ਮੁਹਾਲੀ ਪੁਲੀਸ ਵਲੋਂ ਵੱਖ ਵੱਖ ਮਾਮਲਿਆਂ ਵਿੱਚ 2 ਨਸ਼ਾ ਤਸਕਰ ਕਾਬੂ, 76 ਗ੍ਰਾਮ ਹੈਰੋਈਨ ਬਰਾਮਦ
ਐਸ ਏ ਐਸ ਨਗਰ, 10 ਮਈ- ਮੁਹਾਲੀ ਪੁਲੀਸ ਵੱਲੋਂ 2 ਵੱਖ ਵੱਖ ਮਾਮਲਿਆਂ ਵਿੱਚ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚੋਂ 76 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ। ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਥਾਣਾ ਫੇਜ਼-8 ਦੇ ਮੁੱਖ ਅਫਸਰ ਥਾਣੇਦਾਰ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਅਰਸ਼ਦੀਪ ਸਿੰਘ ਵਾਸੀ ਜ਼ਿਲ੍ਹਾ ਮੋਗਾ ਨੂੰ ਗੁਰੂਦੁਆਰਾ ਅੰਬ ਸਾਹਿਬ ਦੇ ਪਿੱਛਲੇ ਪਾਸੇ ਤੋਂ ਕਾਬੂ ਕੀਤਾ ਜਦੋਂ ਉਹ ਗ੍ਰਾਹਕ ਦੀ ਉਡੀਕ ਕਰ ਰਿਹਾ ਸੀ।

ਉਸ ਕੋਲੋਂ 21 ਗ੍ਰਾਮ ਹੀਰੋਇਨ ਬਰਾਮਦ ਹੋਈ। ਪੁਲੀਸ ਨੇ ਅਰਸ਼ਦੀਪ ਸਿੰਘ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 21,61,85 ਤਹਿਤ ਮਾਮਲਾ ਦਰਜ ਕੀਤਾ ਹੈ। ਦੂਜੇ ਮਾਮਲੇ ਵਿੱਚ ਥਾਣਾ ਫੇਜ਼ 8 ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਵਿਕਾਸ ਚਾਵਲਾ ਉਰਫ ਰਾਜੂ ਵਾਸੀ ਗਿੰਦੜਬਾਹਾ (ਹਾਲ ਵਾਸੀ ਖਰੜ) ਨੂੰ ਪੁੰਡਾ ਭਵਨ ਦੇ ਪਿੱਛਲੇ ਪਾਸੇ ਕਾਬੂ ਕੀਤਾ ਹੈ ਜਦੋਂ ਉਹ ਮੋਟਰ ਸਾਈਕਲ ਤੇ ਕਿਸੇ ਗ੍ਰਾਹਕ ਨੂੰ ਨਸ਼ਾ ਦੇਣ ਜਾ ਰਿਹਾ ਸੀ।
ਉਸਦੇ ਕਬਜੇ ਤੋਂ 45 ਗ੍ਰਾਮ ਹੀਰੋਇਨ ਬਰਾਮਦ ਹੋਈ। ਮੁਲਜ਼ਮ ਦਾ ਮੋਟਰ ਸਾਈਕਲ ਵੀ ਪੁਲੀਸ ਨੇ ਕਬਜੇ ਵਿੱਚ ਲੈ ਲਿਆ। ਪੁਲੀਸ ਨੇ ਵਿਕਾਸ ਚਾਵਲਾ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 21,61,85 ਤਹਿਤ ਮਾਮਲਾ ਦਰਜ ਕੀਤਾ ਹੈ।