ਵੱਧ ਰਹੀ ਗਰਮੀ ਵਿੱਚ ਲੱਗ ਰਹੇ ਬਿਜਲੀ ਕੱਟਾਂ ਤੋਂ ਆਮ ਲੋਕ ਔਖੇ: ਨਿਿਤਨ ਸ਼ਰਮਾ

ਗੜ੍ਹਸ਼ੰਕਰ, 28 ਮਈ- ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਨਿਿਤਨ ਸ਼ਰਮਾ ਨੇ ਅੱਜ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਕਿਹਾ ਕਿ ਗੜਸ਼ੰਕਰ ਇਲਾਕੇ ਅੰਦਰ ਬਿਜਲੀ ਦੇ ਲੱਗ ਰਹੇ ਅਣ ਐਲਾਨੇ ਕੱਟਾ ਕਾਰਨ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਦੱਸਿਆ ਕਿ ਹਰ ਰੋਜ਼ ਤਿੰਨ ਤੋਂ ਚਾਰ ਵਾਰ ਕੱਟ ਲੱਗਦੇ ਹਨ ਜੋ ਕਿ ਪਹਿਲਾਂ ਤੋਂ ਦੱਸੇ ਨਹੀਂ ਜਾਂਦੇ, ਜਿਸ ਕਾਰਨ ਲੋਕ ਜਿੱਥੇ ਬਿਜਲੀ ਨਾ ਹੋਣ ਕਾਰਨ ਗਰਮੀ ਵਿੱਚ ਔਖੇ ਹੁੰਦੇ ਨੇ ਉੱਥੇ ਨਾਲ ਹੀ ਬਿਜਲੀ ਨਾ ਹੋਣ ਕਾਰਨ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਵੀ ਕਿੱਲਤ ਪੈਦਾ ਹੋ ਜਾਂਦੀ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਦਿੱਤੀ ਜਾਵੇ ਅਤੇ ਬਿਜਲੀ ਦੀ ਪੂਰਤੀ ਪੂਰੀ ਕੀਤੀ ਜਾਵੇ ਅਤੇ ਬਿਜਲੀ ਨਿਰਵਿਘਨ ਚਾਲੂ ਰੱਖੀ ਜਾਵੇ।