ਰੋਟਰੀ ਕਲੱਬ ਦੇ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਸਿਖਾਈਆਂ ਜਾ ਰਹੀਆਂ ਹਨ ਕਈ ਕਲਾਵਾਂ

ਐਸ ਏ ਐਸ ਨਗਰ, 4 ਜੂਨ- ਰੋਟਰੀ ਕਲੱਬ ਮੁਹਾਲੀ ਦੁਆਰਾ ਇਸ ਸਾਲ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੁੰਦੇ ਹੀ ਸਮਰ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਆਰਟ ਐਂਡ ਕਰਾਫਟ ਕਰਿਏਸ਼ੰਸ, ਕੈਲੀਗਰਾਫੀ ਅਤੇ ਹੈਂਡਰਾਇਟਿੰਗ ਤੋਂ ਇਲਾਵਾ ਸਕੂਲ ਪ੍ਰੋਜੈਕਟ ਅਤੇ ਮਾਡਲ ਬਣਾਉਣਾ ਵੀ ਸਿਖਾਇਆ ਜਾ ਰਿਹਾ ਹੈ।

ਰੋਟਰੀ ਕਲੱਬ ਦੇ ਮੈਂਬਰ ਸ਼੍ਰੀ ਕੇ ਕੇ ਸੇਠ ਨੇ ਦੱਸਿਆ ਕਿ ਸੈਕਟਰ 70 ਵਿੱਚ 2 ਤੋਂ 15 ਜੂਨ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਲਈ ਸੀਮਾ ਪਠਾਨ ਅਤੇ ਉਨ੍ਹਾਂ ਦੀ ਸਹਿਯੋਗੀ ਨੰਦਿਨੀ ਵਲੋਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਰੋਟਰੀ ਕਲੱਬ ਦੇ ਮੀਤ ਪ੍ਰਧਾਨ ਕਰਨਲ ਟੀ ਐਚ ਬੀ ਐਸ ਬੇਦੀ ਵਲੋਂ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਉਹਨਾਂ ਨੂੰ ਮਠਿਆਈਆਂ ਵੰਡੀਆਂ ਗਈਆਂ।