹਸ਼ੰਕਰ, 18 ਜੂਨ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਅੱਜ ਇਥੋਂ ਦੇ ਡੀਐਸਪੀ ਦਫਤਰ ਦੇ ਸਾਹਮਣੇ ਇੱਕ ਵਿਸ਼ਾਲ ਧਰਨਾ ਦੇ ਕੇ ਪਾਰਟੀ ਨੇ ਆਪਣੀਆਂ ਤਿੰਨ ਅਹਿਮ ਮੰਗਾਂ ਦਾ ਡੱਟ ਕੇ ਮੁਜ਼ਾਰਾ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਭੇਜਿਆ। ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਵਿੱਚ ਮੁੱਖ ਤੌਰ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤਾਂ ਦੀ ਹੋ ਰਹੀ ਬੇਅਦਬੀ, ਪਵਿੱਤਰ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿੱਚ ਖੋਲੇ ਗਏ ਨਜਾਇਜ਼ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਦੀ ਮੰਗ ਅਤੇ ਪੰਜਾਬ ਅੰਦਰ ਡਰੱਗ ਮਾਫੀਆ ਦਾ ਖਾਤਮਾ ਕਰਨਾ ਤੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਕਰਨ ਦੀ ਮੰਗ ਕੀਤੀ ਗਈ।
ਗੜ੍ਹਸ਼ੰਕਰ, 18 ਜੂਨ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਅੱਜ ਇਥੋਂ ਦੇ ਡੀਐਸਪੀ ਦਫਤਰ ਦੇ ਸਾਹਮਣੇ ਇੱਕ ਵਿਸ਼ਾਲ ਧਰਨਾ ਦੇ ਕੇ ਪਾਰਟੀ ਨੇ ਆਪਣੀਆਂ ਤਿੰਨ ਅਹਿਮ ਮੰਗਾਂ ਦਾ ਡੱਟ ਕੇ ਮੁਜ਼ਾਰਾ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਭੇਜਿਆ। ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਵਿੱਚ ਮੁੱਖ ਤੌਰ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤਾਂ ਦੀ ਹੋ ਰਹੀ ਬੇਅਦਬੀ, ਪਵਿੱਤਰ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿੱਚ ਖੋਲੇ ਗਏ ਨਜਾਇਜ਼ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਦੀ ਮੰਗ ਅਤੇ ਪੰਜਾਬ ਅੰਦਰ ਡਰੱਗ ਮਾਫੀਆ ਦਾ ਖਾਤਮਾ ਕਰਨਾ ਤੇ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਕਰਨ ਦੀ ਮੰਗ ਕੀਤੀ ਗਈ।
ਗੜਸ਼ੰਕਰ ਸ਼ਹਿਰ ਵਿੱਚ ਦਿੱਤੇ ਗਏ ਇਸ ਧਰਨੇ ਤੋਂ ਪਹਿਲਾਂ ਸ਼ਹਿਰ ਅੰਦਰ ਇੱਕ ਰੋਸ ਮਾਰਚ ਕੀਤਾ ਗਿਆ, ਰੋਸ ਮਾਰਚ ਕਰਨ ਤੋਂ ਪਹਿਲਾਂ ਸਾਰੇ ਪਾਰਟੀ ਵਰਕਰਾਂ ਨੇ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੇ ਮੱਥਾ ਟੇਕ ਕੇ ਇਸ ਰੋਸ ਮਾਰਚ ਨੂੰ ਸ਼ੁਰੂ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਸਰਕਾਰ ਤੇ ਸਿੱਧੇ ਤੌਰ ਤੇ ਚੋਟ ਕਰਦੇ ਕਿਹਾ ਕਿ ਇਸ ਸਰਕਾਰ ਨੇ ਆਮ ਲੋਕਾਂ ਨਾਲ ਕਈ ਵਾਅਦੇ ਕਰਦੇ ਹੋਏ ਗਰੰਟੀਆਂ ਦਿੱਤੀਆਂ ਸਨ ਜੋ ਕਿ ਭੋਲੇ ਭਾਲੇ ਲੋਕਾਂ ਦੀ ਮਾਨਸਿਕਤਾ ਨਾਲ ਵੱਡੇ ਪੱਧਰ ਤੇ ਖਲਵਾੜ ਹੀ ਸਾਬਤ ਹੋਇਆ।ਉਹਨਾਂ ਕਿਹਾ ਕਿ ਪੰਜਾਬ ਅੰਦਰ ਅੱਜ ਦਿਨ ਦਿਹਾੜੇ ਕਤਲੋ ਗੈਰਤ ਹੋ ਰਹੀ ਹੈ, ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਚੋਰੀਆਂ ਹੋ ਰਹੀਆਂ ਹਨ, ਲੁੱਟਾਂ ਖੋਹਾਂ ਆਮ ਹੋ ਚੁੱਕੀਆਂ ਹਨ।ਪਿੰਡਾਂ ਵਿੱਚ ਲੋਕਾਂ ਦੇ ਪਸ਼ੂ ਤੱਕ ਚੋਰੀ ਹੋ ਰਹੇ ਹਨ, ਜਨਤਾ ਦੇ ਜਾਨ ਮਾਲ ਦੀ ਸੁਰੱਖਿਆ ਖਤਰੇ ਵਿੱਚ ਪਈ ਹੋਈ ਹੈ।ਸਰਕਾਰ ਦੇ ਪ੍ਰਬੰਧ ਪੂਰੀ ਤਰ੍ਹਾਂ ਫੇਲ ਸਾਬਿਤ ਹੋ ਰਹੇ ਹਨ।
ਕਰੀਮਪੁਰੀ ਨੇ ਪਿੰਡ ਖਾਨਪੁਰ ਦੀਆਂ ਦੋ ਘਟਨਾਵਾਂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜਿਸ ਵਿੱਚ ਆਮ ਲੋਕਾਂ ਤੇ ਹੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਗਏ ਹਨ।ਉਨ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਹਾਊਸ ਅੰਦਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਵਿਰੁੱਧ ਕੀਤੀ ਗਈ ਗੈਰ ਜਿੰਮੇਵਾਰਾਂ ਨਾਲ ਸ਼ਬਦਾਵਲੀ ਦੀ ਵੀ ਸਖਤ ਨਿੰਦਾ ਕੀਤੀ ਅਤੇ ਨਾਲ ਹੀ ਉਹਨਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਤੋਂ ਬਾਅਦ ਹੀ ਪੰਜਾਬ ਅੰਦਰ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਹੋਣਾ ਆਮ ਹੋਈਆਂ ਹਨ ਅਤੇ ਇਹਨਾਂ ਘਟਨਾਵਾਂ ਨੂੰ ਰੋਕਣ ਵਿੱਚ ਸੂਬਾ ਸਰਕਾਰ ਪੂਰੀ ਤਰਾਂ ਫੇਲ ਸਾਬਤ ਹੋਈ ਹੈ।
ਉਹਨਾਂ ਪੰਜਾਬ ਅੰਦਰ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ 26 ਜਨਵਰੀ ਨੂੰ ਅੰਮ੍ਰਿਤਸਰ ਉਪਰੰਤ ਇਸ ਤੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਦੇ ਕਸਬਾ ਨੰਗਲ, ਬਟਾਲਾ, ਜਗਰਾਉਂ, ਹੁਸ਼ਿਆਰਪੁਰ, ਨੰਗਲ ਦੂਸਰੀ ਵਾਰ ਅਤੇ ਸੱਤਵੀਂ ਘਟਨਾ ਨੂਰਪੁਰ ਜੱਟਾਂ ਗੜਸ਼ੰਕਰ ਵਿਧਾਨ ਸਭਾ ਹਲਕਾ ਵਿੱਚ ਹੋਈ ਹੈ।
ਪੰਜਾਬ ਅੰਦਰ ਨਕਲੀ ਸ਼ਰਾਬ ਨਾਲ ਕਈ ਲੋਕਾਂ ਦੀ ਜਾਨ ਜਾਣ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਸੰਗਰੂਰ, ਮਜੀਠਾ ਤੇ ਲੁਧਿਆਣਾ ਵਿੱਚ ਹੋਈਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਜੰਗ ਜੋ ਛੇੜ ਰਹੀ ਹੈ ਉਸਦੇ ਰਿਜਲਟ ਇਹ ਹਨ ਕਿ ਜਹਰਿਲੀ ਸ਼ਰਾਬ ਦੀ ਵਿਕਰੀ ਨਾਲ ਲੋਕ ਮਰ ਰਹੇ ਹਨ। ਪੰਜਾਬ ਸਰਕਾਰ ਦੀ ਜੰਗ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ, ਉਹਨਾਂ ਕਿਹਾ ਕਿ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਆਣ ਅਧਿਕਾਰਤ ਠੇਕੇ ਖੋਲੇ ਗਏ ਹਨ ਜੋ ਕਿ ਸੂਬਾ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀ।
ਕਰੀਮਪੁਰੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਨੂਰਪੁਰ ਜੱਟਾਂ ਵਿੱਚ ਬਾਬਾ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਤੁਰੰਤ ਫੜੇ ਜਾਣ ਅਤੇ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੇ ਪੰਜਾਬ ਭਰ ਵਿੱਚ ਜਿੱਥੇ ਵੀ ਬੁੱਤ ਲੱਗੇ ਹਨ ਉੱਥੇ ਪੰਜਾਬ ਅਤੇ ਕੇਂਦਰ ਦੀ ਸਰਕਾਰੀ ਫੋਰਸ ਦੀ ਪੱਕੀ ਸੁਰੱਖਿਆ ਲਾਈ ਜਾਵੇ।
ਸੰਗਤਾਂ ਦੇ ਆਸਥਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ਰਾਬ ਦੇ ਠੇਕੇ ਅਤੇ ਅਣਅਧਿਕਾਰ ਦੁਕਾਨਾਂ ਬੰਦ ਕਰਵਾਈਆਂ ਜਾਣ ਅਤੇ ਪੰਜਾਬ ਭਰ ਵਿੱਚੋਂ ਡਰੱਗ ਮਾਫੀਆ ਦਾ ਖਾਤਮਾ ਯਕੀਨੀ ਬਣਾਇਆ ਜਾਵੇ।
ਪੁਲਿਸ ਸਟੇਸ਼ਨ ਗੜਸ਼ੰਕਰ ਵੱਲੋਂ ਦਰਜ ਕੀਤੀ ਗਈ ਐਫਆਈਆਰ ਨੰਬਰ 161, 163 ਸਾਲ 2024 ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪਿੰਡ ਖਾਨਪੁਰ ਵਿੱਚ ਸਧਾਰਨ ਲੋਕਾਂ ਦਾ ਪੁਲਿਸ ਵੱਲੋਂ ਪੀੜਨ ਕੀਤਾ ਗਿਆ, ਘਰਾਂ ਦਾ ਸਮਾਨ ਤੋੜ ਦਿੱਤਾ ਗਿਆ ਅਤੇ ਇਸ ਅਣਮਨੁੱਖੀ ਵਿਵਹਾਰ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਦੋਵੇ ਐਫ ਆਈ ਆਰ ਰੱਦ ਕਰਕੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ।
ਇਸ ਮੋਕੇ ਤੀਰਥ ਰਾਜਪੁਰਾ ਇੰਚਾਰਜ ਪੰਜਾਬ, ਪਰਵੀਨ ਬੰਗਾ ਜਨਰਲ ਸੈਕਟਰੀ ਪੰਜਾਬ, ਗੁਰਮੇਲ ਚੁੰਬਰ ਜਨਰਲ ਸੈਕਟਰੀ ਪੰਜਾਬ, ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸੈਕਟਰੀ ਪੰਜਾਬ, ਰਾਜਵਿੰਦਰ ਸਿੰਘ, ਬਲਵਿੰਦਰ ਪਾਲ ਬਿੱਟਾ ਜਨਰਲ ਸੈਕਟਰੀ, ਹਰਭਜਨ ਸਿੰਘ, ਠੇਕੇਦਾਰ ਭਗਵਾਨ ਦਾਸ, ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ, ਰਣਵੀਰ ਬੱਬਰ ਜਨਰਲ ਸੈਕਟਰੀ, ਬਖਸ਼ੀਸ਼ ਭੀਮ ਗੜਸ਼ੰਕਰ, ਮਲਕੀਅਤ ਸੋਨੀ ਗੜਸ਼ੰਕਰ, ਐਡਵੋਕੇਟ ਪਲਵਿੰਦਰ ਮੰਨਾ, ਜਸਪਾਲ ਭੱਟੀ ਚੱਬੇਵਾਲ, ਮਨਦੀਪ ਸਿੰਘ ਬੈਂਸ ਹੁਸ਼ਿਆਰਪੁਰ, ਸ਼ਿੰਗਾਰਾ ਰਾਮ ਸਰਪੰਚ ਨੂਰਪੁਰ ਜੱਟਾਂ, ਹਰਦੇਵ ਕੁਮਾਰ ਗੁਲਮਰਗ, ਚਰਨਜੀਤ ਮਜ਼ਾਰਾ ਡਿੰਗਰੀਆਂ, ਧਰਮ ਚੰਦ ਬੰਗਾ, ਸਰਜੀਤ ਮੈਹਮੀ ਸਹਿਤ ਪਾਰਟੀ ਦੇ ਅਨੇਕਾਂ ਸੂਬਾ ਪੱਧਰੀ, ਜ਼ਿਲ੍ਹਾ ਪੱਧਰੀ ਤੇ ਵਿਧਾਨ ਸਭਾ ਹਲਕਾ ਪੱਧਰ ਤੇ ਆਗੂਆਂ ਨੇ ਇਸ ਮੌਕੇ ਮੰਚ ਤੋ ਆਪਣੀ ਹਾਜ਼ਰੀ ਲਗਵਾਈ।
ਇਸ ਮੌਕੇ ਰਣਵੀਰ ਸਿੰਘ ਬੱਬਰ ਸਟੇਟ ਸਕੱਤਰ ਅਤੇ ਇੰਚਾਰਜ ਹਲਕਾ ਗੜਸ਼ੰਕਰ, ਪ੍ਰਧਾਨ ਮਲਕੀਤ ਸਿੰਘ, ਰਾਮਦਾਸ ਜਨਰਲ ਸਕੱਤਰ, ਸੁਖਵਿੰਦਰ ਸਿੰਘ ਡਗਾਮ ਕੈਸ਼ੀਅਰ, ਹਰਦੇਵ ਗੁਲਮਰਗ ਜ਼ਿਲ੍ਾ ਸਕੱਤਰ, ਚਰਨਜੀਤ ਸਿੰਘ ਸੰਮਤੀ ਮੈਂਬਰ ਜਿਲ੍ਾ ਸਕੱਤਰ ਹੁਸ਼ਿਆਰਪੁਰ, ਧਰਮ ਚੰਦ ਸਕੱਤਰ ਜ਼ਿਲ੍ਾ ਸਕੱਤਰ, ਰਾਮਜਸ ਵਾਈਸ ਪ੍ਰਧਾਨ, ਬਖਸ਼ੀਸ਼ ਭੀਮ ਜ਼ਿਲਾ ਕੁਆਰਡੀਨੇਟਰ, ਅਸ਼ੋਕ ਬਢੇਸਰੋਂ, ਅਸ਼ੋਕ ਬੀਹੜਾ, ਜਸਪਾਲ ਚੇਚੀ, ਹਰਜਿੰਦਰ ਸਿੰਘ ਖਾਲਸਾ, ਕਸ਼ਮੀਰ ਭੰਮੀਆਂ, ਚਮਨ ਲਾਲ, ਸੁਰਿੰਦਰ ਸ਼ਿੰਦਾ, ਚਮਨ ਟੂਟੋ ਮੁਜ਼ਾਰਾ, ਸੰਤੋਖ ਸਿੰਘ ਨੇ ਗੜਸ਼ੰਕਰ ਵਿੱਚ ਪਹੁੰਚੇ ਹੋਏ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।
