ਗ੍ਰਾਮ ਪੰਚਾਇਤ ਅਤੇ ਵਿਲੇਜ ਯੂਥ ਕਲੱਬ ਕਾਹਮਾ ਵੱਲੋਂ ਸਟੇਟ ਅਵਾਰਡੀ ਅਜੈ ਖਟਕੜ ਦਾ ਸਨਮਾਨ

ਨਵਾਂਸ਼ਹਿਰ, 25 ਸਤੰਬਰ - ਅੱਜ ਗ੍ਰਾਮ ਪੰਚਾਇਤ ਅਤੇ ਵਿਲੇਜ ਯੂਥ ਕਲੱਬ ਕਾਹਮਾ ਵੱਲੋਂ ਸ.ਸਤਨਾਮ ਸਿੰਘ ਸਰਪ੍ਰਸਤ ਵਿਲੇਜ ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਕਾਹਮਾ ਦੀ ਅਗਵਾਈ ਵਿੱਚ ਪਿੰਡ ਦੀਆਂ ਉੱਘੀਆਂ ਹਸਤੀਆਂ ਦੀ ਮੌਜੂਦਗੀ ਵਿੱਚ ਸ਼੍ਰੀ ਅਜੈ ਕੁਮਾਰ ਖਟਕੜ ਪੰਜਾਬੀ ਮਾਸਟਰ ਜਿਹਨਾਂ ਦੀ ਚੋਣ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਰਾਜ ਪੁਰਸਕਾਰ 2024 ਲਈ ਕੀਤੀ ਹੈ, ਉਹਨਾਂ ਦਾ ਭਰਵੀਂ ਇਕੱਤਰਤਾ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸ. ਸਤਨਾਮ ਸਿੰਘ ਕਾਹਮਾ ਨੇ ਦੱਸਿਆ ਕਿ ਸਾਡੇ ਸਮੁੱਚੇ ਪਿੰਡ ਵਾਸੀਆਂ ਦੇ ਨਾਲ਼-ਨਾਲ਼ ਪੂਰੇ ਇਲਾਕੇ ਲਈ ਇਸ ਸਨਮਾਨ ਦਾ ਮਿਲਣਾ ਵੱਡੇ ਮਾਣ ਵਾਲ਼ੀ ਗੱਲ ਹੈ।ਇਸ ਮੌਕੇ ਸਕੂਲ ਇੰਚਾਰਜ ਸ਼੍ਰੀ ਹਿਤੇਸ਼ ਸਹਿਗਲ  ਨੇ ਅਜੈ ਕੁਮਾਰ  ਵੱਲੋਂ ਸਿੱਖਿਆ ਵਿਭਾਗ ਲਈ ਕੀਤੇ ਗਏ ਕਾਰਜਾਂ ਬਾਰੇ ਸਭ ਨੂੰ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਅਜੈ ਖਟਕੜ ਬਹੁਤ ਮਿਹਨਤੀ ਅਧਿਆਪਕ ਹੈ ਉਹ ਇਹਨਾਂ ਦੇ ਸਕੂਲੀ ਕੰਮਾਂ ਨੂੰ ਲੰਬੇ ਸਮੇਂ ਤੋਂ ਦੇਖ ਰਹੇ ਹਨ। ਉਹਨਾਂ ਕਿਹਾ ਕਿ ਅਜੈ ਨੇ ਸਾਡੇ ਲਈ ਹੀ ਨਹੀਂ ਸਗੋਂ ਸਾਡੇ ਸਮੁੱਚੇ ਇਲਾਕੇ ਅਤੇ ਜ਼ਿਲ੍ਹੇ ਲਈ ਮਾਣਮੱਤੀ ਪ੍ਰਾਪਤੀ ਕੀਤੀ ਹੈ। 
ਉਹ ਸਿੱਖਿਆ ਵਿਭਾਗ ਦੇ ਨਾਲ਼-ਨਾਲ਼ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਅੱਗੇ ਰਹਿੰਦੇ ਹਨ।ਇਸ ਮੌਕੇ ਅਜੈ ਖਟਕੜ ਨੇ ਵਿਦਿਆਰਥੀਆਂ, ਸਕੂਲ ਅਤੇ ਵਿਭਾਗ ਵਿੱਚ ਬੱਚਿਆਂ ਦੀ ਗੁਣਵੱਤਾ ਸਿੱਖਿਆ ਵਿੱਚ ਵਾਧੇ ਅਤੇ ਖਾਸ ਕਰਕੇ ਮਾਂ-ਬੋਲੀ ਪੰਜਾਬੀ ਲਈ ਸਟੇਟ,  ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ਼ ਦੱਸਿਆ। ਸਮੂਹ ਸ਼ਖ਼ਸੀਅਤਾਂ ਵੱਲੋਂ ਅਜੈ ਖਟਕੜ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੀ ਬਿਹਤਰੀ ਲਈ ਕੰਮ ਕਰਦੇ ਰਹਿਣ ਦੀ ਆਸ ਪ੍ਰਗਟਾਈ। ਅਜੈ ਖਟਕੜ ਵੱਲੋਂ ਸਮੂਹ ਮਾਣਮੱਤੀਆਂ ਸ਼ਖ਼ਸੀਅਤਾਂ ਦਾ ਸਨਮਾਨ ਲਈ ਧੰਨਵਾਦ ਕੀਤਾ। 
ਇਸ ਮੌਕੇ ਸਤਨਾਮ ਸਿੰਘ ਸਰਪ੍ਰਸਤ ਵਿਲੇਜ ਯੂਥ ਕਲੱਬ ਕਾਹਮਾ, ਜਰਨੈਲ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਕਸ਼ਮੀਰੀ, ਗੁਰਦੀਪ ਸਿੰਘ, ਹਿਤੇਸ ਗਹਿਗਲ, ਜਸਪਾਲ ਸਿੰਘ, ਸੀਮਾ, ਪ੍ਰਿਤਪਾਲ ਸਿੰਘ, ਸੰਜੀਵ ਕੁਮਾਰ, ਨਿਤਿਨ, ਅਮਰਜੀਤ ਸਿੰਘ, ਮਿੰਟੂ, ਅਨੂਪ ਰਾਣੀ, ਅਰਨੀਤ ਕੌਰ, ਅੰਜਨੀ, ਮਾਲਵਿੰਦਰ ਕੌਰ, ਮਾਧਵੀ, ਪਿੰਕੀ ਮੈਡਮ, ਅਮਨਦੀਪ, ਸਰਿੰਦਰ ਕੌਰ ਅਤੇ ਰਿਤੂ ਭੱਟੀ ਹਾਜ਼ਰ ਸਨ