
ਜਿਲਾ ਭਾਸ਼ਾ ਦਫਤਰ, ਕਪੂਰਥਲਾ ਤੇ ਸ਼੍ਰੀ ਪ੍ਰਾਣਨਾਥ ਜਾਗਰਿਤੀ ਸੇਵਾ ਸੰਮਤੀ (ਰਜਿ) ਵੱਲੋਂ ਠੰਡੇ ਮਿੱਠੇ ਜਲ ਦੀ ਸ਼ਬੀਲ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਕਪੂਰਥਲਾ (ਪੈਗਾਮ ਏ ਜਗਤ):- ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੇ ਸਮੂਹ ਸਟਾਫ਼ ਵੱਲੋਂ ਸ੍ਰੀ ਪ੍ਰਾਣਨਾਥ ਜਾਗਰਿਤੀ ਸੇਵਾ ਸੰਮਤੀ (ਰਜਿ.) ਵੱਲੋਂ ਦਿੱਤੇ ਸੱਦੇ 'ਤੇ ਛਬੀਲ ਅਤੇ ਰੁੱਖਾਂ ਦੇ ਲੰਗਰ ਦੀ ਸੇਵਾ ਸਮੇਤ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਕਪੂਰਥਲਾ (ਪੈਗਾਮ ਏ ਜਗਤ):- ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਦੇ ਸਮੂਹ ਸਟਾਫ਼ ਵੱਲੋਂ ਸ੍ਰੀ ਪ੍ਰਾਣਨਾਥ ਜਾਗਰਿਤੀ ਸੇਵਾ ਸੰਮਤੀ (ਰਜਿ.) ਵੱਲੋਂ ਦਿੱਤੇ ਸੱਦੇ 'ਤੇ ਛਬੀਲ ਅਤੇ ਰੁੱਖਾਂ ਦੇ ਲੰਗਰ ਦੀ ਸੇਵਾ ਸਮੇਤ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਸਮੂਹ ਸਟਾਫ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਇਸ ਪੁਸਤਕ ਪ੍ਰਦਰਸ਼ਨੀ ਬਾਰੇ ਸੋਸ਼ਲ ਮੀਡੀਆ 'ਤੇ ਪ੍ਰਿੰਟ ਮੀਡੀਆ ਉੱਤੇ ਪਹਿਲਾਂ ਤੋਂ ਹੀ ਸੂਚਨਾ ਦਿੱਤੀ ਗਈ ਸੀ ਜਿਸਦੇ ਫਲਸਰੂਪ ਸ਼ਹਿਰ ਵਾਸੀਆਂ ਨੇ ਬਹੁਤ ਭਰਵਾਂ ਹੁੰਗਾਰਾ ਦਿੱਤਾ। ਛੁੱਟੀ ਦਾ ਦਿਨ ਹੋਣ ਕਾਰਨ ਬਹੁਤ ਸਾਰੇ ਸ਼ਹਿਰ ਵਾਸੀ ਅਤੇ ਵਿਦਿਆਰਥੀ ਕਿਤਾਬਾਂ ਖਰੀਦਣ ਲਈ ਆਏ ਅਤੇ ਕਿਤਾਬਾਂ ਵਿੱਚ ਆਪਣੀ ਦਿਲਚਸਪੀ ਦਿਖਾਈ।
ਡਾ. ਗੁਰਦੇਵ ਸਿੰਘ ਭੱਟੀ ਵੱਲੋਂ ਇਸ ਮੌਕੇ ਬਾਰ-ਬਾਰ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਠੰਡੇ ਮਿੱਠੇ ਜਲ ਛਕਣ ਅਤੇ ਮੁਫ਼ਤ ਵੰਡੇ ਜਾ ਰਹੇ ਰੁੱਖਾਂ ਨੂੰ ਪ੍ਰਾਪਤ ਕਰਨ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਗਈ, ਜਿਸ 'ਤੇ ਨਾ ਸਿਰਫ਼ ਸ਼ਹਿਰ ਵਾਸੀਆਂ ਸਗੋਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਵੀ ਹਿੰਦੀ ਭਾਸ਼ਾ ਦੀਆਂ ਪੁਸਤਕਾਂ ਖਰੀਦਣ ਵਿੱਚ ਬਹੁਤ ਦਿਲਚਸਪੀ ਦਿਖਾਈ ਗਈ।
ਜਿੱਥੇ ਵਿਦਿਆਰਥੀ ਵਰਗ ਵੱਲੋਂ ਸਚਿੱਤਰ ਪ੍ਰਾਇਮਰੀ ਕੋਸ਼, ਕਹਾਣੀਆਂ ਦੀਆਂ ਕਿਤਾਬਾਂ, ਨੌਜਵਾਨਾਂ ਵੱਲੋਂ ਨਾਵਲ, ਜੀਵਨੀਆਂ, ਅਤੇ ਅਨੁਵਾਦ ਕੀਤੀਆਂ ਪੁਸਤਕਾਂ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਗਈ ਉੱਥੇ ਸਾਡੇ ਵਡੇਰੀ ਉਮਰ ਦੇ ਨਾਗਰਿਕਾਂ ਵੱਲੋਂ ਧਾਰਮਿਕ ਪੁਸਤਕਾਂ ਦੀ ਖ਼ਰੀਦਦਾਰੀ ਕੀਤੀ ਗਈ।
ਸ਼ਹਿਰ ਵਾਸੀਆਂ ਵੱਲੋਂ ਇਸ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਨੇ ਕਿਹਾ ਕਿ ਉਹ ਪੁਸਤਕ ਪ੍ਰਦਰਸ਼ਨੀਆਂ ਲਈ ਰੱਖੇ ਜਾਂਦੇ ਸਥਾਨ, ਮਿਤੀ ਅਤੇ ਸਮੇਂ ਬਾਰੇ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਦੋ ਦਿਨ ਪਹਿਲਾਂ ਸੂਚਿਤ ਕਰ ਦਿੰਦੇ ਹਨ। ਜ਼ਿਲ੍ਹਾ ਭਾਸ਼ਾ ਦਫ਼ਤਰ ਦੀਆਂ ਅਜਿਹੀਆਂ ਗਤੀਵਿਧੀਆਂ ਗਤੀਵਿਧੀਆਂ ਨਾਲ ਜੁੜੇ ਰਹਿਣ ਲਈ ਉਹਨਾਂ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸੋਸ਼ਲ ਮੀਡੀਆ ਪੇਜ ਨਾਲ ਜੁੜਨ ਲਈ ਅਪੀਲ ਕੀਤੀ।
ਇਸ ਮੌਕੇ ਸ਼੍ਰੀ ਸੁਖਵਿੰਦਰ ਮਠਾੜੂ, ਸ਼ਹਿਬਾਜ਼ ਖ਼ਾਨ, ਮੁੱਨਜ਼ਾ ਇਰਸ਼ਾਦ ਵੱਲੋਂ ਪ੍ਰਦਰਸ਼ਨੀ ਮੌਕੇ ਆ ਕੇ ਕਿਤਾਬਾਂ ਬਾਰੇ ਜਾਣਕਾਰੀ ਦਿੰਦਿਆਂ ਮੌਜੂਦ ਲੋਕਾਂ ਨੂੰ ਘੱਟੋ-ਘੱਟ ਇੱਕ ਕਿਤਾਬ ਜ਼ਰੂਰ ਖਰੀਦਣ ਦਾ ਸੁਨੇਹਾ ਦਿੱਤਾ ਅਤੇ ਆਪ ਵੀ ਕਿਤਾਬਾਂ ਖਰੀਦਣ ਦਾ ਲਾਭ ਲਿਆ। ਸਮੁੱਚੀ ਕਾਰਗੁਜ਼ਾਰੀ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਟਾਫ਼ ਮੈਂਬਰ ਮਨੀਸ਼ ਬਹਿਲ, ਸਲਮਾਨ ਖ਼ਾਨ, ਨਰਿੰਦਰ ਕੌਰ ਅਤੇ ਪ੍ਰਾਣਨਾਥ ਜਾਗ੍ਰਿਤੀ ਸੇਵਾ ਸਮਿਤੀ ਦੇ ਮੈਂਬਰ ਸੁਗਮ, ਭਾਰਤ ਨੇਗੀ, ਗੌਰਵ, ਅਨਿਕੇਤ, ਸਾਗਰ, ਪ੍ਰੀਤ, ਹਰਦੀਪ ਅਤੇ ਰਿਸ਼ਵ ਡੋਗਰਾ ਦੀ ਅਹਿਮ ਭੂਮਿਕਾ ਰਹੀ।
