ਪਾਕਿ ਮੁੜ ਉਸਾਰੇਗਾ ਲਸ਼ਕਰ ਦਾ ਹੈੱਡਕੁਆਰਟਰ; ਭਾਰਤ ਨੇ ਮੁਰੀਦਕੇ ਵਿੱਚ ਅਤਿਵਾਦੀ ਜਥੇਬੰਦੀ ਦੇ ਟਿਕਾਣੇ ਨੂੰ ਕੀਤਾ ਸੀ ਤਬਾਹ

ਲਾਹੌਰ, 17 ਮਈ- ਪਾਕਿਸਤਾਨ ਸਰਕਾਰ ਨੇ ਭਾਰਤ ਵੱਲੋਂ ਮੁਰੀਦਕੇ ’ਚ ਹਮਲੇ ਦੌਰਾਨ ਤਬਾਹ ਕੀਤੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਜਮਾਤ-ਉਦ-ਦਾਵਾ (ਜੇਯੂਡੀ) ਦੇ ਹੈੱਡਕੁਆਰਟਰ ਅਤੇ ਮਸਜਿਦਾਂ ਦੀ ਮੁੜ ਉਸਾਰੀ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀਐੱਮਐੱਮਐੱਲ) ਨੇ ਸ਼ਨਿਚਰਵਾਰ ਨੂੰ ਇਹ ਦਾਅਵਾ ਕੀਤਾ। ਪੀਐੱਮਐੱਮਐੱਲ ਜਮਾਤ-ਉਦ-ਦਾਵਾ ਦਾ ਸਿਆਸੀ ਵਿੰਗ ਹੈ ਅਤੇ ਇਹ ਲਸ਼ਕਰ-ਏ-ਤਇਬਾ ਨਾਲ ਜੁੜੀ ਜਥੇਬੰਦੀ ਹੈ। ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਫੌਜ ਨੇ 7 ਮਈ ਨੂੰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ’ਚ 9 ਦਹਿਸ਼ਤੀ ਟਿਕਾਣਿਆਂ ’ਤੇ ਹਮਲੇ ਕੀਤੇ ਸਨ ਜਿਨ੍ਹਾਂ ’ਚ ਜੈਸ਼-ਏ-ਮੁਹੰਮਦ ਦੇ ਗੜ੍ਹ ਬਹਾਵਲਪੁਰ ਅਤੇ ਲਸ਼ਕਰ ਦਾ ਮੁਰੀਦਕੇ ਸਥਿਤ ਅੱਡਾ ਵੀ ਸ਼ਾਮਲ ਸਨ।

ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਲਾਹੌਰ ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਮੁਰੀਦਕੇ ’ਚ ਭਾਰਤ ਨੇ ਮਸਜਿਦ ਅਤੇ ਇਕ ਵਿਦਿਅਕ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ’ਚ ਜੇਯੂਡੀ ਦੇ ਤਿੰਨ ਕਾਰਕੁਨ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਜਨਾਜ਼ੇ ’ਚ ਪਾਕਿਸਤਾਨੀ ਫੌਜ, ਪੁਲੀਸ ਅਤੇ ਹੋਰ ਅਫ਼ਸਰਾਂ ਦੇ ਸ਼ਾਮਲ ਹੋਣ ’ਤੇ ਵਿਵਾਦ ਪੈਦਾ ਹੋ ਗਿਆ ਸੀ। ਪੀਐੱਮਐੱਮਐੱਲ ਦੇ ਪ੍ਰਧਾਨ ਖਾਲਿਦ ਮਸੂਦ ਸਿੰਧੂ ਨੇ ਇਕ ਬਿਆਨ ’ਚ ਕਿਹਾ, ‘‘ਸਰਕਾਰ ਨੇ ਭਾਰਤੀ ਹਮਲੇ ’ਚ ਤਬਾਹ ਹੋਈਆਂ ਮਸਜਿਦਾਂ ਦੀ ਉਸਾਰੀ ਦਾ ਐਲਾਨ ਕੀਤਾ ਹੈ।’’
 ਸਿੰਧੂ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਜਵਾਬੀ ਕਾਰਵਾਈ ਕਰਕੇ ਸੁਨੇਹਾ ਦਿੱਤਾ ਹੈ ਕਿ ਮੁਲਕ ਆਪਣੀ ਸਰਜ਼ਮੀਨ ਦੀ ਰਾਖੀ ਕਰਨਾ ਜਾਣਦਾ ਹੈ। ਉਸ ਨੇ ਕਿਹਾ ਕਿ ਕੌਮ ਆਪਣੇ ਸ਼ਹੀਦਾਂ ਨੂੰ ਕਦੇ ਵੀ ਨਹੀਂ ਭੁਲਾਏਗੀ ਅਤੇ ਜਥੇਬੰਦੀ ਦਾ ਹਰੇਕ ਕਾਰਕੁਨ ਦੇਸ਼ ਦੀ ਰੱਖਿਆ ਲਈ ਹਰ ਸਮੇਂ ਡਟ ਕੇ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਭੁੱਜ ’ਚ ਹਵਾਈ ਸੈਨਾ ਦੇ ਸਟੇਸ਼ਨ ’ਤੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਤਬਾਹ ਹੋਏ ਦਹਿਸ਼ਤੀ ਟਿਕਾਣਿਆਂ ਨੂੰ ਮੁੜ ਤੋਂ ਉਸਾਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। 
ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਨੇ ਮੁਰੀਦਕੇ ’ਚ ਲਸ਼ਕਰ ਅਤੇ ਬਹਾਵਲਪੁਰ ’ਚ ਜੈਸ਼ ਦੇ ਤਬਾਹ ਹੋਏ ਦਹਿਸ਼ਤੀ ਟਿਕਾਣਿਆਂ ਦੀ ਮੁੜ ਤੋਂ ਉਸਾਰੀ ਲਈ ਵਿੱਤੀ ਸਹਿਯੋਗ ਦਾ ਐਲਾਨ ਕੀਤਾ ਹੈ ਅਤੇ ਉਸ ਵੱਲੋਂ ਕੌਮਾਂਤਰੀ ਮੁਦਰਾ ਫੰਡ ਤੋਂ ਮਿਲੇ ਇਕ ਅਰਬ ਡਾਲਰ ਦਹਿਸ਼ਤੀ ਢਾਂਚੇ ਮੁੜ ਤੋਂ ਖੜ੍ਹੇ ਕਰਨ ਲਈ ਵਰਤੇ ਜਾਣਗੇ। ਇਸ ਦੌਰਾਨ ਜਮਾਤ-ਏ-ਇਸਲਾਮੀ ਦੇ ਸਾਬਕਾ ਮੁਖੀ ਸਿਰਾਜ-ਉਲ ਨੇ ਮੁਰੀਦਕੇ ’ਚ ਜਾਮਾ ਮਸਜਿਦ ਉਮ ਅਲ-ਕੁਰਾ ਦਾ ਦੌਰਾ ਕਰਕੇ ਭਾਰਤੀ ਹਮਲੇ ਦੀ ਨਿਖੇਧੀ ਕੀਤੀ।