ਡਿਸਏਬਲਡ ਪਰਸਨਜ ਵੈਲਫੇਅਰ ਸੁਸਾਇਟੀ ਨੇ ਸੁਣਨ ਤੋਂ ਅਸਮਰੱਥ ਬੱਚਿਆਂ ਦੇ ਟੈਸਟ ਕਰਵਾਉਣ ਲਈ ਦਸ ਹਜਾਰ ਰੁਪਏ ਦਾ ਚੈੱਕ ਹੇਅਰ ਐਂਡ ਸਪੀਚ ਸੈਂਟਰ ਨੂੰ ਭੇਂਟ!

ਹੁਸ਼ਿਆਰਪੁਰ- ਡਿਸਏਬਲਡ ਪਰਸਨਜ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੰਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੁਣਨ ਤੋਂ ਅਸਮਰੱਥ 17 ਬੱਚਿਆਂ ਦੇ ਟੈਸਟ ਕਰਵਾਉਣ ਲਈ ਦਸ ਹਜਾਰ ਰੁਪਏ ਦਾ ਚੈੱਕ ਸੁਸਾਇਟੀ ਵਲੋਂ ਹੇਅਰ ਐਂਡ ਸਪੀਚ ਸੈਂਟਰ ਨੂੰ ਦਿੱਤਾ ਗਿਆ।

ਇਸ ਮੌਕੇ ਦਾ ਪ੍ਰਧਾਨ ਸੰਦੀਪ ਸ਼ਰਮਾ ਨੇ ਕਿਹਾ ਕਿ ਸੁਸਾਇਟੀ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਉਹਨਾਂ ਕਿਹਾ ਕਿ ਸੋਸਾਇਟੀ ਵੱਲੋਂ ਪਿਛਲੇ ਸਾਲ 2024 ਵਿੱਚ ਜ਼ਿਲ੍ਹੇ ਵਿੱਚ ਸੁਣਨ ਤੋਂ ਸਮਰੱਥ 31 ਬੱਚਿਆਂ ਦੇ ਫਰੀ ਟੈਸਟ  ਕਰਵਾਏ ਗਏ ਸਨ! ਇਸ ਮੌਕੇ ਤੇ ਮੈਡਮ ਡੌਲੀ ਚੀਮਾ ਸੁਰਜੀਤ ਗੈਸ ਏਜੰਸੀ, ਵਲੋਂ ਸੁਸਾਇਟੀ ਨੂੰ 5 ਹਜਾਰ ਦਾ ਯੋਗਦਾਨ ਵੀ ਦਿਤਾ ਗਿਆ!
 ਹਾਜਰ ਮੈਂਬਰਾਂ ਵਿੱਚ ਸ਼੍ਰੀ ਰਾਜ ਕੁਮਾਰ, ਸੁਖਜਿੰਦਰ ਸਿੰਘ, ਰਜੀਵ ਕੁਮਾਰ, ਦੀਪਕ ਸ਼ਰਮਾ, ਅਨੁਰਾਧਾ, ਗੁਰਪ੍ਰੀਤ ਸਿੰਘ, ਰਾਜਦੀਪ ਸਿੰਘ, ਪ੍ਰਭਜੋਤ ਸਿੰਘ, ਸਤਵਿੰਦਰ ਸੋਨੂ, ਯੋਗਰਾਜ, ਕੁਲਜੀਤ ਬੰਗੜ ਅਤੇ ਜਸਵਿੰਦਰ ਸਿੰਘ ਸਹੋਤਾ ਆਦਿ ਹਾਜ਼ਰ ਸਨ।