
ਫਸਟ ਏਡ, ਫਾਇਰ ਸੇਫਟੀ ਸਾਇਬਰ ਸੁਰੱਖਿਆ ਟ੍ਰੇਨਿੰਗ ਲਾਭਦਾਇਕ- ਵੀਨਿਤਾ ਡੇਹਰਾ
ਪਟਿਆਲਾ- ਅਜ ਦੇ ਸਮੇਂ ਵਿੱਚ ਡਿਗਰੀਆਂ ਅਤੇ ਵੱਧ ਨੰਬਰ ਰਾਹੀਂ ਨੋਕਰੀਆ ਤਾਂ ਮਿਲ ਸਕਦੀਆ ਹਨ ਪਰ ਸਨਮਾਨ ਹਮੇਸ਼ਾ ਸੰਕਟ ਸਮੇਂ ਪੀੜਤਾਂ ਦੀ ਸਹਾਇਤਾ ਕਰਕੇ, ਹੀ ਮਿਲ ਸਕਦੇ ਹਨ, ਇਸੇ ਉਦੇਸ਼ ਦੀ ਪੂਰਤੀ ਲਈ ਸਮਾਰਟ ਮਾਇੰਡ ਸਕੂਲ ਵਲੋ ਅਧਿਆਪਕਾਂ ਨੂੰ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੇ ਟਰੇਨਿੰਗ ਪ੍ਰੋਗਰਾਮ ਦੌਰਾਨ ਜਾਗਰੂਕ ਕਰਵਾਇਆ, ਇਹ ਜਾਣਕਾਰੀ ਪ੍ਰਿੰਸੀਪਲ ਸ਼੍ਰੀਮਤੀ ਵਨੀਤਾ ਡੇਹਰਾ ਨੇ, ਸਕੂਲ ਵਿਖੇ ਲਗਾਏ ਵਿਸ਼ੇਸ਼ ਟ੍ਰੇਨਿੰਗ ਕੈਂਪ ਦੌਰਾਨ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਅਤੇ ਗੁਰਪ੍ਰੀਤ ਸਿੰਘ ਦਾ ਸੁਆਗਤ, ਧੰਨਵਾਦ ਅਤੇ ਸਨਮਾਨ ਕਰਦੇ ਹੋਏ ਦਿੱਤੀ।
ਪਟਿਆਲਾ- ਅਜ ਦੇ ਸਮੇਂ ਵਿੱਚ ਡਿਗਰੀਆਂ ਅਤੇ ਵੱਧ ਨੰਬਰ ਰਾਹੀਂ ਨੋਕਰੀਆ ਤਾਂ ਮਿਲ ਸਕਦੀਆ ਹਨ ਪਰ ਸਨਮਾਨ ਹਮੇਸ਼ਾ ਸੰਕਟ ਸਮੇਂ ਪੀੜਤਾਂ ਦੀ ਸਹਾਇਤਾ ਕਰਕੇ, ਹੀ ਮਿਲ ਸਕਦੇ ਹਨ, ਇਸੇ ਉਦੇਸ਼ ਦੀ ਪੂਰਤੀ ਲਈ ਸਮਾਰਟ ਮਾਇੰਡ ਸਕੂਲ ਵਲੋ ਅਧਿਆਪਕਾਂ ਨੂੰ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੇ ਟਰੇਨਿੰਗ ਪ੍ਰੋਗਰਾਮ ਦੌਰਾਨ ਜਾਗਰੂਕ ਕਰਵਾਇਆ,
ਇਹ ਜਾਣਕਾਰੀ ਪ੍ਰਿੰਸੀਪਲ ਸ਼੍ਰੀਮਤੀ ਵਨੀਤਾ ਡੇਹਰਾ ਨੇ, ਸਕੂਲ ਵਿਖੇ ਲਗਾਏ ਵਿਸ਼ੇਸ਼ ਟ੍ਰੇਨਿੰਗ ਕੈਂਪ ਦੌਰਾਨ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਅਤੇ ਗੁਰਪ੍ਰੀਤ ਸਿੰਘ ਦਾ ਸੁਆਗਤ, ਧੰਨਵਾਦ ਅਤੇ ਸਨਮਾਨ ਕਰਦੇ ਹੋਏ ਦਿੱਤੀ।
ਕਾਕਾ ਰਾਮ ਵਰਮਾ ਨੇ ਹਾਦਸੇ/ਘਟਨਾਵਾਂ ਰੋਕਣ, ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਸਬੰਧੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਪ੍ਰੈਕਟਿਕਲ ਟ੍ਰੇਨਿੰਗ ਦਿੱਤੀ।
ਉਨ੍ਹਾਂ ਨੇ ਕੁਦਰਤੀ ਅਤੇ ਮਨੁੱਖੀ ਆਪਤਾਵਾਂ, ਘਰੈਲੂ ਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇਂ, ਸ਼ੂਗਰ ਬਲੱਡ ਪਰੈਸ਼ਰ ਦੇ ਵੱਧਣ/ਘੱਟਣ ਸਮੇਂ, ਅੰਦਰੂਨੀ ਅਤੇ ਬਾਹਰੀ ਰਤਵਾਹ, ਸਾਹ ਨਾਲੀ ਵਿੱਚ ਬਾਹਰੀ ਚੀਜ਼ ਦਾ ਫਸਣਾ, ਹੱਡੀਆਂ ਦੀ ਟੁੱਟ ਅਤੇ ਸਾਇਬਰ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ।
ਸਕੂਲ ਦੇ ਡਾਇਰੈਕਟਰ, ਵਾਇਸ ਪ੍ਰਿੰਸੀਪਲ, ਪ੍ਰੋਗਰਾਮ ਕੋਆਰਡੀਨੇਟਰ ਅਤੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ, ਇਨ੍ਹਾਂ ਵਿਸ਼ਿਆਂ ਬਾਰੇ ਪ੍ਰੈਕਟਿਕਲ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪ੍ਰੈਕਟਿਕਲ ਟ੍ਰੇਨਿੰਗ, ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ।
ਭਾਰਤ ਸਰਕਾਰ ਦੇ ਅਪ੍ਰੈਸਨ ਸ਼ੀਲਡ ਤਹਿਤ ਇਸ ਤਰ੍ਹਾਂ ਦੇ ਟਰੇਨਿੰਗ ਕੈਂਪ, ਗਲ਼ੀ ਮੱਹਲਿਆ, ਕਾਲੋਨੀਆਂ ਅਤੇ ਸਿਖਿਆ ਸੰਸਥਾਵਾਂ ਵਿਖੇ ਲੱਗਣ ਤਾਂ ਹੀ ਹਾਦਸੇ ਘਟਣਗੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
