
ਇੱਕ ਦਰਜਨ ਤੋਂ ਵੱਧ ਬੰਦ ਰਹਿੰਦੀਆਂ ਸ਼ਹਿਰ ਗੜ੍ਹਸ਼ੰਕਰ ਅੰਦਰ ਲੱਗੀਆ ਸਟਰੀਟ ਲਾਈਟਾ, ਪ੍ਰਸ਼ਾਸਨ ਨੇ ਧਾਰੀ ਚੁੱਪ
ਗੜ੍ਹਸ਼ੰਕਰ- ਨਗਰ ਕੌਸ਼ਲ ਗੜ੍ਹਸ਼ੰਕਰ ਵਲੋ ਜਿੱਥੇ ਲੱਖਾ ਰੁਪਏ ਖਰਚ ਕਰਕੇ ਸ਼ਹਿਰ ਗੜ੍ਹਸ਼ੰਕਰ ਵਿੱਚ ਸਟਰੀਟ ਲਾਈਟਾ ਲਗਾਈਆ ਗਈਆ ਹਨ ਜੋ ਪਿਛਲੇ ਕਈ ਦਿਨਾਂ ਤੋ ਨਗਰ ਕੌਸ਼ਲ ਦੀਆ ਲੱਗੀਆ ਇਹ ਸਟਰੀਟਾ ਕਿਸੇ ਕਾਰਣ ਬੰਦ ਪਈਆ ਹੋਣ ਕਰ ਕੇ ਚਿੱਟਾ ਹਾਥੀ ਹੀ ਸਾਬਿਤ ਹੋ ਰਹੀਆ ਹਨ।
ਗੜ੍ਹਸ਼ੰਕਰ- ਨਗਰ ਕੌਸ਼ਲ ਗੜ੍ਹਸ਼ੰਕਰ ਵਲੋ ਜਿੱਥੇ ਲੱਖਾ ਰੁਪਏ ਖਰਚ ਕਰਕੇ ਸ਼ਹਿਰ ਗੜ੍ਹਸ਼ੰਕਰ ਵਿੱਚ ਸਟਰੀਟ ਲਾਈਟਾ ਲਗਾਈਆ ਗਈਆ ਹਨ ਜੋ ਪਿਛਲੇ ਕਈ ਦਿਨਾਂ ਤੋ ਨਗਰ ਕੌਸ਼ਲ ਦੀਆ ਲੱਗੀਆ ਇਹ ਸਟਰੀਟਾ ਕਿਸੇ ਕਾਰਣ ਬੰਦ ਪਈਆ ਹੋਣ ਕਰ ਕੇ ਚਿੱਟਾ ਹਾਥੀ ਹੀ ਸਾਬਿਤ ਹੋ ਰਹੀਆ ਹਨ। ਇਸ ਸਬੰਧੀ ਜਦੋ ਨਗਰ ਕੌਸ਼ਲ ਗੜ੍ਹਸ਼ੰਕਰ ਪ੍ਰਧਾਨ ਤ੍ਰਇਬਕ ਦੱਤ ਐਰੀ ਨਾਲ ਫੋਨ
ਸੰਪਰਕ ਕਰ ਕੇ ਬੰਦ ਹੋਈਆ ਸਟਰੀਟ ਲਾਈਟਾ ਸਬੰਧੀ ਪੁੱਛਿਆ ਤਾ ਉਹਨਾ ਕਿਹਾ ਕਿ ਗੜ੍ਹਸ਼ੰਕਰ ਅੰਦਰ ਲਗਾਈਆਂ ਸਟਰੀਟ ਦਾ ਮੇਰੇ ਤੋਂ ਪਹਿਲਾਂ ਇਕਰਾਰ ਕੀਤਾ ਹੋਇਆ ਹੈ ਜੋ ਵੀ ਲਗਾਈਆਂ ਸਟਰੀਟ ਲਾਈਟਾ ਦੀ ਜੋ ਵੀ ਖ਼ਰਾਬੀ ਆਉਂਦੀ ਹੈ ਉਨ੍ਹਾਂ ਨੇ ਠੀਕ ਕਰਵਾਉਣੀਆਂ ਇਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀ ਵਾਲੀਆਂ ਨੂੰ ਇੱਕ ਚਿੱਠੀ ਰਾਹੀਂ ਸੂਚਿਤ ਕਰੋ ਕਿ ਕੰਪਨੀ ਦੇ ਕਰਮਚਾਰੀ ਸਮੇਂ ਸਿਰ ਲਾਈਟਾਂ ਠੀਕ ਕਰਨ ਆਉਂਦੇ ਨਹੀਂ ਉਨ੍ਹਾਂ ਨੇ ਸੋਮਵਾਰ ਦਾ ਵਆਦਾ ਕੀਤੀ ਸੀ ਕਿ ਬੰਦ ਹੋਇਆ ਸਟਰੀਟ ਲਾਈਟਾ ਠੀਕ ਕਰ ਜਾਣਗੇ | ਨਹੀ ਹੈ ਜਲਦੀ ਹੀ ਸਟਰੀਟ ਲਾਈਟਾ ਚੈਕ ਕਰਵਾ ਕੇ ਚੱਲਦੀਆ ਕਰ ਦਿੱਤੀਆ ਜਾਣਗੀਆ।
ਪਰ ਸੋਮਵਾਰ ਵੀ ਲੰਘ ਗਿਆਂ ਕੰਪਨੀ ਵਾਲੇ ਕਰਮਚਾਰੀਆਂ ਦਾ ਕੋਈ ਅਤਾ ਪਤਾ ਨਹੀਂ ਪਰ ਇਥੇ ਇਹ ਵੀ ਸਵਾਲ ਬਣਦਾ ਹੈ ਕਿ ਠੰਡ ਦੇ ਮੌਸਮ ਹੋਣ ਕਾਰਣ ਆਉਣ ਵਾਲੇ ਦਿਨਾਂ ਵਿੱਚ ਧੂੰਦਾ ਪੈਣੀਆਂ ਸ਼ੁਰੂ ਹੋ ਜਾਵੇਗੀ ਜਿਥੇ ਲਾਈਟ ਦੀ ਜਿਆਦਾ ਜਰੂਰਤ ਹੈ ਤਾ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਕਿਓ ਨਹੀ ਹੈ। ਅੱਜਕੱਲ ਹਲਕੇ ਅੰਦਰ ਲਗਾਤਾਰ ਲੁੱਟਾ ਖੋਹਾ ਦੀ ਭਰਮਾਰ ਵੀ ਵੱਧ ਰਹੀ ਹੈ ਉਥੇ ਹੀ ਲੁੱਟਾ ਖੋਹਾ ਕਰਨ ਵਾਲਿਆ ਗਿਰੋਹਾ ਨੂੰ ਬੰਦ ਪਈਆ ਸਟਰੀਟ ਲਾਈਟਾ ਤੋ ਹਨੇਰੇ ਦਾ ਸਹਾਰਾ ਵੀ ਮਿਲ ਜਾਦਾ ਹੈ ਤਾ ਜੋ ਲੁੱਟਾ ਖੋਹਾ ਦੀਆ ਵਾਰਦਾਤਾ ਨੂੰ ਅਸਾਨੀ ਨਾਲ ਅੰਜਾਮ ਦੇ ਸਕਣ ਜਿਸ ਨੂੰ ਦੇਖਦਿਆ ਇੰਝ ਲੱਗਦਾ ਹੈ ਕਿ ਪ੍ਰਸ਼ਾਸਨ ਮੂਕਦਰਸ਼ਕ ਬਣ ਇਹ ਸਭ ਕੁਝ ਦੇਖ ਰਿਹਾ ਹੈ ।ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋ ਤੱਕ ਇਹਨਾ ਲਾਈਟਾ ਨੂੰ ਠੀਕ ਕਰਵਾ ਕੇ ਸ਼ਹਿਰ ਵਾਸੀਆ ਨੂੰ ਸਹੂਲਤ ਦੇਣਗੇ।
