ਬਿਜਲੀ ਸਪਲਾਈ ਦੀਆਂ ਕਮੀਆਂ ਸੰਬੰਧੀ ਲੋਕਾਂ ਦਾ ਸਹਿਯੋਗ ਮਿਲਿਆ: ਪੀ ਐਸ ਪੀ ਸੀ ਐਲ

ਐਸ ਏ ਐਸ ਨਗਰ, 27 ਮਈ- ਹਾਲੀਆ ਦਿਨਾਂ ਦੌਰਾਨ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈਆਂ ਬਿਜਲੀ ਬੰਦੀਆਂ ਦੇ ਮੱਦੇਨਜ਼ਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਹੈ ਕਿ ਇਸ ਦੌਰਾਨ ਮੁਹਾਲੀ ਵਾਸੀਆਂ ਵਲੋਂ ਵਿਭਾਗ ਨੂੰ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਇੱਥੇ ਜਾਰੀ ਬਿਆਨ ਵਿੱਚ ਪੀ ਐਸ ਪੀ ਸੀ ਐਲ ਮੁਹਾਲੀ ਦੇ ਕਾਰਜਕਾਰੀ ਇੰਜਨੀਅਰ ਤਰਨਜੀਤ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਕਰਮਚਾਰੀ ਹੜਤਾਲ ਕਾਰਨ ਬਿਜਲੀ ਦੀ ਸੇਵਾ ਪ੍ਰਭਾਵਿਤ ਹੋਈ। ਇਸ ਦੌਰਾਨ ਮੁਹਾਲੀ ਦੇ ਵਾਸੀਆਂ ਨੇ ਵਿਭਾਗ ਨੂੰ ਬਣਦਾ ਸਹਿਯੋਗ ਦਿੱਤਾ, ਉਸ ਲਈ ਉਹ ਉਨ੍ਹਾਂ ਦੇ ਆਭਾਰੀ ਹਨ।
ਉਹਨਾਂ ਕਿਹਾ ਕਿ ਵਿਭਾਗ ਵਲੋਂ ਮੌਜੂਦਾ ਹਾਲਾਤਾਂ ਨੂੰ ਜਲਦੀ ਸੁਧਾਰਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਅਤੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਟੀਮਾਂ 24 ਘੰਟੇ ਕੰਮ ਕਰ ਰਹੀਆਂ ਹਨ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਬਿਜਲੀ ਸਪਲਾਈ ਨੂੰ ਲਗਾਤਾਰ ਠੀਕ ਰੱਖਣ ਲਈ ਤਿਆਰੀਆਂ ਜਾਰੀ ਹਨ ਅਤੇ ਹਰੇਕ ਸ਼ਿਕਾਇਤ ਦਾ ਤੁਰੰਤ ਨਿਵਾਰਨ ਕੀਤਾ ਜਾਵੇਗਾ।