ਹਰਿਆਣਾ ਵਿਧਾਨਸਭਾ ਦਾ ਮਾਨਸੂਨ ਸੈਸ਼ਨ ਕਈ ਦ੍ਰਿਸ਼ਟੀਆਂ ਨਾਲ ਮਹਤੱਵਪੂਰਣ ਰਿਹਾ।
ਚੰਡੀਗੜ੍ਹ, 27 ਅਗਸਤ - ਹਰਿਆਣਾ ਵਿਧਾਨਸਭਾ ਦਾ ਮਾਨਸੂਨ ਸੈਸ਼ਨ ਕਈ ਦ੍ਰਿਸ਼ਟੀਆਂ ਨਾਲ ਮਹਤੱਵਪੂਰਣ ਰਿਹਾ। ਕਾਨੂੰਨ ਅਤੇ ਵਿਵਸਥਾ 'ਤੇ ਵਿਰੋਧੀ ਧਿਰ ਵੱਲੋਂ ਲਿਆਏ ਗਏ ਮੁਲਤਵੀ ਪ੍ਰਸਤਾਵ 'ਤੇ ਚਰਚਾ ਦੌਰਾਨ ਇਹ ਚਿੰਤਾ ਵਿਅਕਤ ਕੀਤੀ ਗਈ ਕਿ ਕੁੱਝ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਵਡਿਆਈ ਕਰਨ ਦੀ ਪ੍ਰਵਿਰਤੀ ਵੱਧ ਰਹੀ ਹੈ। ਇਸ ਵਿਸ਼ਾ 'ਤੇ ਗੰਭੀਰ ਚਰਚਾ ਦੇ ਬਾਅਦ ਸਦਨ ਨੇ ਸਰਵਸੰਮਤੀ ਨਾਲ ਪ੍ਰਸਤਾਵ ਪਾਸ ਕਰ ਮੀਡੀਆ ਪਲੇਟਫਾਰਮਾਂ ਨੂੰ ਇਹ ਪ੍ਰਸਤਾਵ ਭੇਜਣ 'ਤੇ ਸਹਿਮਤੀ ਜਤਾਈ।

ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਸਰਕਾਰ ਵੱਲੋਂ ਇਹ ਪ੍ਰਸਤਾਵ ਸਦਨ ਵਿੱਚ ਰੱਖਿਆ। ਉਨ੍ਹਾਂ ਨੇ ਕਿਹਾ ਕਿ ਅਪਰਾਧੀਆਂ ਦੀ ਵਡਿਆਈ ਸਾਡੇ ਨੌਜੁਆਨਾਂ ਵਿੱਚ ਉਨ੍ਹਾਂ ਦੀ ਛਵੀ ਨੂੰ ਇੱਕ ਨਾਇਕ ਵਜੋ ਪੇਸ਼ ਕਰਦਾ ਹੈ। ਇਹ ਪ੍ਰਵਿਰਤੀ ਨਾਲ ਸਿਰਫ ਸਮਾਜ ਦੀ ਸਭਿਆਚਾਰਕ ਅਤੇ ਨੌਤਿਕ ਨੀਂਹ ਨੂੰ ਕਮਜੋਰ ਕਰਦੀ ਹੈ, ਸਗੋ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਦਿਨ-ਰਾਤ ਕੰਮ ਕਰ ਰਹੇ ਪੁਲਿਸ ਫੋਰਸ ਦੀ ਮਿਹਨਤ ਨੂੰ ਵੀ ਵੀ ਨੁਕਸਾਨ ਪਹੁੰਚਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਦਨ ਦਾ ਮੱਤ ਹੈ ਕਿ ਸਾਰੇ ਮੀਡੀਆ ਅਦਾਰਿਆਂ ਨੂੰ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਕਿਸੇ ਵੀ ਤਰ੍ਹਾ ਦੀ ਵਡਿਆਈ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਨਾਮ ਅਤੇ ਤਸਵੀਰਾਂ ਤਾਂ ਬਿਲਕੁੱਲ ਨਹੀਂ ਪ੍ਰਕਾਸ਼ਿਤ ਕੀਤੀ ਜਾਣੀ ਚਾਹੀਦੀ ਹੈ।
ਸਦਨ ਵਿੱਚ ਇਸ ਪ੍ਰਸਤਾਵ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਵਿੱਚ ਮੀਡੀਆ ਪਲੇਟਫਾਰਮਾਂ ਤੋਂ ਪੁਰਜੋਰ ਅਪੀਲ ਕੀਤੀ ਗਈ ਕਿ ਉਹ ਅਪਰਾਧੀਆਂ ਦੀ ਵਡਿਆਈ ਦੀ ਪ੍ਰਵਿਰਤੀ ਨੂੰ ਪੂਰੀ ਸਜਗਤਾ ਨਾਲ ਨਿਰਾਸ਼ ਕਰਨ ਅਤੇ ਇਸ ਦੇ ਸਥਾਨ 'ਤੇ ਅਜਿਹੇ ਵਿਚਾਰਾਂ ਅਤੇ ਵਿਅਕਤੀਆਂ ਨੂੰ ਪ੍ਰਾਥਮਿਕਤਾ ਦੇਣ ਜੋ ਨਵੀਂ ਪੀੜੀ ਨੂੰ ਸਿਖਿਆ, ਮਿਹਨਤ ਅਤੇ ਸਚਾਈ ਦੇ ਮਾਰਗ 'ਤੇ ਚੱਲਣ ਦੀ ਪ੍ਰੇਰੇਣਾ ਦਿੰਦੇ ਹਨ।
ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਵੀ ਖੁਦ ਨੂੰ ਇਸ ਪ੍ਰਸਤਾਵ ਨਾਲ ਜੋੜਿਆ ਅਤੇ ਭਰੋਸਾ ਦਿੱਤਾ ਕਿ ਹਰਿਆਣਾ ਵਿਧਾਨਸਭਾ ਵੱਲੋਂ ਇਹ ਪ੍ਰਸਤਾਵ ਸਾਰੇ ਮੀਡੀਆ ਪਲੇਟਫਾਰਮਾਂ ਤੱਕ ਪਹੁੰਚਾਇਆ ਜਾਵੇਗਾ।