ਡੀ.ਸੀ. ਦਫਤਰ ਕੰਪਲੈਕਸ ਅੱਗੇ ਕੜਕਦੀ ਗਰਮੀ ਵਿੱਚ ਗਰਜੇ ਜੰਗਲਾਤ ਕਾਮੇ ਲੂੰਬਾ, ਮੰਡੌਲੀ
ਪਟਿਆਲਾ 10 ਜੂਨ 2025-ਅੱਜ ਅੰਤ ਦੀ ਕੜਕਦੀ ਗਰਮੀ ਵਿੱਚ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਨੇ ਜਿਲਾ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਦੀ ਅਗਵਾਈ ਹੇਠ ਇਕੱਤਰ ਹੋ ਕੇ ਮੰਡਲ ਦੇ ਕਿਰਤੀ ਕਾਮਿਆਂ ਨਾਲ ਜ਼ੋਰਦਾਰ ਨਾਅਰੇਬਾਜੀ ਪੰਜਾਬ ਸਰਕਾਰ ਦੇ ਵਿਰੁੱਧ ਕਰਦੇ ਹੋਏ ਮੰਗ ਕੀਤੀ ਪਿਛਲੇ ਪੰਜ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ।

ਜਿਹੜੇ ਕਿਰਤੀ ਕਾਮਿਆਂ ਨੇ ਵਿਭਾਗ ਵਿੱਚ ਵਰਕਰਾਂ ਵਜੋਂ ਉਮਰ ਬੀਤਾ ਦਿੱਤੀ ਹੈ। ਉਨ੍ਹਾਂ ਨੂੰ ਕੰਮ ਤੋਂ ਨਜਾਇਜ ਤੌਰ ਪਰ ਕੰਮ ਵੀ ਲਿਆ ਜਾ ਰਿਹਾ ਹੈ ਤੇ ਕੰਮ ਤੋਂ 60 ਸਾਲ ਦੀ ਉਮਰ ਹੋਣ ਕਰਕੇ ਉਨ੍ਹਾਂ ਕਾਮਿਆਂ ਨੂੰ ਜੇ ਸਰਕਾਰ ਨੇ ਪੱਕਾ ਨਹੀਂ ਕਰਨਾ, ਤਾਂ ਉਨ੍ਹਾਂ ਨੂੰ ਕੰਮ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਆਪਣਾ ਤੇ ਪਰਿਵਾਰਕ ਦਾ ਪਾਲਣ ਪੋਸ਼ਣ ਕਰ ਸਕਣ। ਜਿਨਾਂ ਦਾ ਗੁਜਾਰਾ ਵੀ ਵਿਭਾਗ ਦੀ ਉਜਰਤ ਪਰ ਹੀ ਨਿਰਭਰ ਸੀ।
ਜਿਲਾ ਪ੍ਰਸ਼ਾਸ਼ਿਨਕ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅੱਗੇ ਧਰਨਾ ਦੇ ਕੇ ਇੱਕ ਮੰਗ ਪੱਤਰ ਵੀ ਡੀ.ਸੀ. ਰਾਹੀਂ ਸਰਕਾਰ ਪਾਸ ਭੇਜਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਅਗਰ ਮੇਹਨਤ ਕਸ ਕਾਮਿਆਂ ਉਨ੍ਹਾਂ ਦੀ ਅਦਾਇਗੀ ਤਰੀਖ ਤੱਕ ਨਾ ਕੀਤੀ ਗਈ ਤਾਂ ਸੂਬਾ ਪੱਧਰੀ ਸੰਘਰਸ਼ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਦਫਤਰ ਅੱਗੇ ਵਣ ਕੰਪਲੈਕਸ ਸੈਕਟਰ 68 ਮੋਹਾਲੀ ਵਿੱਚ ਦਿੱਤਾ ਜਾਵੇਗਾ।
ਜਿਸਦੇ ਨਿਕਲਣ ਵਾਲੇ ਸਾਰੇ ਸਿਟਿਆ ਦੀ ਜਿੰਮੇਵਾਰੀ ਵਿਭਾਗੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ। ਆਪਣੇ ਸੰਬੰਧਤ ਵਿੱਚ ਹਰਪ੍ਰੀਤ ਸਿੰਘ ਲੋਚਮਾ ਅਤੇ ਹਰਚਰਨ ਸਿੰਘ ਬਦੋਛੀ, ਮੈਂਬਰ ਲਾਜਵੰਤ ਨੇ ਕਿਹਾ ਕਿ ਗੈਰ ਮੌਸਮੀ ਪੌਦੇ ਲਗਾ ਕੇ ਤੇ ਗੈਰ ਕਾਨੂੰਨੀ ਰੁੱਖ ਕੱਟਾਂ ਕੇ ਵਿਭਾਗ ਨੂੰ ਬਹੁਤ ਚੂਨਾ ਲਗ ਰਿਹਾ ਹੈ। ਇਸ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਹਨੇਰੀ ਵਿੱਚ ਗਿਰੇ ਲੱਖਾਂ ਰੁਪਏ ਦੇ ਰੁੱਖ ਆਪਣੇ ਚਹੇਤਿਆ ਦੀ ਮਿਲੀ ਭੁਗਤ ਨਾਲ ਖੁਰਦ ਬੁਰਕ ਕਰ ਦਿੱਤੇ ਹਨ।
ਪਰ ਸਰਕਾਰ ਨੇ ਕੋਈ ਗੌਰ ਨਹੀਂ ਕੀਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵਿਭਾਗ ਦਾ ਅੰਗ ਮੇਰਨਤ ਕਸ਼ ਕਿਰਤੀ ਕਾਮੇ ਹਾਜਰ ਸੀ। ਇਸ ਮੌਕੇ ਮੇਜਰ ਸਿੰਘ ਬਹੇੜ, ਪਰਮਜੀਤ ਕੌਰ, ਬਲਵੀਰ ਸਿੰਘ, ਰਾਮ ਕਿਸ਼ਨ, ਅਮਰੀਕ ਸਿੰਘ, ਮੇਜਰ ਸਿੰਘ, ਹਰਦੀਪ ਸਿੰਘ ਸੌਜਾ, ਰਾਣੀ ਨਾਭਾ, ਰਾਣੀ ਜੈ ਸਮਾਣਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜਰ ਸਨ।