ਸ਼ਹਿਰ ਦਾ ਪਹਿਲਾ ਸਾਈਕਲ ਟ੍ਰੈਕ ਹੋਇਆ ਸ਼ੁਰੂ

ਐਸ ਏ ਐਸ ਨਗਰ, 10 ਮਈ- ਨਗਰ ਨਿਗਮ ਵੱਲੋਂ ਬਣਾਇਆ ਗਿਆ ਸ਼ਹਿਰ ਦਾ ਪਹਿਲਾ ਸਾਈਕਲ ਟਰੈਕ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਖੁਦ ਸਾਈਕਲ ਟਰੈਕ ਤੇ ਸਾਈਕਲ ਚਲਾ ਕੇ ਇਸ ਟਰੈਕ ਦਾ ਉਦਘਾਟਨ ਕੀਤਾ। ਓਲਡ ਸਪਾਈਸ ਚੌਕ ਤੋਂ ਏਅਰਪੋਰਟ ਰੋਡ (ਚੀਮਾ ਲਾਈਟ ਪੁਆਇੰਟ) ਤੱਕ ਬਣਾਏ ਗਏ ਇਸ ਸਾਈਕਲ ਟਰੈਕ ਤੇ 80 ਲੱਖ ਰੁਪਏ ਦੀ ਲਾਗਤ ਆਈ ਹੈ।

 ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਹ ਖੁਦ ਇਸ ਕੰਮ ਦੀ ਲਗਾਤਾਰ ਸਮੀਖਿਆ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਟਰੈਕ ਦੇ ਨਿਰਮਾਣ ਨਾਲ ਸਾਈਕਲ ਸਵਾਰਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਵੀ ਪੂਰੀ ਹੋ ਗਈ ਹੈ। 
ਉਹਨਾਂ ਕਿਹਾ ਕਿ ਇਹ ਟਰੈਕ ਵਾਤਾਵਰਣ ਦੀ ਸੁਰੱਖਿਆ ਅਤੇ ਸਾਈਕਲ ਸਵਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ ਅਤੇ ਨਗਰ ਨਿਗਮ ਵੱਲੋਂ ਨਿਸ਼ਚਿਤ ਕੀਤੀਆਂ ਧਾਵਾਂ ਤੇ ਸਾਈਕਲ ਟਰੈਕ ਬਣਾਉਣ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।