ਸੰਸਕ੍ਰਿਤ ਭਾਰਤੀ ਪ੍ਰਤਿਿਨਧਿ ਮੰਡਲ ਨੇ ਰਾਜਪਾਲ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ

ਗੜ੍ਹਸ਼ੰਕਰ, 2 ਜ਼ੂਨ- ਸੰਸਕ੍ਰਿਤ ਭਾਰਤੀ, ਪੰਜਾਬ ਪ੍ਰਧਾਨ ਡਾ ਵੀਰੇਂਦਰ ਕੁਮਾਰ ਦੀ ਅਗਵਾਈ ਵਿੱਚ ਇੱਕ ਪ੍ਰਤਿਿਨਧਿ ਮੰਡਲ ਨੇ ਅੱਜ ਪੰਜਾਬ ਰਾਜਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਡਾ ਵੀਰੇਂਦਰ ਨੇ ਦੱਸਿਆ ਕਿ ਪ੍ਰਦੇਸ਼ ਵਿੱਚ ਸੰਸਕ੍ਰਿਤ ਭਾਸ਼ਾ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਦੀ ਉੱਨਤੀ ਯਕੀਨੀ ਬਣਾਉਣ ਲਈ ਸੰਸਕ੍ਰਿਤ ਭਾਰਤੀ ਨਿਰੰਤਰ ਯਤਨਸ਼ੀਲ ਹੈ।

 ਇਸ ਸੰਬੰਧ ਵਿੱਚ, ਰਾਜਪਾਲ ਸਾਹਬ ਨਾਲ ਸੰਸਕ੍ਰਿਤ ਸਿੱਖਿਆ ਦੇ ਪ੍ਰਸਾਰ ਅਤੇ ਸੰਸਕ੍ਰਿਤ ਵਿਿਦਆਰਥੀਆਂ ਨੂੰ ਹੋਰ ਵਧੇਰੇ ਮੌਕੇ ਉਪਲਬਧ ਕਰਵਾਉਣ ਉੱਤੇ ਵਿਚਾਰ- ਵਟਾਂਦਰਾ ਹੋਇਆ।
ਸੰਸਕ੍ਰਿਤ ਭਾਰਤੀ ਵੱਲੋਂ ਸੰਸਕ੍ਰਿਤ ਭਾਸ਼ਾ ਦੀ ਉੱਨਤੀ ਲਈ ਕੁਝ ਵਿਸ਼ੇਸ਼  ਉਪਾਯਾਂ ਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਰਾਜਪਾਲ ਮਹੋਦਯ ਨੇ ਗੰਭੀਰਤਾ ਨਾਲ ਲਿਆ ਅਤੇ ਇਸ ਦਿਸ਼ਾ ਵਿੱਚ ਸਕਾਰਾਤਮਕ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਮੌਕੇ ’ਤੇ ਦੀਪ ਚੰਦ ਗੁਪਤਾ, ਡਾ ਰਵਿਦੱਤ ਕੌਸ਼ਿਕ, ਸਹ ਮੰਤਰੀ ਪੰਜਾਬ ਅਜੈ ਕੁਮਾਰ ਆਰਿਆ ਅਤੇ ਪਟਿਆਲਾ ਸਹ ਵਿਭਾਗ ਸੰਯੋਜਕ ਡਾ ਓਮਨ ਦੀਪ ਸ਼ਰਮਾਂ ਵੀ ਮੌਜੂਦ ਰਹੇ। ਸੰਸਕ੍ਰਿਤ ਭਾਰਤੀ, ਪੰਜਾਬ ਦੀ ਇਸ ਪਹਿਲ ਨਾਲ ਪ੍ਰਦੇਸ਼ ਵਿੱਚ  ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਨੂੰ ਨਵੀਂ ਦਿਸ਼ਾ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਸੰਸਕ੍ਰਿਤ ਸਿੱਖਿਆ ਦਾ ਦਾਇਰਾ ਵਧੇਗਾ ਅਤੇ ਇਹ ਸਾਰੇ ਲੋਕਾਂ ਤੱਕ ਪਹੁੰਚੇਗੀ।