ਜਾਸੂਸੀ ਕਰਨ ਦੇ ਦੋਸ਼ ਹੇਠ ਨੌਜਵਾਨ ਕਾਬੂ
ਗੁਰੂਗ੍ਰਾਮ: ਪੁਲੀਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਅਰਮਾਨ ਪੁੱਤਰ ਜਮੀਲ ਵਾਸੀ ਰਾਜਾਕਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਦੇਸ਼ ਧ੍ਰੋਹ ਨਾਲ ਜੁੜੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਅਰਮਾਨ ਵਟਸਐਪ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਭੇਜਦਾ ਸੀ। ਉਸ ਦੇ ਮੋਬਾਈਲ ’ਚੋਂ ਭਾਰਤ ਦੇ ਡਿਫੈਂਸ ਐਕਸਪੋ-2025 ਦੀਆਂ ਤਸੀਵਰਾਂ ਮਿਲੀਆਂ ਹਨ, ਜੋ ਉਸ ਨੇ ਪਾਕਿ ਏਜੰਟਾਂ ਨੂੰ ਭੇਜੀਆਂ ਸਨ।