ਭਾਰਤ-ਪਾਕ ਬਾਰਡਰ ਤੇ ਤਨਾਅ ਜਾਰੀ ਹੈ ਸਾਨੂੰ ਪ੍ਰਸ਼ਾਸ਼ਨ ਦਾ ਸਹਿਯੋਗ ਕਰਨਾਂ ਚਾਹੀਦਾ ਹੈ- ਸਰਪੰਚ ਰੁਪਿੰਦਰ ਕੌਰ
ਪਿੰਡ ਬਾਬਾ ਦੀਪ ਸਿਘ ਨਗਰ (ਪੈਗਾਮ ਏ ਜਗਤ)- ਜੱਸਪ੍ਰੀਤ ਸਿੰਘ , ਗੁਰਮੀਤ ਸਿੰਘ , ਪਿੰਡ ਬਾਬਾ ਦੀਪ ਸਿੰਘ ਨਗਰ ਢੁੱਢੀਆਂਵਾਲ ਦੇ ਸਰਪੰਚ ਮੈਡਮ ਰੁਪਿੰਦਰ ਕੌਰ ਨੇ ਅੱਜ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਵੇਂ ਕਿ ਆਪਾ ਸਾਰੇਆਂ ਨੂੰ ਪਤਾ ਹੀ ਹੈ ਕਿ (ਭਾਰਤ-ਪਾਕਸਿਤਾਨ) ਵਿਚਾਲੇ ਹਾਲਾਤ ਕੁੱਝ ਚੰਗੇ ਨਈਂ ਚੱਲ ਰਹੇ ਤੇ ਸਾਡੀ ਭਾਰਤ ਸਰਕਾਰ ਤੇ ਸੂਬਾ ਸਰਕਾਰ ਨੇ ਸਾਨੂੰ ਕੁੱਝ ਹਦਾਇਤਾਂ ਦਿੱਤੀਆਂ ਨੇ ਅਸੀਂ ਉਨਾਂ ਹਦਾਇਤਾਂ ਦਾ ਪਾਲਣ ਜਰੂਰ ਕਰਨਾਂ ਹੈ

ਜਿਵੇਂ ਕਿ ਸਰਕਾਰ ਦੇ ਦਿੱਤੇ ਹੋਏ ਸਮੇਂ ਮੁਤਾਬਿਕ ਆਪਣੇਂ ਘਰ ਤੇ ਮੁਹੱਲੇ ਦੀਆਂ ਲਾਇਟਾਂ ਬੰਦ ਰੱਖਣੀਆਂ ਨੇ ਜਿੰਨਾਂ ਵਿੱਚ ਘਰੇਲੂ ਲਾਈਟਾਂ, ਘਰ ਦੇ ਮੇਨ ਗੇਟ ਉੱਪਰ ਲੱਗੀਆਂ ਲੈਂਪ ਰੂਪੀ ਲਾਈਟਾਂ ਤੇ ਸਟਰੀਟ ਲਾਈਟਾਂ, ਆਦਿ ਸ਼ਾਮਲ ਹਨ ।
ਤੇ ਨਾਲ ਹੀ “ਬਲੈਕਆਊਟ” ਹੋਣ ਉਪਰੰਤ ਇੰਨਵਰਟਰ ਦੀ ਵੀ ਵਰਤੋ ਕਰਨ ਤੋਂ ਗੁਰੇਜ ਕਰਨਾਂ ਹੈ ਆਪਣੇਂ ਘਰਾਂ ਚ ਹੀ ਰਹਿਣਾਂ ਹੈ ਘਰ ਤੋੰ ਬਾਹਰ ਨਈਂ ਨਿਕੱਲਣਾਂ ,ਜਿਕਰਯੋਗ ਹੈ ਕਿ ਬੀਤੀ ਰਾਤ ਕੁੱਝ ਗਲੀਆਂ ਚ ਦੀਆਂ ਲਾਈਟਾਂ ਜਗ ਰਹੀਆਂ ਸਨ ਜਦੋਂ ਸਾਨੂੰ ਏ ਜਾਣਕਾਰੀ ਮਿਲੀ ਤਾਂ ਅਸੀਂ ਲਾਈਟਾਂ ਬੰਦ ਕਰਵਾਈਆਂ ।
ਸਰਪੰਚ ਮੈਡਮ ਨੇ ਪਿੰਡ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਤੇ ਪਿਸ਼ਲੇ ਸਮੇਂ ਤੋਂ ਮਿਲ ਰਹੇ ਸਹਿਯੋਗ ਲਈ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ
ਸਰਪੰਚ ਰੁਪਿੰਦਰ ਕੌਰ ਜੀ