ਊਰਜਾ ਮੰਤਰੀ ਅਨਿਲ ਵਿਜ ਨੇ 15 ਦਿਨ ਵਿੱਚ ਖਰਾਬ ਟ੍ਰਾਂਸਫਾਰਮਰ ਨਹੀਂ ਬਦਲਣ ਵਾਲੇ ਅੰਬਾਲਾ ਇੰਡਸਟਰਿਅਲ ਏਰਿਆ ਸਬ-ਡਿਵੀਜ਼ਨਲ ਦੇ ਜੇਟੀ ਨੂੰ ਕੀਤਾ ਸਸਪੈਂਡ

ਚੰਡੀਗੜ੍ਹ, 13 ਜੂਨ - ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਅੰਬਾਲਾ ਕੈਂਟ ਦੇ ਚੰਦਪੁਰਾ ਪਿੰਡ ਵਿੱਚ ਬਿਜਲੀ ਦੇ ਖਰਾਬ ਟ੍ਰਾਂਸਫਾਰਮਰ ਨੂੰ 15 ਦਿਨ ਬਾਅਦ ਵੀ ਨਹੀਂ ਬਦਲਣ ਵਾਲੇ ਬਿਜਲੀ ਨਿਗਮ ਦੇ ਜੇਈ (ਜੂਨੀਅਰ ਇੰਜੀਨੀਅਰ) ਸੰਜੈ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ।

ਚੰਡੀਗੜ੍ਹ, 13 ਜੂਨ - ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਅੰਬਾਲਾ ਕੈਂਟ ਦੇ ਚੰਦਪੁਰਾ ਪਿੰਡ ਵਿੱਚ ਬਿਜਲੀ ਦੇ ਖਰਾਬ ਟ੍ਰਾਂਸਫਾਰਮਰ ਨੂੰ 15 ਦਿਨ ਬਾਅਦ ਵੀ ਨਹੀਂ ਬਦਲਣ ਵਾਲੇ ਬਿਜਲੀ ਨਿਗਮ ਦੇ ਜੇਈ (ਜੂਨੀਅਰ ਇੰਜੀਨੀਅਰ) ਸੰਜੈ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ।
          ਇਸ ਸਬੰਧ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੂੰ ਅੰਬਾਲਾ ਕੈਂਟ ਦੇ ਪਿੰਡ ਚੰਦਪੁਰਾ ਦੇ ਗ੍ਰਾਮੀਣਾਂ ਨੇ ਸ਼ਿਕਾਇਤ ਦਿੱਤੀ ਸੀ ਜਿਸ 'ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੇਈ ਨੂੰ ਸਸਪਂੈਡ ਕਰਨ ਦੇ ਨਿਰਦੇਸ਼ ਦਿੱਤੇ ਸਨ। ਗ੍ਰਾਮੀਣਾਂ ਦਾ ਦੋਸ਼ ਸੀ ਕਿ ਚੰਦਪੁਰਾ ਵਿੱਚ ਬਿਜਲੀ ਦਾ ਟ੍ਰਾਂਸਫਾਰਮਰ ਕਈ ਦਿਨਾਂ ਤੋਂ ਖਰਾਬ ਸੀ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੇ ਇੰਡਸਟਰਿਅਲ ਏਰਿਆ ਦੇ ਜੇਈ ਨੂੰ ਲਗਭਗ 15 ਦਿਨ ਪਹਿਲਾਂ ਸ਼ਿਕਾਇਤ ਦਿੱਤੀ ਸੀ। ਮਗਰ ਹੁਣ ਤੱਕ ਨਾ ਤਾਂ ਟ੍ਰਾਂਸਫਾਰਮਰ ਨੂੰ ਠੀਕ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਬਦਲਿਆ ਗਿਆ ਹੈ। ਮੰਤਰੀ ਨੇ ਇਸ ਮਾਮਲੇ ਵਿੱਚ ਸਖ਼ਤ ਐਕਸ਼ਨ ਲੈਂਦੇ ਹੋਏ ਜੇਈ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਜਿਸ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
          ਗੌਰਤਲਬ ਹੈ ਕਿ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਬਿਜਲੀ ਨਿਗਮ ਅਧਿਕਾਰੀਆਂ ਨੂੰ ਪਹਿਲਾਂ ਤੋਂ ਨਿਰਦੇਸ਼ ਦਿੱਤੇ ਸਨ ਕਿ ਬਿਜਲੀ ਦੇ ਖਰਾਬ ਟ੍ਰਾਂਸਫਾਰਮਰ ਸ਼ਹਿਰੀ ਖੇਤਰ ਵਿੱਚ ਇੱਕ ਘੰਟੇ ਦੇ ਅੰਦਰ ਅਤੇ ਗ੍ਰਾਮੀਣ ਖੇਤਰ ਵਿੱਚ ਦੋ ਘੰਟੇ ਅੰਦਰ ਟ੍ਰਾਂਸਫਾਰਮਰ ਬਦਲ ਕੇ ਜਾਂ ਮੁਰੰਮਤ ਕਰ ਕੇ ਬਿਜਲੀ ਦੀ ਸਪਲਾਈ ਨੂੰ ਠੀਕ ਕੀਤਾ ਜਾਵੇ। ਵਰਨਣਯੋਗ ਹੈ ਕਿ ਗ੍ਰਾਮੀਣਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੋ ਹੋਏ ਜਿੱਥੇ ਜੇਈ ਨੂੰ ਸਸਪੈਂਡ ਕੀਤਾ ਗਿਆ ਹੈ ਉੱਥੇ ਖਰਾਬ ਟ੍ਰਾਂਸਫਾਰਮਰ ਨੂੰ ਵੀ ਬਿਜਲੀ ਨਿਗਮ ਵੱਲੋਂ ਬਦਲ ਦਿੱਤਾ ਗਿਆ ਹੈ।