ਐਸ ਕੇ ਟੀ ਪਲਾਂਟੇਸ਼ਨ ਟੀਮ ਦੀ ਵਾਤਾਵਰਨ ਬਚਾਓ ਮੁਹਿਮ ਦੇ ਅਧੀਨ ਪਿੰਡ ਗੋਹਲੜੋਂ ਵਿਖੇ ਨੌਜਵਾਨਾਂ ਨੇ ਲਗਾਏ ਬੂਟੇ
ਨਵਾਂਸ਼ਹਿਰ - ਐਸ.ਕੇ.ਟੀ.ਪਲਾਂਟੇਸ਼ਨ ਟੀਮ ਦੀ ਵਾਤਾਵਰਨ ਬਚਾਓ ਮੁਹਿਮ ਅਤੇ ਹਰਿਆਵਲ ਪੰਜਾਬ ਗਤੀਵਿਧੀ ਦੇ ਅਧੀਨ ਪਿੰਡ ਗੋਹਲੜੋਂ ਵਿੱਚ ਨੌਜਵਾਨਾਂ ਨੇ ਪੌਧਾਰੋਪਣ ਕੀਤਾ। ਇਸ ਪੌਧਾਰੋਪਨ ਵਿੱਚ ਸ਼੍ਰੀ ਗੁਰੂ ਰਵਿਦਾਸ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ। ਟੀਮ ਦੇ ਸੰਚਾਲਕ ਅੰਕੁਸ਼ ਨਿਜ਼ਾਵਨ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੇੜ-ਪੌਧੇ ਜ਼ਰੂਰੀ ਹਨ। ਇਹ ਸਾਨੂੰ ਜੀਵਨ ਲਈ ਆਕਸੀਜਨ, ਖਾਣ ਲਈ ਫਲ ਅਤੇ ਗਰਮੀ ਤੋਂ ਬਚਣ ਲਈ ਛਾਂ ਦਿੰਦੇ ਹਨ।

ਧਰਤੀ ਨੂੰ ਹਰਾ-ਭਰਾ ਕਰਨ ਅਤੇ ਜੀਵਨ ਨੂੰ ਬਚਾਉਣ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਕਲਪ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਸ੍ਰੀ ਗੁਰੂ ਰਵਿਦਾਸ ਕਲੱਬ ਤੋਂ ਸੁਨੀਲ ਅਤੇ ਰੋਬਿਨ ਨੇ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਕੇ ਪਿੰਡ ਦੇ ਗਰਾਉਂਡ ਵਿੱਚ ਬੂਟੇ ਲਗਾਉਣ ਦਾ ਕੰਮ ਕੀਤਾ ਹੈ। ਇਸੇ ਤਰ੍ਹਾਂ ਦੇ ਹੋਰ ਪਿੰਡਾਂ ਦੇ ਨੌਜਵਾਨਾਂ ਨੂੰ ਅਤੇ ਯੂਥ ਕਲੱਬਾਂ ਨੂੰ ਵੀ ਅੱਗੇ ਆਕੇ ਆਪਣੇ ਪਿੰਡਾਂ ਵਿੱਚ ਬੂਟੇ ਲਗਾਉਣ ਅਤੇ ਓਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ 'ਤੇ ਵਿਸ਼ੇਸ਼ ਰੂਪ ਤੋਂ ਸ਼ਾਮਲ ਹਰਿਆਵਲ ਪੰਜਾਬ ਦੇ ਜ਼ਿਲ੍ਹਾ ਸੰਯੋਜਕ ਮਨੋਜ ਕੰਡਾ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਜੀਵਨ ਵਿੱਚ ਪੌਧਾਰੋਪਨ ਕਰਨਾ ਚਾਹੀਦਾ ਹੈ। ਜੀਵਨ ਦਾਇਨੀ ਆਕਸੀਜਨ ਦਾ ਇੱਕਮਾਤਰ ਸਰੋਤ ਪੌਧੇ ਹੀ ਹਨ। ਜੇਕਰ ਪੌਧੇ ਨਹੀਂ ਹੁੰਦੇ ਤਾਂ ਸਾਨੂੰ ਆਕਸੀਜਨ ਦੀ ਦਿੱਕਤ ਹੋ ਸਕਦੀ ਹੈ।
ਕਰੋਨਾ ਕਾਲ ਵਿੱਚ ਆਕਸੀਜਨ ਦੀ ਕਮੀ ਦਾ ਖਾਮਿਆਜਾ ਬਹੁਤ ਸਾਰੇ ਲੋਕਾਂ ਨੇ ਭੁਗਤਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਸੁਨੀਲ ਬਾਲੀ ਨੇ ਦੱਸਿਆ ਕਿ ਅੱਜ ਦੀ ਪੌਧਾਰੋਪਣ ਡਰਾਈਵ ਵਿੱਚ ਨਿੰਮ, ਡੇਕ, ਆਂਵਲਾ, ਬੋਹੜ ਅਤੇ ਪੀਪਲ ਦੇ 11 ਬੂਟੇ ਲਗਾਏ ਗਏ। ਓਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਐਸ ਕੇ ਟੀ ਪਲਾਂਟੇਸ਼ਨ ਟੀਮ ਅਤੇ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ ਪਿੰਡ ਵਿੱਚ ਵੱਡੇ ਪੱਧਰ 'ਤੇ ਪੌਧਾਰੋਪਣ ਕੀਤੇ ਜਾਵੇਗਾ।