ਵੈਟਨਰੀ ਯੂਨੀਵਰਸਿਟੀ ਦੀ ਡਾਇਲਸਿਸ ਇਕਾਈ ਨੂੰ ਪ੍ਰਾਪਤ ਹੋਈ ਰੁ: 41 ਲੱਖ ਦੀ ਵਿਤੀ ਰਾਸ਼ੀ

ਲੁਧਿਆਣਾ 02 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਹਸਪਤਾਲ ਵਿਖੇ ਕਾਰਜਸ਼ੀਲ ਡਾਇਲਸਿਸ ਇਕਾਈ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਇਕ ਪ੍ਰਾਜੈਕਟ ਅਧੀਨ ਰੁ: 41 ਲੱਖ ਦੀ ਵਿਤੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰਾਜੈਕਟ ਅਧੀਨ ਇਸ ਇਕਾਈ ਨੂੰ ਇਕ ਵਿਦਿਅਕ ਕੇਂਦਰ ਵਜੋਂ ਸਥਾਪਿਤ ਕੀਤਾ ਜਾਏਗਾ। ਜਿਸ ਵਿੱਚ ਪ੍ਰਯੋਗੀ ਸਿੱਖਿਆ ਪ੍ਰਦਾਨ ਕੀਤੀ ਜਾਏਗੀ। ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ, ਡਾ. ਰਣਧੀਰ ਸਿੰਘ, ਇੰਚਾਰਜ ਡਾਇਲਸਿਸ ਇਕਾਈ ਅਤੇ ਸਹਿ-ਨਿਰੀਖਕ, ਡਾ. ਗੁਰਪ੍ਰੀਤ ਸਿੰਘ, ਡਾ. ਰਾਜਸੁਖਬੀਰ ਸਿੰਘ ਅਤੇ ਡਾ. ਸਵਰਨ ਸਿੰਘ ਰੰਧਾਵਾ ਹੋਣਗੇ।

ਲੁਧਿਆਣਾ 02 ਸਤੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਹਸਪਤਾਲ ਵਿਖੇ ਕਾਰਜਸ਼ੀਲ ਡਾਇਲਸਿਸ ਇਕਾਈ ਨੂੰ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਇਕ ਪ੍ਰਾਜੈਕਟ ਅਧੀਨ ਰੁ: 41 ਲੱਖ ਦੀ ਵਿਤੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰਾਜੈਕਟ ਅਧੀਨ ਇਸ ਇਕਾਈ ਨੂੰ ਇਕ ਵਿਦਿਅਕ ਕੇਂਦਰ ਵਜੋਂ ਸਥਾਪਿਤ ਕੀਤਾ ਜਾਏਗਾ।
 ਜਿਸ ਵਿੱਚ ਪ੍ਰਯੋਗੀ ਸਿੱਖਿਆ ਪ੍ਰਦਾਨ ਕੀਤੀ ਜਾਏਗੀ। ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ, ਡਾ. ਰਣਧੀਰ ਸਿੰਘ, ਇੰਚਾਰਜ ਡਾਇਲਸਿਸ ਇਕਾਈ ਅਤੇ ਸਹਿ-ਨਿਰੀਖਕ, ਡਾ. ਗੁਰਪ੍ਰੀਤ ਸਿੰਘ, ਡਾ. ਰਾਜਸੁਖਬੀਰ ਸਿੰਘ ਅਤੇ ਡਾ. ਸਵਰਨ ਸਿੰਘ ਰੰਧਾਵਾ ਹੋਣਗੇ।
          ਇਸ ਵਿਤੀ ਰਾਸ਼ੀ ਨਾਲ ਕੁੱਤਿਆਂ ਦੇ ਗੁਰਦਿਆਂ ਦੇ ਉਨਤ ਇਲਾਜ ਦੀਆਂ ਤਕਨੀਕਾਂ ’ਤੇ ਕੰਮ ਕੀਤਾ ਜਾਏਗਾ ਜੋ ਕਿ ਆਲਮੀ ਪੱਧਰ ਦੇ ਮਿਆਰਾਂ ਮੁਤਾਬਿਕ ਹੋਏਗਾ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਨਵੀਨਕਾਰੀ ਕੰਮ ਕਰਨ ਅਤੇ ਪਾਲਤੂ ਜਾਨਵਰਾਂ ਲਈ ਹੋਰ ਉਨਤ ਡਾਇਲਸਿਸ ਸਹੂਲਤਾਂ ਦੇਣਾ ਵਕਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਪਹਿਲਾਂ ਹੀ 2019 ਤੋਂ ਇਸ ਇਕਾਈ ਵਿਖੇ ਬਹੁਤ ਉਤਮ ਸਹੂਲਤਾਂ ਪ੍ਰਦਾਨ ਕਰਕੇ ਰਾਸ਼ਟਰੀ ਪਛਾਣ ਪ੍ਰਾਪਤ ਕਰ ਚੁੱਕੀ ਹੈ।
          ਡਾ. ਸੰਜੀਵ ਕੁਮਾਰ ਉੱਪਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਕਿਹਾ ਕਿ ਇਸ ਇਕਾਈ ਨੂੰ ਮਜ਼ਬੂਤ ਕਰਕੇ ਭਾਰਤ ਵਿੱਚ ਜਾਨਵਰਾਂ ਦੇ ਗੁਰਦਾ ਰੋਗਾਂ ਸੰਬੰਧੀ ਅਤੇ ਡਾਇਲਸਿਸ ਕ੍ਰਿਆਵਾਂ ਪ੍ਰਤੀ ਅਭਿਆਸ ਨੂੰ ਹੋਰ ਬਿਹਤਰ ਕੀਤਾ ਜਾਏਗਾ।
          ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਕਾਰਜਸ਼ਾਲਾਵਾਂ ਲਗਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੱਥੀਂ ਗਿਆਨ ਪ੍ਰਦਾਨ ਕੀਤਾ ਜਾਏਗਾ। ਇਸ ਵਿਲੱਖਣ ਉਪਰਾਲੇ ਨਾਲ ਹਸਪਤਾਲੀ ਸੇਵਾਵਾਂ ਨੂੰ ਹੁਨਰ ਆਧਾਰਿਤ ਸਿਖਲਾਈ ਨਾਲ ਜੋੜਿਆ ਜਾਵੇਗਾ।
          ਡਾ. ਜਤਿੰਦਰ ਮੋਹਿੰਦਰੂ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਾਜੈਕਟ ਡਾਇਲਸਿਸ ਇਕਾਈ ਨੂੰ ਗਤੀਸ਼ੀਲਤਾ ਦੇਣ ਲਈ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ ਅਤੇ ਭਾਰਤ ਅਤੇ ਇਸ ਤੋਂ ਬਾਹਰ ਜਾਨਵਰਾਂ ਦੇ ਗੁਰਦਿਆਂ ਦੀ ਦੇਖਭਾਲ ਅਤੇ ਸਿੱਖਿਆ ਨੂੰ ਤਬਦੀਲ ਕਰਨ ਵਾਲਾ ਇਕ ਮਹੱਤਵਪੂਰਨ ਕਦਮ ਰਹੇਗਾ।