ਦਸਵੀਂ ਅਤੇ ਬਾਰਵੀਂ ਜਮਾਤ ਵਿੱਚ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ

ਐਸ.ਏ.ਐਸ. ਨਗਰ, 26 ਮਈ- ਪ੍ਰੋਗਰੈਸਿਵ ਵੈਲਫੇਅਰ ਸੋਸਾਇਟੀ (ਰਜਿ.) ਫੇਜ਼ 5, ਮੁਹਾਲੀ ਵੱਲੋਂ ਵਿਦਿਆ ਦੇ ਖੇਤਰ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਂਦਿਆਂ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

ਐਸ.ਏ.ਐਸ. ਨਗਰ, 26 ਮਈ- ਪ੍ਰੋਗਰੈਸਿਵ ਵੈਲਫੇਅਰ ਸੋਸਾਇਟੀ (ਰਜਿ.) ਫੇਜ਼ 5, ਮੁਹਾਲੀ ਵੱਲੋਂ ਵਿਦਿਆ ਦੇ ਖੇਤਰ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਂਦਿਆਂ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਸੋਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਸਿਆਣ ਨੇ ਦੱਸਿਆ ਕਿ ਜਿਹੜੇ ਬੱਚੇ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹਨ, ਸੋਸਾਇਟੀ ਵੱਲੋਂ ਉਨ੍ਹਾਂ ਬੱਚਿਆਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਹੈ। 
ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਦੀ ਵਿਦਿਆਰਥਣ ਇਸ਼ਮੀਨ ਕੌਰ ਨੂੰ ਬਾਰਵੀਂ (ਹਿਊਮਨਿਟੀ) ਵਿੱਚ 95.4 ਫੀਸਦੀ ਅੰਕ ਹਾਸਿਲ ਕਰਨ, ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35, ਚੰਡੀਗੜ੍ਹ ਦੀ ਵਿਦਿਆਰਥਣ ਹਰਲੀਨ ਕੌਰ ਨੂੰ 12ਵੀਂ (ਨਾਨ-ਮੈਡੀਕਲ) ਵਿੱਚੋਂ 91.2 ਫੀਸਦੀ ਅੰਕ ਲੈਣ, ਸੈਂਟ ਜੋਸਫ ਸਕੂਲ ਚੰਡੀਗੜ੍ਹ ਦੀ ਵਿਦਿਆਰਥਣ ਅਨਹਦ ਨੂੰ ਦਸਵੀਂ ਵਿੱਚ 93 ਫੀਸਦੀ ਅੰਕ ਹਾਸਿਲ ਕਰਨ, ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਦੀ ਵਿਦਿਆਰਥਣ ਗੁਨਰੀਤ ਕੌਰ ਨੂੰ 92 ਫੀਸਦੀ ਅੰਕ ਹਾਸਿਲ ਕਰਨ, ਮਿਲੈਨੀਅਮ ਸਕੂਲ ਫੇਜ਼ 5 ਮੁਹਾਲੀ ਦੀ ਵਿਦਿਆਰਥਣ ਨਾਮਿਆ ਜੈਨ ਨੂੰ 90 ਫੀਸਦੀ ਅੰਕ ਹਾਸਿਲ ਕਰਨ 'ਤੇ ਸਨਮਾਨਿਤ ਕੀਤਾ ਗਿਆ। ਇਹ ਸਾਰੀਆਂ ਬੱਚੀਆਂ ਫੇਜ਼ 5 ਦੀਆਂ ਹਨ।
ਇਸ ਮੌਕੇ ਸੋਸਾਇਟੀ ਦੇ ਜਨਰਲ ਸਕੱਤਰ ਸ਼੍ਰੀ ਮਦਨ ਲਾਲ ਬੰਸਲ, ਵਿੱਤ ਸਕੱਤਰ ਮੁਕੰਦ ਸਿੰਘ, ਸਲਾਹਕਾਰ ਅਮਰੀਕ ਸਿੰਘ ਸਭਰਵਾਲ, ਸਕੱਤਰ ਰਮੇਸ਼ ਵਰਮਾ, ਜਗਬੀਰ ਸਿੰਘ ਸਿੱਧੂ, ਮੇਵਾ ਸਿੰਘ, ਜਗਤਾਰ ਸਿੰਘ ਭੰਬਰਾ, ਤਲਵਿੰਦਰ ਸਿੰਘ ਬਖਸ਼ੀ, ਰੂਬੀ, ਬੀਬੀ ਦਲਜੀਤ ਕੌਰ ਸਿਆਣ, ਜਸਪ੍ਰੀਤ ਕੌਰ ਬਖਸ਼ੀ, ਰੁਪਿੰਦਰ ਕੌਰ, ਇੰਦਰਜੀਤ ਕੌਰ ਭੰਬਰਾ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।