ਗੀਤ- ਪੁੱਤ ਨਸ਼ਿਆਂ ਨੇ ਖਾ ਲਏ -ਦਾ ਵੀਡੀਓ ਫਿਲਮਾਂਕਣ ਮੁਕੰਮਲ ਹੋਇਆ।

ਨਵਾਂਸ਼ਹਿਰ- ਦੁਆਬੇ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਅਤੇ ਸ਼੍ਰੀ ਹੰਸਰਾਜ ਹੰਸ ਦੇ ਲਾਡਲੇ ਸ਼ਾਗਿਰਦ ਵਾਸਦੇਵ ਪਰਦੇਸੀ ਉਰਫ ਪਰਦੇਸੀ ਰੱਕੜਾਂ ਵਾਲਾ ਦੀ ਸੁਰੀਲੀ ਆਵਾਜ਼ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਦਰਦ ਬਿਆਨ ਕਰਦਾ ਇੱਕ ਗੀਤ "ਪੁੱਤ ਨਸ਼ਿਆਂ ਨੇ ਖਾ ਲਏ" ਦਾ ਵੀਡੀਓ ਫ਼ਿਲਮਾਂਕਣ ਮੁਕੰਮਲ ਹੋਇਆ।

ਇਹ ਜਾਣਕਾਰੀ ਦਿੰਦੇ ਹੋਏ ਇਸ ਗੀਤ ਦੇ ਵੀਡੀਓ ਡਾਇਰੈਕਟਰ ਦੇਸ ਰਾਜ ਬਾਲੀ ਨੇ ਦੱਸਿਆ ਕਿ ਇਸ ਗੀਤ ਨੂੰ ਲੇਖਕ ਚਮਨ ਮੱਲ ਪੁਰੀ ਹੋਰਾਂ ਵੱਲੋਂ ਬੜੇ ਦਰਦ ਭਰੇ ਸ਼ਬਦਾਂ ਦਾ ਪ੍ਰਯੋਗ ਕਰਕੇ ਬਹੁਤ ਵਧੀਆ ਲਿਖਿਆ ਅਤੇ ਸਮਾਜ ਦੀ ਕਹਾਣੀ ਨੂੰ ਇਸ ਗੀਤ ਵਿੱਚ ਉਹਨਾਂ ਵੱਲੋਂ ਬਿਆਨ ਕੀਤਾ ਗਿਆ ਹੈ। 
ਦਰਦ ਭਰੀਆਂ ਸੰਗੀਤਕ ਤਰੰਗਾਂ ਨਾਲ ਨੌਜਵਾਨ ਸੰਗੀਤਕਾਰ ਐਮਕੇਵੀ ਬੀਟ ਵੱਲੋਂ ਪੂਰੀ ਮਿਹਨਤ ਕਰਕੇ ਇਸ ਨੂੰ ਬੈਰਾਗਮਈ ਸੰਗੀਤ ਨਾਲ ਸ਼ਿੰਗਾਰਿਆ ਹੈ, ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਕਰਨ ਦੀ ਅਹਿਮ ਭੂਮਿਕਾ ਵੱਖ ਵੱਖ ਥਾਵਾਂ ਤੇ ਜਾ ਕੇ ਅਕਰਸ਼ ਬਾਲੀ ਵੱਲੋਂ ਅਦਾ ਕੀਤੀ ਗਈ। 
ਦੇਸ ਰਾਜ ਬਾਲੀ ਨੇ ਦੱਸਿਆ ਕਿ ਜੂਨ ਮਹੀਨੇ ਦੇ ਪਹਿਲੇ ਹਫਤੇ ਇਸ ਗੀਤ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਫਾਈਨ ਆਡੀਓ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਜਾਵੇਗਾ।