ਡਾ. ਅੰਬੇਡਕਰ ਦਾ ਅਪਮਾਨ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਵੇ- ਠੇਕੇਦਾਰ ਭਗਵਾਨ, ਚੌਧਰੀ ਗੁਰਨਾਮ, ਐਡਵੋਕੇਟ ਮਾਨਾ
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ, ਜਨਰਲ ਸਕੱਤਰ ਪੰਜਾਬ ਚੌਧਰੀ ਗੁਰਨਾਮ ਸਿੰਘ, ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ ਨੇ ਪਿਛਲੇ ਦਿਨੀ ਫਿਲੌਰ ਵਿਖੇ ਭਾਰਤ ਰਤਨ, ਭਾਰਤੀ ਸੰਵਿਧਾਨ ਨਿਰਮਾਤਾ, ਕ੍ਰੋੜਾਂ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਵੀ ਕਰਨ ਦੀ ਭਾਰੀ ਆਲੋਚਨਾ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਅਪਮਾਨ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

ਠੇਕੇਦਾਰ ਭਗਵਾਨ ਦਾਸ ਸਿੱਧੂ, ਚੌਧਰੀ ਗੁਰਨਾਮ ਅਤੇ ਐਡਵੋਕੇਟ ਮਾਨਾ ਨੇ ਕਿਹਾ ਕਿ ਕੁੱਝ ਸਮਾਜ ਵਿਰੋਧੀ, ਭਾਰਤ ਵਿਰੋਧੀ ਤਾਕਤਾਂ ਦਲਿਤ ਸਿੱਖ ਭਾਈਚਾਰੇ ਅੰਦਰ ਨਫਰਤ ਦੇ ਬੀਜ ਬੀਜ ਕੇ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ,ਅਮਨ ਸ਼ਾਂਤੀ ਦੇ ਮਾਹੌਲ ਨੂੰ ਲਾਂਬੂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਰਹੇ ਹਨ, ਪੰਜਾਬ ਵਾਸੀਆਂ ਨੂੰ ਅਜਿਹੀਆਂ ਤਾਕਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਬਸਪਾ ਆਗੂਆਂ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਵਿਦਵਾਨਾਂ, ਯੋਧਿਆਂ ਦੀ ਧਰਤੀ ਹੈ ਜਿਨਾਂ ਨੇ ਦੇਸ਼ ਵਾਸੀਆਂ ਨੂੰ ਜਿਥੇ ਅਮਨ , ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਕੇ ਰਹਿਣ ਦਾ ਰਸਤਾ ਦੱਸਿਆ ਹੈ ਓਥੇ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਨ ਦਾ ਬਲ ਵੀ ਬਖਸ਼ਿਆ ਹੈ। ਬਸਪਾ ਆਗੂਆਂ ਨੇ ਕਿਹਾ ਕਿ ਸਰਕਾਰਾਂ ਵਿੱਚ ਬੈਠੇ ਸਵਾਰਥੀ ਤੇ ਲਾਲਚੀ ਲੋਕਾਂ ਦੀਆਂ ਨਾਕਾਮੀਆਂ ਨੇ ਬਾਬਾ ਸਾਹਿਬ ਦਾ ਅਪਮਾਨ ਕਰਾਕੇ ਕ੍ਰੋੜਾਂ ਦਲਿਤਾਂ, ਗਰੀਬਾਂ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ, ਜਿਸਨੂੰ ਬਹੁਜਨ ਸਮਾਜ ਪਾਰਟੀ ਬਰਦਾਸ਼ਤ ਨਹੀਂ ਕਰੇਗੀ।
ਇਸ ਮੌਕੇ ਮਦਨ ਸਿੰਘ ਬੈੰਸ ਇੰਚਾਰਜ ਹੁਸ਼ਿਆਰਪੁਰ, ਬਲਵਿੰਦਰ ਸੀਕਰੀ ਇੰਚਾਰਜ ਬਾਮਸੇਫ,ਨਿਸ਼ਾਨ ਚੌਧਰੀ ਇੰਚਾਰਜ ਸ਼ਾਮ ਚੌਰਾਸੀ, ਮਨਿੰਦਰ ਸ਼ੇਰਪੁਰੀ ਇੰਚਾਰਜ ਟਾਂਡਾ, ਸੁਰਜੀਤ ਮਹਿਮੀ ਪ੍ਰਧਾਨ ਹੁਸ਼ਿਆਰਪੁਰ, ਦਿਨੇਸ਼ ਪੱਪੂ ਸਕੱਤਰ ਹੁਸ਼ਿਆਰਪੁਰ, ਜਗਮੋਹਣ ਸੱਜਣਾਂ ਕਨਵੀਨਰ ਬੀ ਵੀ ਐਫ, ਯਸ਼ ਭੱਟੀ ਪ੍ਰਧਾਨ ਚੱਬੇਵਾਲ,ਸੁਖਦੇਵ ਬਿੱਟਾ,ਰਕੇਸ਼ ਕਿੱਟੀ, ਵਿਜੈ ਖਾਨਪੁਰੀ,ਬਲਵੰਤ ਨੀਤਪੁਰ, ਵਿੱਕੀ ਬੰਗਾ, ਜੱਸੀ ਖਾਨਪੁਰ, ਸਤਪਾਲ ਬਡਲਾ, ਹਰਮੇਸ਼ ਫਗਲਾਣਾ,ਸੁਦੇਸ਼ ਭੱਟੀ, ਹੈਪੀ ਫੰਬੀਆਂ, ਡਾ. ਜਸਪਾਲ ਸਿੰਘ ਟਾਂਡਾ, ਮਲਕੀਤ ਸਿੰਘ ਸੋਨੀ ਗੜਸ਼ੰਕਰ, ਚਰਨਜੀਤ ਗੜਸ਼ੰਕਰ, ਬੀਬੀ ਮਹਿੰਦਰ ਕੌਰ, ਕ੍ਰਿਸ਼ਨਾ ਦੇਵੀ ਜਿਲਾ ਕਨਵੀਨਰ ਲੇਡੀਜ਼ ਵਿੰਗ ਵੀ ਹਾਜਰ ਸਨ।