ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ

ਚੰਡੀਗੜ੍ਹ- ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਸੈਕਟਰ 35 ਵਿਚ ਸ਼ਰਣਜੀਤ ਕੌਰ ਮਾਨ ਦੀ ਹਾਜ਼ਰੀ ਵਿਚ ਸਾਰੇ ਸੈਕਟਰ 35-ਡੀ ਦੇ ਰਹਾਇਸ਼ੀਆਂ ਵੱਲੋਂ ਮਿਲ ਕੇ ਛਬੀਲ ਲਗਾਈ ਗਈ ਅਤੇ ਇਸ ਵਿੱਚ ਸੇਵਾ ਨਿਭਾਈ ਗਈ। ਨਾਲ ਹੀ ਪ੍ਰਸ਼ਾਦ ਵੀ ਵੰਡਿਆ ਗਿਆ।

ਇਸ ਮੌਕੇ ਵਾਰਡ 23 ਦੀ ਕੌਂਸਲਰ ਪ੍ਰੇਮ ਲਤਾ ਨੇ ਵੀ ਹਾਜ਼ਰੀ ਭਰੀ ਅਤੇ ਛਬੀਲ ਦੀ ਸੇਵਾ ਕਰਦੇ ਹੋਏ ਪ੍ਰਸ਼ਾਦ ਵੰਡਿਆ। ਛਬੀਲ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ।
ਇਸ ਪਵਿੱਤਰ ਮੌਕੇ 'ਤੇ ਅਮਰਜੀਤ ਕੌਰ, ਧਰਮਿੰਦਰ, ਸਿਮਮੀ, ਤੇਜਿੰਦਰ ਅਤੇ ਹੋਰ ਕਈ ਲੋਕ ਵੀ ਹਾਜ਼ਰ ਸਨ।