ਚੰਡੀਗੜ੍ਹ ਦੇ ਬੱਚਿਆਂ ਨੂੰ ਕੰਨੜ ਸਿਖਾਉਣ ਦਾ ਕੰਮ ਆਰੰਭ

ਚੰਡੀਗੜ੍ਹ, 26 ਮਈ- ਭਾਰਤੀ ਭਾਸ਼ਾ ਸਮਰ ਕੈਂਪ ਦੇ ਤਹਿਤ ਸੈਕਟਰ 37, ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਕੰਨੜ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਹੈ। ਕੰਨੜ ਭਾਸ਼ਾ ਦੇ ਵਿੱਚ ਬੀ.ਐਡ. ਕਰ ਚੁੱਕੀ ਸ੍ਰੀਦੇਵੀ ਧਰੇਨਵਰ ਇਨ੍ਹਾਂ ਬੱਚਿਆਂ ਨੂੰ ਕੰਨੜ ਭਾਸ਼ਾ ਸਿਖਾ ਰਹੀ ਹੈ। ਇਸ ਵਾਸਤੇ ਸਕੂਲ ਪ੍ਰਿੰਸੀਪਲ ਰੇਣੂ ਬਾਲਾ ਅਤੇ ਹੋਰ ਅਧਿਆਪਕਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।

ਸ੍ਰੀਦੇਵੀ ਧਰੇਨਵਰ ਨੇ ਕਿਹਾ ਕਿ ਬੱਚਿਆਂ ਨੂੰ ਕੰਨੜ ਭਾਸ਼ਾ ਸਿਖਾਉਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਦੇਸ਼ ਨੂੰ ਇਕਜੁੱਟ ਕਰਨ ਦਾ ਇੱਕ ਪਵਿੱਤਰ ਕਾਰਜ ਹੈ। ਉਨ੍ਹਾਂ ਦੱਸਿਆ ਕਿ 10 ਤੋਂ ਵੱਧ ਬੱਚੇ ਕੰਨੜ ਸਿੱਖ ਰਹੇ ਹਨ ਅਤੇ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ।
ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਕੰਨੜ ਵਰਣਮਾਲਾ ਸਿਖਾਈ ਜਾਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਨੂੰ 50 ਤੋਂ ਵੱਧ ਕੰਨੜ ਵਾਕ ਸਿਖਾਏ ਜਾਣਗੇ ਤਾਂ ਜੋ ਉਹ ਕੰਨੜ ਵਿੱਚ ਬੋਲ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਨੂੰ ਕਰਨਾਟਕ ਸਾਹਿਤ, ਸੱਭਿਅਤਾ ਅਤੇ ਸੱਭਿਆਚਾਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।