
ਪੰਜਾਬ ਨੈਸ਼ਨਲ ਬੈਂਕ ਵੱਲੋਂ ਡੇਰਾਬੱਸੀ ਵਿੱਚ (ਸੀ ਐਸ ਆਰ) ਪਹਿਲਕਦਮੀ ਤਹਿਤ ਵਾਟਰ ਕੂਲਰ ਦਾਨ ਕੀਤੇ
ਡੇਰਾਬਸੀ/ਐੱਸ.ਏ.ਐੱਸ ਨਗਰ 03 ਜੂਨ 2025: ਆਪਣੀਆਂ ਚਲ ਰਹੀਆਂ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ ਪਹਿਲਕਦਮੀ ਦੇ ਹਿੱਸੇ ਵਜੋਂ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ), ਡੇਰਾਬਸੀ ਸ਼ਾਖਾ ਵੱਲੋਂ ਮਿਊਂਸਪਲ ਕਮੇਟੀ ਡੇਰਾਬੱਸੀ ਨੂੰ ਤਿੰਨ ਵਾਟਰ ਕੂਲਰ ਦਾਨ ਕੀਤੇ ਗਏ।
ਡੇਰਾਬਸੀ/ਐੱਸ.ਏ.ਐੱਸ ਨਗਰ 03 ਜੂਨ 2025: ਆਪਣੀਆਂ ਚਲ ਰਹੀਆਂ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ ਪਹਿਲਕਦਮੀ ਦੇ ਹਿੱਸੇ ਵਜੋਂ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ), ਡੇਰਾਬਸੀ ਸ਼ਾਖਾ ਵੱਲੋਂ ਮਿਊਂਸਪਲ ਕਮੇਟੀ ਡੇਰਾਬੱਸੀ ਨੂੰ ਤਿੰਨ ਵਾਟਰ ਕੂਲਰ ਦਾਨ ਕੀਤੇ ਗਏ।
ਇਹ ਵਾਟਰ ਕੂਲਰ ਡੇਰਾਬੱਸੀ ਦੇ ਵੱਖ-ਵੱਖ ਉਨ੍ਹਾਂ ਥਾਵਾਂ ਤੇ ਲਗਾਏ ਜਾਣਗੇ, ਜਿਥੇ ਲੋਕਾਂ ਦੀ ਆਵਾਜਾਈ ਵਧੇਰੇ ਰਹਿੰਦੀ ਹੈ, ਤਾਂ ਜੋ ਇਨ੍ਹਾਂ ਸਥਾਨਾਂ ‘ਤੇ ਆਉਣ ਵਾਲੇ ਲੋਕਾਂ ਨੂੰ ਗਰਮੀਆਂ ਵਿੱਚ ਠੰਢੇ ਪਾਣੀ ਦੀ ਸਹੂਲਤ ਮਿਲ ਸਕੇ।
ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਅਧਿਕਾਰੀ, ਸ਼੍ਰੀ ਪਰਮੇਸ਼ ਕੁਮਾਰ, ਜੋਨਲ ਮੈਨੇਜਰ, ਸ੍ਰੀ ਪੰਕਜ ਆਨੰਦ, ਸਰਕਲ ਹੈੱਡ, ਸ਼੍ਰੀ ਐਮ. ਕੇ. ਭਾਰਦਵਾਜ, ਚੀਫ ਲੀਡ ਡਿਸਟ੍ਰਿਕਟ ਮੈਨੇਜਰ, ਮੋਹਾਲੀ, ਸ਼੍ਰੀ ਵਿਜੈ ਨਗਪਾਲ, ਚੀਫ ਮੈਨੇਜਰ, ਸੁਸ਼ਰੀ ਪ੍ਰੀਤੀ, ਸ਼ਾਖਾ ਮੁਖੀ, ਡੇਰਾਬਸੀ ਸ਼੍ਰੀ ਗੁਰਚਰਨ ਸਿੰਘ, ਡਿਪਟੀ ਮੈਨੇਜਰ ਹਾਜ਼ਰ ਹੋਏ।
ਇਸ ਤੋਂ ਇਲਾਵਾ ਮਿਊਂਸਪਲ ਕਮੇਟੀ ਡੇਰਾਬੱਸੀ ਵੱਲੋਂ ਸ਼੍ਰੀ ਰਵਨੀਤ ਸਿੰਘ, ਐਗਜ਼ਿਕਿਊਟਿਵ ਅਫਸਰ, ਸੁਸ਼ਰੀ ਤਰਨਪ੍ਰੀਤ ਕੌਰ, ਅਕਾਊਂਟੈਂਟ ਹਾਜ਼ਰ ਹੋਏ।
ਸਨਾਤਨ ਧਰਮ ਮੰਦਰ ਸਭਾ, ਡੇਰਾਬੱਸੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਆਸ਼ੂ ਉਪਨੇਜਾ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਵੱਲੋਂ ਕੀਤੇ ਗਏ ਇਸ ਭਲਾਈ ਦੇ ਕੰਮ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਆਪਣੇ ਸੰਬੋਧਨ ਦੌਰਾਨ ਜੋਨਲ ਮੈਨੇਜਰ, ਸ਼੍ਰੀ ਪਰਮੇਸ਼ ਕੁਮਾਰ ਨੇ ਪੰਜਾਬ ਨੈਸ਼ਨਲ ਬੈਂਕ ਦੀ ਸੰਸਥਾ ਵਜੋਂ ਲੰਮੀ ਅਤੇ ਭਰੋਸੇਯੋਗ ਵਿਰਾਸਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੈਂਕ ਵੱਲੋਂ ਵੱਡੀ ਗਿਣਤੀ ਵਿੱਚ ਲੋਕ-ਮਿੱਤਰ ਸਕੀਮਾਂ ਅਤੇ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ, ਜੋ ਆਮ ਲੋਕਾਂ ਦੀ ਵਿੱਤੀ ਪਹੁੰਚ ਅਤੇ ਸਮਾਜਿਕ ਸ਼ਕਤੀਕਰਨ ਵੱਲ ਇਕ ਮਹੱਤਵਪੂਰਨ ਕਦਮ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਸਮਾਜਕ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਸਮੁਦਾਇਕ ਵਿਕਾਸ ਅਤੇ ਜਨਤਕ ਸਹੂਲਤਾਂ ਦੇ ਉਤਸ਼ਾਹਨ ਲਈ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖੇਗਾ।
