ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ

ਮੌੜ ਮੰਡੀ, 30 ਮਈ- ਡੀ.ਐਸ.ਪੀ ਫੂਲ ਪਰਦੀਪ ਸਿੰਘ ਦੇ ਸਹਿਯੋਗ ਅਤੇ ਉਪਰਾਲੇ ਸਦਕਾ ਨਸ਼ਾ ਮੁਕਤ ਕਲੱਬ ਭਗਤਾਂ ( ਬਠਿੰਡਾ ) ਵੱਲੋਂ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਅੱਜ ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਚਾਉਕੇ, ਪਿੱਥੋ, ਬੱਲ੍ਹੋ, ਬਦਿਆਲਾ, ਰਾਮਪੁਰਾ ਪਿੰਡ ਦੇ ਨੌਜ਼ਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ‌‌।

ਇਸ ਮੌਕੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸੁਖਵੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਲੈ ਜਾਣਾ ਹੈ ਤਾਂ ਜੋ ਉਹ ਆਪਣਾ ਭਵਿੱਖ ਸਵਾਰ ਸਕਣ ਅਤੇ ਸਮਾਜ ਨੂੰ ਸਿਹਤਮੰਦ ਰਾਹ ਦੱਸ ਸਕਣ।
ਇਸ ਮੌਕੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਗਿੱਲ ਕਲਾਂ ਅਤੇ ਗੁਰਜੀਤ ਸਿੰਘ ਗਿੱਲ ਕਲਾਂ ਮੌਜੂਦ ਰਹੇ।