
ਵੈਟਨਰੀ ਯੂਨੀਵਰਸਿਟੀ ਵਿਖੇ ਕੋਮੀ ਸੇਵਾ ਯੋਜਨਾ ਕੈਂਪ ਸੰਪੂਰਨ
ਲੁਧਿਆਣਾ 28 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਕੌਮੀ ਸੇਵਾ ਯੋਜਨਾ ਕੈਂਪ ਵਿਚ ਹਿੱਸਾ ਲਿਆ। ਇਹ ਕੈਂਪ ਵੋਟਾਂ ਸੰਬੰਧੀ ਜਾਗਰੂਕਤਾ ਅਤੇ ਸਵਾਰਥ ਰਹਿਤ ਸਮਾਜ ਸੇਵਾ ਕਰਨ ਲਈ ਲਗਾਇਆ ਗਿਆ ਸੀ। ਇਨ੍ਹਾਂ ਵਿਦਿਆਰਥੀ ਵਲੰਟੀਅਰਾਂ ਨੂੰ ਇਸ ਕੈਂਪ ਦੌਰਾਨ ਪੋਸਟਰ ਬਨਾਉਣ ਦੇ ਮੁਕਾਬਲੇ, ਜਾਗਰੂਕਤਾ ਰੈਲੀ ਅਤੇ ਵਿਭਿੰਨ ਵਿਸ਼ਿਆਂ ’ਤੇ ਲੈਕਚਰ ਦੇ ਕੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਯੂਨੀਵਰਸਿਟੀ ਦੀ ਬਾਹਰੀ ਦੀਵਾਰ ਨੂੰ ਰੰਗ ਵੀ ਕੀਤਾ।
ਲੁਧਿਆਣਾ 28 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਕੌਮੀ ਸੇਵਾ ਯੋਜਨਾ ਕੈਂਪ ਵਿਚ ਹਿੱਸਾ ਲਿਆ। ਇਹ ਕੈਂਪ ਵੋਟਾਂ ਸੰਬੰਧੀ ਜਾਗਰੂਕਤਾ ਅਤੇ ਸਵਾਰਥ ਰਹਿਤ ਸਮਾਜ ਸੇਵਾ ਕਰਨ ਲਈ ਲਗਾਇਆ ਗਿਆ ਸੀ। ਇਨ੍ਹਾਂ ਵਿਦਿਆਰਥੀ ਵਲੰਟੀਅਰਾਂ ਨੂੰ ਇਸ ਕੈਂਪ ਦੌਰਾਨ ਪੋਸਟਰ ਬਨਾਉਣ ਦੇ ਮੁਕਾਬਲੇ, ਜਾਗਰੂਕਤਾ ਰੈਲੀ ਅਤੇ ਵਿਭਿੰਨ ਵਿਸ਼ਿਆਂ ’ਤੇ ਲੈਕਚਰ ਦੇ ਕੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ
ਯੂਨੀਵਰਸਿਟੀ ਦੀ ਬਾਹਰੀ ਦੀਵਾਰ ਨੂੰ ਰੰਗ ਵੀ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ ਕਿ ਉਨ੍ਹਾਂ ਵਿਚੋਂ ਵਧੇਰੇ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਇਸ ਲਈ ਇਸ ਲੋਕਤੰਤਰੀ ਪਰੰਪਰਾ ਵਿਚ ਹਿੱਸਾ ਪਾਉਣ।
ਡਾ. ਨਿਧੀ ਸ਼ਰਮਾ, ਐਨ ਐਸ ਐਸ ਸੰਯੋਜਕ ਨੇ ਦੱਸਿਆ ਕਿ ਕੈਂਪ ਦਾ ਵਿਸ਼ਾ ਸੀ ‘ਜ਼ਿੰਮੇਵਾਰੀ ਨਾਲ ਵੋਟ ਦਿਓ ਅਤੇ ਵਿਕਸਤ ਰਾਸ਼ਟਰ ਲਈ ਨਾਗਰਿਕ ਦਾ ਫ਼ਰਜ਼ ਨਿਭਾਓ’। ਉਨ੍ਹਾਂ ਕਿਹਾ ਕਿ ਕੈਂਪ ਦੀ ਸੰਪੂਰਨਤਾ ਵਾਲੇ ਦਿਨ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਬਾਹਰੀ ਦੀਵਾਰ ਦੀ ਸਫੈਦੀ ਵੀ ਕੀਤੀ।
ਯੂਨੀਵਰਸਿਟੀ ਦੇ ਵਿਭਿੰਨ ਕਾਲਜਾਂ ਦੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਡਾ. ਸਿਵਾ ਕੁਮਾਰ, ਡਾ. ਚੰਦਰ ਸੇਖਰ ਮੁਖੋਪਾਧਿਆਇ, ਡਾ. ਐਸ ਐਸ ਹਸਨ ਅਤੇ ਡਾ. ਵਿਕਾਸ ਸ਼ਰਮਾ ਨੇ ਵਿਦਿਆਰਥੀਆਂ ਦੇ ਕੰਮ ਦੀ ਨਿਗਰਾਨੀ ਕੀਤੀ ਅਤੇ ਕਿਹਾ ਕਿ ਇਸ ਕੈਂਪ ’ਚੋਂ ਪ੍ਰਾਪਤ ਹੁਨਰ ਨਾਲ ਉਹ ਆਪਣੇ ਭਵਿੱਖ ਵਿਚ ਹੋਰ ਬਿਹਤਰ ਸਮਾਜਿਕ ਕਾਰਜ ਕਰ ਸਕਣਗੇ।
