ਸੁਪਰੀਮ ਕੋਰਟ ਵੱਲੋਂ ਫਿਲਮ ਰਿਲੀਜ਼ ਕਰਨ ਬਾਰੇ ਅਰਜ਼ੀ ’ਤੇ ਕਰਨਾਟਕ ਸਰਕਾਰ ਤੋਂ ਮੰਗਿਆ ਤਲਬ

ਨਵੀਂ ਦਿੱਲੀ, 13 ਜੂਨ- ਸੁਪਰੀਮ ਕੋਰਟ ਨੇ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਠੱਗ ਲਾਈਫ’ ਦੀ ਕਰਨਾਟਕ ਦੇ ਸਿਨਮਾ ਘਰਾਂ ਵਿੱਚ ਸਕਰੀਨਿੰਗ ਨੂੰ ਲੈ ਕੇ ਕਥਿਤ ਧਮਕੀਆਂ ਖਿਲਾਫ ਸੁਰੱਖਿਆ ਦੀ ਮੰਗ ਸਬੰਧੀ ਅਰਜ਼ੀ ’ਤੇ ਕਰਨਾਟਕ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ।

ਸੁਪਰੀਮ ਕੋਰਟ ਦੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਮਨਮੋਹਨ ਦੇ ਬੈਂਚ ਨੇ ਮਨੀ ਰਤਨਮ ਵੱਲੋ ਨਿਰਦੇਸ਼ਤ ਅਤੇ ਕਮਲ ਹਾਸਨ ਦੇ ਲੀਡ ਰੋਲ ਵਾਲੀ ਤਾਮਿਲ ਫਿਲਮ ਦੀ ਸਕਰੀਨਿੰਗ ’ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਐੱਮ ਮਹੇਸ਼ ਰੈਡੀ ਦੀ ਅਰਜ਼ੀ ’ਤੇ ਨੋਟਿਸ ਜਾਰੀ ਕੀਤਾ ਹੈ। ਇਸ ਮਸਲੇ ’ਤੇ ਸੁਣਵਾਈ ਅਗਲੇ ਮੰਗਲਵਾਰ ਨੂੰ ਹੋਵੇਗੀ।
ਰੈਡੀ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਕੇਂਦਰੀ ਫਿਲਮ ਸਰਟੀਫੀਕੇਸ਼ਨ ਬੋਰਡ ਵੱਲੋਂ ਸਰਟੀਫੀਕੇਟ ਮਿਲਣ ਦੇ ਬਾਵਜੂਦ ਕਰਨਾਟਕ ਸਰਕਾਰ ਨੇ ਪੁਲੀਸ ਦੀ ਦਖ਼ਲਅੰਦਾਜ਼ੀ ਅਤੇ ਜ਼ੁਬਾਨੀ ਹਦਾਇਤਾਂ ਰਾਹੀਂ ਇਸ ਫਿਲਮ ਨੂੰ ਸਿਨਮਾਂ ਘਰਾਂ ਵਿੱਚ ਲੱਗਣ ਤੋਂ ਰੋਕ ਦਿੱਤਾ ਹੈ।
ਰੈਡੀ ਦੇ ਵਕੀਲ ਏ. ਵੇਲਾਨ ਨੇ ਤਰਕ ਦਿੱਤਾ ਕਿ ਇਸ ਤਰਾਂ ਦੀਆਂ ਗਤੀਵਿਧੀਆਂ ਸੰਵਿਧਾਨ ਦੀ ਧਾਰਾ 19(1)(a) ਤਹਿਤ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੈ।