ਲੰਬੜਦਾਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਐਸ.ਏ.ਐਸ. ਨਗਰ, 9 ਮਈ- ਪੰਜਾਬ ਲੰਬੜਦਾਰ ਯੂਨੀਅਨ ਪੰਜਾਬ ਦੇ ਇੱਕ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਮੁੱਖ ਮੰਤਰੀ ਦੇ ਫੀਲਡ ਅਫਸਰ ਸ. ਗੁਰਮੀਤ ਸਿੰਘ ਨੂੰ ਮਿਲ ਕੇ ਲੰਬੜਦਾਰਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਦੱਸਿਆ ਅਤੇ ਮੰਗ ਕੀਤੀ ਕਿ ਆਨਲਾਈਨ ਕੰਮ ਦੌਰਾਨ ਬਜ਼ੁਰਗ ਲੰਬੜਦਾਰਾਂ ਨੂੰ ਟੱਚ ਫੋਨ ਚਲਾਉਣ ਬਾਰੇ ਪਤਾ ਨਹੀਂ ਹੈ, ਇਸ ਲਈ ਇਸ ਸੰਬੰਧੀ ਵਿਚਾਰ ਕੀਤਾ ਜਾਵੇ।

ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਲੰਡਰਾਂ, ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲੰਡਰਾਂ, ਤਹਿਸੀਲ ਡੇਰਾਬਸੀ ਪ੍ਰਧਾਨ ਹਰਚਰਨ ਸਿੰਘ ਅਮਲਾਲਾ, ਬਲਵਿੰਦਰ ਸਿੰਘ, ਸਾਹਿਬ ਸਿੰਘ ਹਮਾਯੂਪੁਰ, ਹਰਪਾਲ ਸਿੰਘ ਤਸਿੰਬਲੀ, ਸੁਖਵੰਤ ਸਿੰਘ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਵੀ ਮੌਜੂਦ ਸਨ।