ਪਹਿਲੇ ਮਾਤਾ-ਪਿਤਾ ਮੰਦਰ ਵਿਚ 163ਵਾਂ ਮਾਸਿਕ ਭੰਡਾਰਾ ਆਯੋਜਿਤ ਕੀਤਾ ਗਿਆ
ਮੋਹਾਲੀ- ਮੋਹਾਲੀ ਜ਼ਿਲ੍ਹੇ ਦੇ ਪਿੰਡ ਖੱਲੌਰ ਵਿਖੇ ਬਣੂਰ-ਅੰਬਾਲਾ ਮਾਰਗ 'ਤੇ ਸਥਿਤ ਮਾਤਾ-ਪਿਤਾ ਗੌਧਾਮ ਮਹਾਤੀਰਥ ਵਿਖੇ ਬਣ ਰਹੇ ਸੰਸਾਰ ਦੇ ਪਹਿਲੇ ਮਾਤਾ-ਪਿਤਾ ਮੰਦਰ ਵਿੱਚ 163ਵਾਂ ਮਾਸਿਕ ਭੰਡਾਰਾ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।

ਦੱਸਣਯੋਗ ਗੱਲ ਇਹ ਹੈ ਕਿ ਇਹ ਦੁਨੀਆ ਦਾ ਪਹਿਲਾ ਮੰਦਰ ਹੋਵੇਗਾ ਜਿਸ ਵਿੱਚ ਕੋਈ ਮੂਰਤੀ ਨਹੀਂ ਹੋਵੇਗੀ, ਬਲਕਿ ਹਰ ਵਿਅਕਤੀ ਆਪਣੇ-ਆਪਣੇ ਮਾਤਾ-ਪਿਤਾ ਵਿੱਚ ਹੀ ਪਰਮਾਤਮਾ ਦਾ ਅਹਿਸਾਸ ਕਰੇਗਾ। ਇਸ ਮੰਦਰ ਦਾ ਨਿਰਮਾਣ ਕੰਮ ਤੇਜ਼ੀ ਨਾਲ ਜਾਰੀ ਹੈ।
ਹਵਨ ਯੱਗ ਅਤੇ ਸਤਸੰਗ ਮਗਰੋਂ ਭੰਡਾਰਾ ਕਰਵਾਇਆ ਗਿਆ ਅਤੇ ਗਉ ਮਾਤਾਵਾਂ ਲਈ ਸਵਾਮਣੀ ਵੀ ਕਰਵਾਈ ਗਈ।
ਇਸ ਮੌਕੇ 'ਤੇ ਸੰਸਥਾਪਕ ਗੌਚਰ ਦਾਸ ਗਿਆਨ ਗਿਆਨ ਚੰਦ ਵਾਲੀਆ ਨੇ ਕਿਹਾ ਕਿ ਆਪਣੇ ਮਾਤਾ-ਪਿਤਾ ਦੀ ਜੈਕਾਰ ਨਾਲ ਸੰਸਾਰ ਵਿੱਚ ਸ਼ਾਂਤੀ ਆਵੇਗੀ।
ਵਿਚਾਰਕ ਅਤੇ ਦਰਸ਼ਨਿਕ ਗਿਆਨ ਚੰਦ ਵਾਲੀਆ ਨੇ ਕਿਹਾ ਕਿ ਸਨਾਤਨ ਧਰਮ ਦੇ ਉੱਤਮ ਵਿਚਾਰਾਂ ਅਤੇ ਵਿਸ਼ਵ ਸ਼ਾਂਤੀ ਬਾਰੇ ਡੂੰਘੇ ਅਧਿਐਨ ਮਗਰੋਂ ਇਹ ਨਤੀਜਾ ਨਿਕਲਿਆ ਕਿ ਅਸੀਂ ਆਪਣੇ ਮੂਲ (ਬੀਜ) ਨੂੰ ਹੀ ਨਸ਼ਟ ਕਰ ਬੈਠੇ ਹਾਂ। ਪੱਛਮੀ ਸਭਿਆਚਾਰ ਦੀ ਚਮਕ-ਧਮਕ ਨੇ ਸਾਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਅਸੀਂ ਇੱਕ ਐਸਾ ਬੀਜ ਬੋ ਬੈਠੇ ਜਿਸ ਵਿੱਚ ਨਾ ਤਾਂ ਸੰਸਕਾਰ ਸਨ, ਨਾ ਸਿੱਖਿਆ ਅਤੇ ਨਾ ਹੀ ਵਿਨਮ੍ਰਤਾ।
ਇਸ ਕਰਕੇ ਇਹ ਬੀਜ ਜੇਹਾ ਸੀ, ਫਲ ਵੀ ਓਹੋ ਜਿਹਾ ਹੀ ਹੋਇਆ। ਪਰ ਇਹ ਫਲ ਹੋਰ ਵੀ ਜ਼ਿਆਦਾ ਭਿਆਨਕ ਨਿਕਲਿਆ। ਇਹੀ ਕਾਰਨ ਹੈ ਕਿ ਭਾਰਤ ਵਰਗੇ ਸਨਾਤਨੀ ਦੇਸ਼ ਵਿੱਚ, ਜਿੱਥੇ ਮਾਤਾ-ਪਿਤਾ ਨੂੰ ਭਗਵਾਨ ਦੇ ਸਮਾਨ ਮੰਨਿਆ ਜਾਂਦਾ ਹੈ, ਉਥੇ ਵੀ ਉਹਨਾਂ ਨੂੰ ਵਧਾਪੇ ਵਿੱਚ ਵ੍ਰਿਧ ਆਸ਼ਰਮਾਂ ਵਿੱਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ।