
ਅਜ਼ਾਦੀ ਦਿਹਾੜੇ ਮੌਕੇ ਸਰਕਾਰੀ ਸਕੂਲ ਵਿਖੇ ਲਗਾਏ ਗਏ ਪੌਦੇ
ਅਜ਼ਾਦੀ ਦਿਹਾੜੇ ਮੌਕੇ ਸਰਕਾਰੀ ਸਕੂਲ ਵਿਖੇ ਲਗਾਏ ਗਏ ਪੌਦੇ
ਸਮਾਣਾ 14 ਅਗਸਤ (ਹਰਜਿੰਦਰ ਸਿੰਘ) 15 ਅਗਸਤ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਪਿੰਡ ਚੌਂਹਠ ਦੇ ਮਿਡਲ ਸਕੂਲ,ਐਲੀਮੈਟਰੀ ਸਕੂਲ ਅਤੇ ਟੰਕੀ ਤੇ ਹੋਰ ਆਲ਼ੇ ਦੁਆਲ਼ੇ 100 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਕੌਰ, ਵਿਸਾਖਾ ਸਿੰਘ, ਹਰਪ੍ਰੀਤ ਸਿੰਘ, ਮੂਲ ਸਿੰਘ, ਦਰਸ਼ਨ ਸਿੰਘ ਅਤੇ ਅਧਿਆਪਕ ਸਾਹਿਬਾਨ ਪਰਵਿੰਦਰ ਸਿੰਘ, ਰਣਜੀਤ ਕੌਰ, ਬਲਜੀਤ ਕੌਰ ਅਤੇ ਸਕੂਲ ਸਟਾਫ ਵੀ ਹਾਜਰ ਸੀ।
