ਸਵਰਾਜ ਮਾਜਦਾ ਫੈਕਟਰੀ ਦੇ ਮਜਦੂਰਾਂ ਨੇ ਦੂਜੇ ਦਿਨ ਵੀ ਲਾਇਆ ਧਰਨਾ
ਬਲਾਚੌਰ- ਸਵਰਾਜ ਮਾਜਦਾ ਫੈਕਟਰੀ ਆਂਸਰੋਂ ਤਹਿਸੀਲ ਬਲਾਚੌਰ ਦੇ ਕੱਚੇ ਮਜਦੂਰਾਂ ਦੀ ਯੂਨੀਅਨ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈਕੇ ਅੱਜ ਦੂਜੇ ਦਿਨ ਵੀ ਫੈਕਟਰੀ ਅੱਗੇ ਧਰਨਾ ਲਾਇਆ। ਜਿਸ ਵਿਚ ਵੱਡੀ ਗਿਣਤੀ ਮਜਦੂਰਾਂ ਨੇ ਸ਼ਮੂਲੀਅਤ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਇਸ ਫੈਕਟਰੀ ਦੇ ਕੱਚੇ ਮਜਦੂਰ ਆਪਣੀਆਂ ਮੰਗਾਂ ਨੂੰ ਲੈਕੇ ਬੀਤੇ ਕੱਲ੍ਹ ਤੋਂ ਹੜਤਾਲ ਕਰਕੇ ਧਰਨੇ ਉੱਤੇ ਬੈਠੇ ਹਨ। ਇਹਨਾਂ ਵਿਚ ਬਹੁਤ ਸਾਰੇ ਮਜਦੂਰ ਅਜਿਹੇ ਹਨ ਜੋ 10-10 ਸਾਲਾਂ ਤੋਂ ਕੱਚੇ ਚੱਲ ਰਹੇ ਹਨ।ਫੈਕਟਰੀ ਪ੍ਰਬੰਧਕਾਂ ਵਲੋਂ ਉਹਨਾਂ ਨੂੰ ਕੱਚੇ ਰੱਖਣ ਲਈ ਹਾਜਰੀਆਂ ਵਿਚ ਬਰੇਕ ਪਾ ਦਿੱਤੀ ਜਾਂਦੀ ਹੈ।

ਇਹ ਕੱਚੇ ਕਰਮਚਾਰੀ(ਸਕਿੱਲ ਬੇਸਡ, ਕੈਜੂਅਲ, ਲਿਫਟਰ, ਤਕਨਾਲੋਜੀ ਵਰਕਰ, ਫਲੈਕਸੀ ਅਪਰੇਟਰ ਅਤੇ ਸਵੀਪਰ ਵਰਕਰ) ਹਨ ਜਿਹਨਾਂ ਨੂੰ ਠੇਕੇਦਾਰੀ ਪ੍ਰਬੰਧ ਤਹਿਤ ਰੱਖਿਆ ਗਿਆ ਹੈ।ਉਹਨਾਂ ਕਿਹਾ ਕਿ ਇਹਨਾਂ ਕਾਮਿਆਂ ਨੂੰ ਡੇਲੀ ਵੇਜ ਦੀ ਥਾਂ ਬੱਝਵੀਂ ਇਨਕਮ ਨਾਲ ਜੁਆਇਨ ਕੀਤਾ ਜਾਵੇ ਅਤੇ ਇਹਨਾਂ ਕਰਮਚਾਰੀਆਂ ਦੀ ਘੱਟੋ ਘੱਟ ਤਨਖਾਹ 25000/ ਰੁਪਏ ਮਾਸਿਕ ਕੀਤੀ ਜਾਵੇ,ਕੰਪਨੀ ਵਿਚ ਕੱਚੇ ਅਤੇ ਪੱਕੇ ਕਰਮਚਾਰੀਆਂ ਦੇ ਵਿਚ ਕੰਮ ਨੂੰ ਲੈਕੇ ਹੁੰਦਾ ਭੇਦਭਾਵ ਬੰਦ ਕੀਤਾ ਜਾਵੇ,ਕੰਪਨੀ ਵਿਚ ਏ.ਐਮ. ਸੀ ਨੂੰ ਰੱਦ ਕੀਤਾ ਜਾਵੇ।
ਉਹਨਾਂ ਨੇ ਕੱਚੇ ਕਰਮਚਾਰੀਆਂ ਨੂੰ ਈ.ਐਲ., ਸੀ.ਐਲ., ਮੈਡੀਕਲ ਛੁੱਟੀਆਂ ਦੇਣ ਅਤੇ ਕਿਸੇ ਵੀ ਤਰ੍ਹਾਂ ਦੀ ਤਨਖਾਹ ਵਿਚੋਂ ਕੋਈ ਕਟੌਤੀ ਨਾ ਕਰਨ। ਫੈਕਟਰੀ ਵਿਚ ਉਜਰਤੀ ਕਾਨੂੰਨ ਲਾਗੂ ਕਰਨ,ਫੈਕਟਰੀ ਵਿਚ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਸਮੇਂ ਕਰਮਚਾਰੀ ਨਾਲ ਹਾਦਸਾ ਜਾਂ ਨੁਕਸਾਨ ਹੋਣ ਉੱਤੇ ਉਸਦੇ ਲਈ ਬਣਦਾ ਮੈਡੀਕਲ ਖਰਚਾ ਦੇਣ ਅਤੇ ਦਿਹਾੜੀ ਦੀ ਕਟੌਤੀ ਨਾ ਕਰਨ ,ਪਰਮਾਨੈਂਟ ਵਰਕਰਾਂ ਵਾਂਗੂੰ ਕੱਚੇ ਵਰਕਰਾਂ ਨੂੰ ਵੀ ਬੋਨਸ ਅਤੇ ਇਨਸੈਂਟਿਵ ਦੇਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੋ ਸਿੱਖਿਆਰਥੀ ਡੀ.ਐਸ. ਟੀ ਟਰੇਨਿੰਗ ਤੇ ਆਉਂਦੇ ਹਨ ਉਹਨਾਂ ਕੋਲੋਂ ਧੱਕੇ ਨਾਲ ਕੰਮ ਲਿਆ ਜਾਂਦਾ ਹੈ।ਇਹ ਧੱਕਾ ਬੰਦ ਕੀਤਾ ਜਾਵੇ।
ਉਹਨਾਂ ਕੋਲੋਂ ਟਰੇਨਿੰਗ ਤੋਂ ਬਿਨਾਂ ਹੋਰ ਕੋਈ ਕੰਮ ਨਾ ਲਿਆ ਜਾਵੇ।ਟਰੇਨਿੰਗ ਦੇ ਤੌਰ ਉੱਤੇ 9500/ ਰੁਪਏ ਮਾਸਿਕ ਦਿੱਤਾ ਜਾਵੇ। ਕੰਪਨੀ ਵਿਚ ਸਰਕਾਰੀ ਰੂਲਜ਼ ਨੂੰ ਫਾਲੋ ਕੀਤਾ ਜਾਵੇ। ਹੜਤਾਲੀ ਕਾਮਿਆਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਉਕਤ ਮੰਗਾਂ 7 ਦਿਨਾਂ ਵਿਚ ਨਾ ਮੰਨੀਆਂ ਗਈਆਂ ਤਾਂ ਵਰਕਰ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਜਾਂ ਕੋਈ ਵੀ ਹੋਰ ਸੰੰਘਰਸ਼ੀ ਐਕਸ਼ਨ ਲੈਣਗੇ ਜਿਸਦੇ ਲਈ ਕੰਪਨੀ ਅਤੇ ਪ੍ਰਸ਼ਾਸਨ ਜਿੰਮੇਵਾਰ ਹੋਣਗੇ।
ਇਸ ਧਰਨੇ ਨੂੰ ਇਫਟੂ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਜਿਲਾ ਮੀਤ ਪ੍ਰਧਾਨ ਨਿਰਮਲ ਸਿੰਘ ਜੰਡੀ, ਪੀ.ਐਸ.ਯੂ ਦੇ ਸੂਬਾ ਆਗੂ ਬਲਜੀਤ ਸਿੰਘ ਧਰਮਕੋਟ, ਕੰਟਰੈਕਟ ਵਰਕਰਜ਼ ਯੂਨੀਅਨ ਦੇ ਨਿਰਮਲਜੀਤ ਸਿੰਘ, ਬਲਜਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ ਅਤੇ ਉਪਕਾਰ ਸਿੰਘ ਨੇ ਵੀ ਸੰਬੋਧਨ ਕੀਤਾ।