ਆਸ਼ਾ ਵਰਕਰ ਯੂਨੀਅਨ ਸੀਟੂ ਵਲੋ ਆਪਣੀਆ ਮੁੱਖ ਮੰਗਾ ਦੇ ਸਬੰਧ ਵਿੱਚ ਪੋਸੀ ਵਿਖੇ ਧਰਨਾ
ਗੜ੍ਹਸ਼ੰਕਰ- ਅੱਜ ਆਸਾ ਵਰਕਰ ਯੂਨੀਅਨ ਸੀਟੂ ਵੱਲੋ ਆਪਣੀਆਂ ਜਾਇਜ ਮੰਗਾ ਦੇ ਸੰਬੰਧ ਵਿੱਚ ਪੋਸੀ ਵਿਖੇ ਰੋਸ ਧਰਨਾ ਲਗਾਇਆ ਗਿਆ। ਜਿਸ ਵਿਚ ਪ੍ਰਧਾਨ ਜੋਗਿੰਦਰ ਕੌਰ,ਬਲਵਿੰਦਰ ਕੌਰ, ਸੈਕਟਰੀ ਬਿੰਦਰਪਾਲ ਕੌਰ ਜਥੇਬੰਦੀ ਦੇ ਆਗੂ ਮਹਿੰਦਰ ਕੁਮਾਰ ਬੱਢੋਆਣ, ਸਾਥੀ ਬਲਦੇਵ ਸਿੰਘ ਜੀ ਤੇ ਆਸਾ ਵਰਕਰਾ ਤੇ ਲੀਡਰਸਿਪ ਦੀ ਹਾਜਰੀ ਵਿਚ ਰੋਸ ਧਰਨਾ ਲਾਇਆ ਗਿਆ ਤੇ ਬੁਲਾਰਿਆ ਵੱਲੋ ਆਪਣੇ ਵਿਚਾਰ ਪੇਸ਼ ਕੀਤੇ ਗਏl

ਜਿਸ ਵਿਚ ਆਸਾ ਵਰਕਰਾਂ ਦੇ ਰੁਕੇ ਹੋਏ ਕੰਮ ਦੇ ਪੈਸੇ 2500 ਫਿਕਸ ਬਣਦਾ ਤੇ ਕੁਝ ਆਸਾ ਵਰਕਰਾਂ ਦੇ ਬਕਾਇਆ ਨੂੰ ਲੈ ਕੇ ਦੁਬਿਧਾ ਬਣੀ ਹੈ ਉਸ ਨੂੰ ਕਲੀਅਰ ਕਰਨ ਨੂੰ ਕਿਹਾ ਗਿਆ ਸੀ ਟੀ ਬੀ ਦੇ ਇੰਨਸੈਟਿਵ ਵਾਲੇ ਬਕਾਇਆ, ਟੀਬੀ ਸਰਵੇ ਦਾ ਬਕਾਇਆ ਤੇ ਹੋਰ ਆ ਰਹੀਆਂ ਮੁਸਿਕਲਾ ਜਿਵੇ ਟੀ ਬੀ ਦੀ ਦਵਾਈ ਦਾ ਸਬਸੈਟਰ ਤੋ ਮਿਲਣਾ, ਆਸਾ ਵਰਕਰ ਦਾ ਪੇਪਰ ਵਰਕ ਜਿਸ ਤੇ ਮੈਡੀਕਲ ਅਫਸਰ ਦੇ ਦਸਤਖਤ ਆਸਾ ਫੈਸਿਲੀਟੇਟਰ ਦੁਆਰਾ ਕਰਾਉਣੇ, ਆਸਾ ਵਰਕਰਾਂ ਵੱਲੋ ਬਣਾਏ ਆਯੂਸਮਾਨ ਕਾਰਡ ਦਾ ਮਿਹਨਤਾਨਾ ਤੇ ਸੀ, ਐਚ ਵਾਲੇ ਬਕਾਇਆ ਲੈਣ ਲਈl
ਕਿਸੇ ਆਸਾ ਵਰਕਰ ਨੂੰ ਰਜਿਸਟਰ ਚੈਕਿੰਗ ਸੰਬੰਧੀ ਤੁਰੰਤ ਬੁਲਾ ਕੇ ਜਲੀਲ ਕਰਨਾ ਬੰਦ ਕੀਤਾ ਜਾਵੇ ਆਸਾ ਫੈਸਿਲੀਟੇਟਰ ਦੁਆਰਾ ਆਸਾ ਵਰਕਰ ਦੇ ਕੰਮ ਦੇ ਰਿਕਾਰਡ ਪੂਰਾ ਕਰਾਉਣ ਦੀ ਜਿੰਮੇਵਾਰੀ ਹੈ ਸਮੇ ਸਿਰ ਆਪਣਾ ਟੂਰ ਕਰਕੇ ਰਿਕਾਰਡ ਪੂਰਾ ਕਰਾਉਣ ਆਸਾ ਫੈਸਿਲੀਟੇਟਰ ਆਸਾ ਵਰਕਰ ਦੇ ਕੰਮ ਨੂੰ ਮੇਨਟੇਨ ਕਰਾਉਣ ਲਈ ਰੱਖੇ ਗਏ ਹਨl
ਜੇਕਰ ਕਿਸੇ ਸਰਕਾਰੀ ਅਧਿਕਾਰੀ ਜਾ ਮੁਲਾਜਮ ਵੱਲੋ ਆਸਾ ਵਰਕਰ ਨਾਲ ਧੱਕਾ ਕੀਤਾ ਜਾ ਜਲੀਲ ਕੀਤਾ ਜਥੇਬੰਦੀ ਤੁਰੰਤ ਐਕਸ਼ਨ ਲਵੇਗੀ ਸੀਨੀਅਰ ਮੈਡੀਕਲ ਅਫਸਰ ਵੱਲੋ ਦੱਸਿਆ ਗਿਆ ਕਿ ਸਟੇਟ ਵੱਲੋ ਸਾਨੂੰ ਸਮੇ ਸਿਰ ਫੰਡ ਨਹੀ ਮਿਲਦਾ ਫੰਡ ਆਉਣ ਤੇ ਹੀ ਆਸਾ ਨੂੰ ਭੁਗਤਾਨ ਕੀਤਾ ਜਾਵੇਗਾl
ਅਸੀ ਸਰਕਾਰ ਨੂੰ ਪੁਛਣਾ ਚਾਹੁੰਦੇ ਹਾ ਕਿ ਤੁਸੀ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀ ਜੇਕਰ ਆਸਾ ਵਰਕਰਾਂ ਨੂੰ ਸਮੇ ਸਿਰ ਇੰਨਸੈਟਿਵ ਨਹੀ ਦੇ ਸਕਦੇ ਤਾ ਗੱਪਾ ਕਿਉ ਮਾਰਦੇ ਵਿਕਾਸ ਦੀਆ ਅੱਜ ਆਸਾ ਵਰਕਰਾਂ ਗਲੀ ਗਲੀ ਤੁਹਾਡਾ ਪਿੱਟ ਸਿਆਪਾ ਕਰਦੀਆਂ ਫਿਰਦੀਆ ਲੱਖ ਲਾਹਨਤਾਂ ਅਜਿਹੇ ਲੀਡਰਾਂ ਦੇ ਜਿਹੜੇ ਕੀਤੇ ਹੋਏ ਕੰਮ ਦੇ ਪੈਸੇ ਵੀ ਨਹੀ ਦੇ ਸਕਦੇ ਸਮੇ ਸਿਰ l
ਆਸਾ ਵਰਕਰ ਜਥੇਬੰਦੀ ਵੱਲੋ 9 ਜੁਲਾਈ ਦੀ ਹੜਤਾਲ ਵਿੱਚ ਹੁਸਿਆਪੁਰ ਵਿਖੇ ਸਾਮਿਲ ਹੋ ਕੇ ਮਾਨ ਸਰਕਾਰ ਦਾ ਜਲੂਸ ਕੱਢਿਆ ਜਾਵੇਗਾ ਇਸ ਮੌਕੇ ਨਛੱਤਰ ਕੌਰ, ਮੋਨਿਕ ਰਾਣੀ,ਕਮਲਜੀ ਕੌਰਨਵਾਸਹਿਰ, ਮਨਜੀਤ ਕੌਰ ਨਵਾਂਸ਼ਹਿਰ ਨੇ ਆਪਣੇ ਵਿਚਾਰ ਸਾਝੇ ਕੀਤੇ l