
ਗੜਸ਼ੰਕਰ ਦੇ ਬੀਰਮਪੁਰ ਰੋਡ ਤੇ ਕਾਫੀ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀਵਰੇਜ ਪਾਉਣ ਦਾ ਕੰਮ, ਲੋਕਾਂ ਲਈ ਬਣਿਆ ਮੁਸੀਬਤ
ਗੜ੍ਹਸ਼ੰਕਰ, 9 ਜ਼ੂਨ- ਗੜਸ਼ੰਕਰ ਦੇ ਬੀਰਮਪੁਰ ਰੋਡ ਤੇ ਕਾਫੀ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀਵਰੇਜ ਪਾਉਣ ਦੇ ਕੰਮ ਦੇ ਕਾਰਨ ਆਮ ਲੋਕਾਂ ਨੂੰ ਸੀਵਰੇਜ ਦਾ ਲਾਭ ਤਾਂ ਕੀ ਮਿਲਣਾ ਸੀ ਉਲਟਾ ਜੋ ਸੜਕ ਪੁੱਟੀ ਗਈ ਉਸਦੇ ਕਾਰਨ ਜੋ ਮੁਸੀਬਤ ਪੈਦਾ ਹੋਈ ਉਹ ਘਟਣ ਦੀ ਬਜਾਏ ਲਗਾਤਾਰ ਵਧ ਰਹੀ ਹੈ।
ਗੜ੍ਹਸ਼ੰਕਰ, 9 ਜ਼ੂਨ- ਗੜਸ਼ੰਕਰ ਦੇ ਬੀਰਮਪੁਰ ਰੋਡ ਤੇ ਕਾਫੀ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀਵਰੇਜ ਪਾਉਣ ਦੇ ਕੰਮ ਦੇ ਕਾਰਨ ਆਮ ਲੋਕਾਂ ਨੂੰ ਸੀਵਰੇਜ ਦਾ ਲਾਭ ਤਾਂ ਕੀ ਮਿਲਣਾ ਸੀ ਉਲਟਾ ਜੋ ਸੜਕ ਪੁੱਟੀ ਗਈ ਉਸਦੇ ਕਾਰਨ ਜੋ ਮੁਸੀਬਤ ਪੈਦਾ ਹੋਈ ਉਹ ਘਟਣ ਦੀ ਬਜਾਏ ਲਗਾਤਾਰ ਵਧ ਰਹੀ ਹੈ।
ਗੜਸ਼ੰਕਰ ਦੇ ਰੇਲਵੇ ਫਾਟਕ ਦੇ ਨਜ਼ਦੀਕ ਵਾਰਡ ਨੰਬਰ 5 ਵਿੱਚ ਇਸ ਕਾਰਜ ਨੂੰ ਸਿਰੇ ਚੜਨ ਦੇ ਲਈ ਬਣੀ ਹੋਈ ਮੰਡੀ ਬੋਰਡ ਦੀ ਸੜਕ ਨੂੰ ਸਭ ਤੋਂ ਪਹਿਲਾਂ ਤਾਂ ਪੁੱਟਿਆ ਗਿਆ ਉਸ ਤੋਂ ਬਾਅਦ ਥਾਂ- ਥਾਂ ਹੌਦੀਆਂ ਬਣਾਈਆਂ ਗਈਆਂ, ਸੀਵਰੇਜ ਲਾਈਨ ਲਈ ਪਾਈਪ ਲਾਈਨ ਅੰਡਰਗਰਾਊਂਡ ਵਿਛਾਈ ਗਈ।
ਪਾਈਪ ਲਾਈਨ ਉਪਰੰਤ ਅੱਜ ਤੱਕ ਇਸ ਸੜਕ ਦੇ ਉੱਪਰ ਪ੍ਰੀ ਮਿਕਸ ਨਹੀਂ ਪਾਈ ਗਈ ਜਿਸ ਦੇ ਕਾਰਨ ਹਲਕੀ ਜਿਹੀ ਬਰਸਾਤ ਹੋਣ ਤੇ ਵੀ ਥਾਂ ਥਾਂ ਪਾਣੀ ਖੜ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਚੀਕਣੀ ਮਿੱਟੀ ਹੋਣ ਕਾਰਨ ਥਾਂ- ਥਾਂ ਹਲਕੀ ਜਿਹੀ ਬਾਰਿਸ਼ ਹੋਣ ਤੇ ਵੀ ਪਾਣੀ ਖੜ ਜਾਂਦਾ ਹੈ ਤੇ ਚੀਕਣਾਹਟ ਪੈਦਾ ਹੋ ਜਾਂਦੀ ਹੈ ਜਿਸਦੇ ਕਾਰਨ ਪੈਦਲ, ਦੋ ਪਹਿਆ ਵਾਹਨ ਜਾਂ ਫਿਰ ਕੋਈ ਹੋਰ ਵੱਡਾ ਵਾਹਨ ਲਿਜਾਣਾ ਇੱਥੇ ਇੱਕ ਵੱਡੀ ਚੁਨੌਤੀ ਬਣ ਜਾਂਦਾ ਹੈ।
ਆਮ ਲੋਕ ਹਲਕੀ ਜਿਹੀ ਬਰਸਾਤ ਹੋਣ ਤੇ ਵੀ ਇਸ ਇਲਾਕੇ ਵਿੱਚ ਜਾਣਾ ਬੰਦ ਕਰ ਦਿੰਦੇ ਹਨ, ਜੋ ਇਸ ਇਲਾਕੇ ਦੇ ਘਰਾਂ ਵਿੱਚ ਰਹਿਣ ਵਾਲੇ ਹਨ ਉਨ੍ਹਾਂ ਪਰਿਵਾਰਾਂ ਨੂੰ ਅਲੱਗ ਤੋਂ ਪਰੇਸ਼ਾਨੀ ਇਹ ਬਣ ਜਾਂਦੀ ਹੈ। ਉਹਨਾਂ ਦਾ ਘਰੋਂ ਬਾਹਰ ਨਿਕਲਣਾ ਹੀ ਮੁਸ਼ਕਿਲ ਹੋ ਜਾਂਦਾ ਹੈ ਲੋਕ ਆਪਣੀ ਮੁਸੀਬਤ ਨੂੰ ਦੱਸਣ ਦੇ ਲਈ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਵੀ ਪਹੁੰਚੇ ਹਨ ਪਰ ਉਹਨਾਂ ਦੀ ਮੁਸ਼ਕਿਲ ਦਾ ਹੱਲ ਕਰਨ ਲਈ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ।
ਲੋਕਾਂ ਦੀ ਮੰਗ ਹੈ ਕਿ ਇਸ ਸੀਵਰੇਜ ਪ੍ਰੋਜੈਕਟ ਨੂੰ ਮੁਕੰਮਲ ਕਰਕੇ ਤੁਰੰਤ ਬਣਦੀ ਸੜਕ ਨਵੀਂ ਨਕੋਰ ਸੜਕ ਬਣਾਈ ਜਾਵੇ ਤਾਂ ਕਿ ਲੋਕਾਂ ਨੂੰ ਆਪਣੇ ਘਰਾਂ ਵਿੱਚ ਆਣ ਜਾਣ ਚ ਦਿੱਕਤ ਨਾ ਆਵੇ।ਆਉਣ ਵਾਲੇ ਸਮੇਂ ਵਿੱਚ ਬਰਸਾਤ ਦਾ ਮੌਸਮ ਸਿਰ ਤੇ ਖੜਾ ਹੈ ਤੇ ਇਹਨਾਂ ਲੋਕਾਂ ਨੂੰ ਹੁਣ ਤੋਂ ਹੀ ਚਿੰਤਾ ਸਤਾਉਣ ਲੱਗ ਪਈ ਹੈ ਕਿ ਆਪਣੇ ਘਰਾਂ ਵਿੱਚ ਇਹ ਕਿਸ ਤਰ੍ਹਾਂ ਆਉਣਗੇ।
ਕੀ ਕਹਿਣਾ ਹੈ ਕੌਂਸਲਰ ਦਾ-
ਇਸ ਸੰਬੰਧੀ ਜਦ ਵਾਰਡ ਦੇ ਕੌਂਸਲਰ ਦੀਪਕ ਕੁਮਾਰ ਦੀਪਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹਸੜਕ ਮੰਡੀ ਬੋਰਡ ਦੇ ਅਧੀਨ ਹੈ ਅਤੇ ਇਹ ਕੰਮ ਸੀਵਰੇਜ ਬੋਰਡ ਵੱਲੋਂ ਕੀਤਾ ਜਾ ਰਿਹਾ ਇਸ ਵਿੱਚ ਨਗਰ ਕੌਂਸਲ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ ਪਰ ਫਿਰ ਵੀ ਉਹ ਆਪਣੇ ਪੱਧਰ ਤੇ ਜਿਸ ਜਿਸ ਅਧਿਕਾਰੀ ਨੂੰ ਕਹਿ ਸਕਦੇ ਸਨ ਉਹ ਕਹਿ ਚੁੱਕੇ ਹਨ।ਉਹਨਾਂ ਮੰਨਿਆ ਕਿ ਲੋਕਾਂ ਦੀ ਮੁਸੀਬਤ ਬਹੁਤ ਵੱਡੀ ਹੈ ਉਹਨਾਂ ਫਿਰ ਵੀ ਆਸ ਪ੍ਰਗਟਾਈ ਕਿ ਸਬੰਧਤ ਵਿਭਾਗ ਅਤੇ ਠੇਕੇਦਾਰ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਜਲਦ ਸਮੱਸਿਆ ਦਾ ਹੱਲ ਕਰਨਗੇ।ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਪੱਧਰ ਤੇ ਕਈ ਵਾਰ ਇਸ ਸੜਕ ਤੋਂ ਆਮ ਲੋਕਾਂ ਦਾ ਲਾਂਘਾ ਚਾਲੂ ਕਰਨ ਦੇ ਲਈ ਆਪਣਾ ਵੱਲੋਂ ਕੰਮ ਕੀਤਾ ਹੈ।
ਕੀ ਕਹਿਣਾ ਹੈ ਮੁਹੱਲਾ ਨਿਵਾਸੀ ਦਾ-
ਮੁਹੱਲਾ ਨਿਵਾਸੀ ਕਰਮਜੀਤ ਸਿੰਘ ਮੁੱਗੋਵਾਲ ਨੇ ਦੱਸਿਆ ਕਿ ਸਾਰੇ ਮੁਹੱਲਾ ਨਿਵਾਸੀਆਂ ਨੇ ਇਸ ਮਸਲੇ ਸਬੰਧੀ ਸਥਾਨਕ ਵਿਧਾਇਕ ਡਿਪਟੀ ਸਪਿਕਰ ਪੰਜਾਬ ਸਰਕਾਰ ਨੂੰ ਕਈ ਵਾਰ ਦੱਸਿਆ, ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੱਸਿਆ ਪਰ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਅਤੇ ਨਾ ਹੀ ਗੰਭੀਰਤਾਂ ਨਾਲ ਸੁਣਿਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਸਾਰੇ ਮਹੱਲਾ ਨਿਵਾਸੀ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਉਹਨਾਂ ਨੂੰ ਉਹਨਾਂ ਦੇ ਹਾਲ ਉੱਪਰ ਛੱਡ ਦਿੱਤਾ ਗਿਆ ਹੈ।
