
ਕਾਰ ਚਾਲਕ ਨਾਲ ਕੁੱਟਮਾਰ ਕੀਤੀ
ਐਸ ਏ ਐਸ ਨਗਰ, 25 ਅਗਸਤ (ਆਰ ਪੀ ਵਾਲੀਆ) ਬੀਤੀ ਸ਼ਾਮ ਸੈਕਟਰ 70 ਵਿੱਚ ਅਮਰ ਹਸਪਤਾਲ ਦੇ ਚੌਂਕ ਨੇੜੇ ਇੱਕ ਕਾਰ ਚਾਲਕ ਅਤੇ ਮੋਟਰ ਸਾਈਕਲ ਸਵਾਰਾਂ ਵਿੱਚ ਹੋਈ ਆਪਸੀ ਬਹਿਸ ਤੋਂ ਬਾਅਦ ਮੋਟਰ ਸਾਈਕਲ ਸਵਾਰਾਂ ਵਲੋਂ ਕਾਰ ਚਾਲਕ ਜਪਨੀਤ ਸਿੰਘ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਕਾਰ ਚਾਲਕ ਜਖਮੀ ਹੋ ਗਿਆ। ਉਸਦੇ ਸਿਰ ਵਿੱਚ ਸੱਟ ਵੱਜਣ ਤੋਂ ਬਾਅਦ ਉਸਨੂੰ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਐਸ ਏ ਐਸ ਨਗਰ, 25 ਅਗਸਤ (ਆਰ ਪੀ ਵਾਲੀਆ) ਬੀਤੀ ਸ਼ਾਮ ਸੈਕਟਰ 70 ਵਿੱਚ ਅਮਰ ਹਸਪਤਾਲ ਦੇ ਚੌਂਕ ਨੇੜੇ ਇੱਕ ਕਾਰ ਚਾਲਕ ਅਤੇ ਮੋਟਰ ਸਾਈਕਲ ਸਵਾਰਾਂ ਵਿੱਚ ਹੋਈ ਆਪਸੀ ਬਹਿਸ ਤੋਂ ਬਾਅਦ ਮੋਟਰ ਸਾਈਕਲ ਸਵਾਰਾਂ ਵਲੋਂ ਕਾਰ ਚਾਲਕ ਜਪਨੀਤ ਸਿੰਘ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਕਾਰ ਚਾਲਕ ਜਖਮੀ ਹੋ ਗਿਆ। ਉਸਦੇ ਸਿਰ ਵਿੱਚ ਸੱਟ ਵੱਜਣ ਤੋਂ ਬਾਅਦ ਉਸਨੂੰ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਪਨੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਅਤੇ ਜਦੋਂ ਉਹ ਅਮਰ ਹਸਪਤਾਲ ਨੇੜਲੇ ਚੌਕ ਤੋਂ ਖੱਬੇ ਪਾਸੇ ਮੁੜਿਆ ਤਾਂ ਅਚਾਨਕ ਇੱਕ ਮੋਟਰ ਸਾਈਕਲ ਉਹਨਾਂ ਦੇ ਅੱਗੇ ਆ ਗਿਆ। ਜਪਨੀਤ ਨੇ ਦੱਸਿਆ ਕਿ ਉਸਨੇ ਤੁਰੰਤ ਬਰੇਕ ਲਗਾਈ ਅਤੇ ਹਾਰਨ ਵੀ ਦਿੱਤਾ ਪਰ ਮੋਟਰ ਸਾਈਕਲ ਸਵਾਰ ਨੇ ਆਪਣਾ ਮੋਟਰ ਸਾਈਕਲ ਪਿੱਛੇ ਨਹੀਂ ਕੀਤਾ। ਉਸਨੇ ਕਿਹਾ ਕਿ ਉਸਨੇ ਮੋਟਰ ਸਾਈਕਲ ਸਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਉਸਦੇ ਸੱਟ ਵੀ ਲੱਗ ਸਕਦੀ ਸੀ ਪਰੰਤੂ ਇੰਨਾ ਕਹਿਣ ਤੇ ਮੋਟਰ ਸਾਈਕਲ ਤੇ ਸਵਾਰ ਦੋਵਾਂ ਵਿਅਕਤੀਆਂ ਨੇ ਉਸ ਨਾਲ ਕੁੱਟ ਮਾਰ ਸੁਰੂ ਕਰ ਦਿੱਤੀ। ਇਹਨਾਂ ਨੌਜਵਾਨਾਂ ਨੇ ਫੋਨ ਕਰਕੇ ਆਪਣੇ ਹੋਰ ਦੋਸਤਾਂ ਨੂੰ ਵੀ ਬੁਲਾ ਲਿਆ ਜਿਸਤੋਂ ਬਾਅਦ ਉਸਨੂੰ ਡੰਡੇ, ਰੋੜੇ ਅਤੇ ਅਤੇ ਇੱਟਾਂ ਨਾਲ ਮਾਰਿਆ ਗਿਆ ਅਤੇ ਉਸਦੀ ਗੱਡੀ ਵੀ ਬੁਰੀ ਤਰ੍ਹਾਂ ਭੰਨ ਦਿੱਤੀ ਗਈ। ਉਸਦੇ ਸਿਰ ਤੇ ਮੋਢੇ ਤੇ ਕਾਫੀ ਸੱਟਾਂ ਲੱਗੀਆਂ ਹਨ। ਉਸਨੇ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੇ ਉਸ ਨਾਲ ਕੁੱਟ ਮਾਰ ਕੀਤੀ ਉਹ ਸਾਰੇ ਹੀ ਮਟੌਰ ਦੇ ਰਹਿਣ ਵਾਲੇ ਹਨ ਅਤੇ ਉਸ ਨੂੰ ਧਮਕੀਆਂ ਦੇ ਕੇ ਗਏ ਹਨ ਕਿ ਉਹਨਾਂ ਦਾ ਕੋਈ ਕੁੱਝ ਵਿਗਾੜ ਨਹੀਂ ਸਕਦਾ। ਜਪਨੀਤ ਸਿੰਘ ਵਲੋਂ ਇਸ ਸੰਬੰਧੀ ਮਟੌਰ ਥਾਣੇ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
