ਅੰਬੇਡਕਰ ਚੌਕ ਸੰਤੋਖਗੜ੍ਹ ਵਿਖੇ ਨੌਜਵਾਨਾਂ ਦੀ ਪਹਿਲ, ਗਰਮੀ ਵਿੱਚ ਠੰਡੇ ਪਾਣੀ ਦੀ ਸ਼ਬੀਲ ਲਗਾ ਕੇ ਵਿਖਾਈ ਸੇਵਾ ਭਾਵਨਾ
ਸੰਤੋਖਗੜ੍ਹ, 13 ਜੂਨ — ਭਿਆਨਕ ਗਰਮੀ ਦੇ ਮੱਦੇਨਜ਼ਰ ਅੰਬੇਡਕਰ ਚੌਕ ਸੰਤੋਖਗੜ੍ਹ ਵਿਖੇ ਨੌਜਵਾਨਾਂ ਨੇ ਜਨ ਸੇਵਾ ਦੀ ਮਿਸਾਲ ਪੇਸ਼ ਕਰਦਿਆਂ ਠੰਡੇ ਪਾਣੀ ਦੀ ਸ਼ਬੀਲ ਲਗਾਈ। ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਇਹ ਸ਼ਬੀਲ ਰਾਹਤ ਦਾ ਸਾਧਨ ਬਣੀ ਰਹੀ। ਨੌਜਵਾਨਾਂ ਨੇ ਦੱਸਿਆ ਕਿ ਗਰਮੀ ਵਿੱਚ ਪਿਆਸੇ ਲੋਕਾਂ ਨੂੰ ਪਾਣੀ ਪਿਲਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ।

ਇਸ ਸੇਵਾ ਕਾਰਜ ਵਿੱਚ ਸਥਾਨਕ ਨੌਜਵਾਨਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਆਉਣ-ਜਾਣ ਵਾਲਿਆਂ ਨੂੰ ਪਾਣੀ ਪਿਲਾ ਕੇ ਸੇਵਾ ਦਾ ਸੰਦੇਸ਼ ਦਿੱਤਾ। ਸਥਾਨਕ ਲੋਕਾਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਦੇ ਇਸ ਯੋਗਦਾਨ ਨੂੰ ਪ੍ਰੇਰਨਾਦਾਇਕ ਦੱਸਿਆ। ਨੌਜਵਾਨਾਂ ਨੇ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਦੀ ਗੱਲ ਕਹੀ।
ਇਸ ਮੌਕੇ ’ਤੇ ਪੰਕਜ, ਅਮਨ, ਤਵੀਨ, ਰਵੀ, ਆਸ਼ੂ, ਬੰਟੂ, ਰਾਜਨ, ਸ਼ਿਵੂ, ਕਰਨ, ਰਾਮਦੇਵ, ਇੰਦਰਜੀਤ, ਸੰਨੀ, ਮਹਾਦੇਵ, ਹਰਮਨ, ਧੀਰਜ, ਦਮਨ, ਮਣੀ, ਗਗਨ, ਹਰਮਨ, ਵੀਰੂ, ਹੈਪੀ, ਜੱਸੀ, ਦਿਨੇਸ਼, ਗੋਰੀ, ਚੰਦਨ, ਰਿੱਕੀ, ਨੀਰਜ, ਅੰਕੂ, ਰਾਜੂ ਅਤੇ ਹੋਰ ਨੌਜਵਾਨਾਂ ਨੇ ਰਾਹਗੀਰਾਂ ਨੂੰ ਠੰਡਾ ਪਾਣੀ ਪਿਲਾਉਣ ਦੀ ਸੇਵਾ ਕੀਤੀ।