ਲੋਕਾਂ ਨੂੰ ਜੰਗ ਨਹੀਂ, ਅਮਨ ਚਾਹੀਦੈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੰਗ
ਜਲੰਧਰ- ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਇੱਕ ਬੰਨੇ ਜੰਗ ਦੇ ਸਹਿਮ ਕਾਰਨ ਪੰਜਾਬ ਦੇ ਲੋਕ ਗਹਿਰੇ ਸਦਮੇ ਵਿਚ ਹਨ ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਲੋਕ ਹਿਜ਼ਰਤ ਕਰਨ ਲਈ ਮਜਬੂਰ ਹਨ ਅਤੇ ਦੂਜੇ ਬੰਨੇ ਜੰਗ ਦੇ ਬੱਦਲਾਂ ਦੇ ਓਹਲੇ ਓਹਲੇ ਬਰਤਾਨੀਆ ਅਤੇ ਅਮਰੀਕਾ ਸਮੇਤ ਸਾਮਰਾਜੀ ਕਾਰਪੋਰੇਟ ਘਰਾਣਿਆਂ ਹਵਾਲੇ ਸਾਡੇ ਮੁਲਕ ਦੇ ਕੁਦਰਤੀ ਅਨਮੋਲ ਸੋਮਿਆਂ, ਵਿਸ਼ੇਸ਼ ਕਰਕੇ ਪੰਜਾਬ ਦੇ ਆਬਾਦਕਾਰਾਂ ਅਤੇ ਆਮ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਖੋਹਣ ਲਈ ਉਪਰੋ ਥਲੀ ਬੋਲੇ ਜਾ ਰਹੇ ਹੱਲਿਆਂ ਕਾਰਨ ਲੋਕ ਆਪਣੇ ਆਪ ਨੂੰ ਦੋਹਰੀ ਜੰਗ ਦੀ ਮਾਰ ਤੋਂ ਪੀੜਤ ਮਹਿਸੂਸ ਕਰ ਰਹੇ ਹਨ।

ਇਉਂ ਹੀ ਇਸ ਵੇਲੇ ਭਾਜਪਾ ਹਕੂਮਤ ਵੱਲੋਂ ਸਾਰੇ ਕਾਇਦੇ ਕਾਨੂੰਨ ਸੰਗੀਨਾਂ ਦੀ ਨੋਕ ਤੇ ਟੰਗ ਕੇ ਜੰਗਲਾਂ ਅਤੇ ਪਹਾੜਾਂ ਅੰਦਰ ਆਦਿਵਾਸੀਆਂ ਅਤੇ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਲੋਕਾਂ ਦਾ ਥੋਕ ਪੱਧਰ ਤੇ ਸ਼ਿਕਾਰ ਖੇਡਿਆ ਜਾ ਰਿਹਾ ਹੈ ਜੋ ਕਿ ਫੌਰੀ ਬੰਦ ਕੀਤਾ ਜਾਏ।
ਉਹਨਾਂ ਕਿਹਾ ਕਿ ਜੰਗ, ਲਾਠੀ, ਗੋਲੀ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਸਗੋਂ ਮਸਲਿਆਂ ਵਿੱਚ ਵਾਧਾ ਕਰਨਾ, ਉਹਨਾਂ ਨੂੰ ਹੋਰ ਵੀ ਜਟਿਲ ਬਣਾਉਣਾ ਹੈ।
ਉਹਨਾਂ ਕਿਹਾ ਕਿ ਅਜਿਹੇ ਵੇਲੇ ਪੰਜਾਬ ਵਾਸੀਆਂ ਦੀ ਬਾਂਹ ਫੜਨ ਦੀ ਬਜਾਏ ਅੰਧ ਰਾਸ਼ਟਰਵਾਦ ਦੇ ਗਰਦੋ ਗੁਬਾਰ ਵਿਚ ਅਤੇ 'ਜੰਗ' ਦੀ ਆੜ ਹੇਠ 'ਕਰੋਨਾ' ਦੇ ਦੌਰ ਵਾਂਗ ਲੋਕਾਂ ਨੂੰ ਇਕੱਠੇ ਹੋਣ, ਰੋਸ ਪ੍ਰਗਟਾਵਾ ਕਰਨ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਜਮਹੂਰੀ ਹੱਕਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ, ਜਿਸਦੀ ਤਾਜ਼ਾ ਮਿਸਾਲ 'ਦੀ ਵਾਇਰ' ਭਾਰਤ ਵਿਚ ਬੰਦ ਕਰਨਾ ਹੈ ਜੋ ਬੇਹੱਦ ਨਿੰਦਣਯੋਗ ਵਰਤਾਰਾ ਹੈ। ਜ਼ਿਕਰਯੋਗ ਹੈ ਕਿ ਦੀ ਵਾਇਰ ਦੇ ਸੰਪਾਦਕ ਸਿਧਾਰਥ ਰੰਜਨ ਗ਼ਦਰੀ ਬਾਬਿਆਂ ਦੇ ਮੇਲੇ ਤੇ ਮੁੱਖ ਵਕਤਾ ਵਜੋਂ ਪ੍ਰਭਾਵਸ਼ਾਲੀ ਸੁਨੇਹਾ ਦੇ ਕੇ ਗਏ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਵਿਸ਼ੇਸ਼ ਕਰਕੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਰਕੂ ਅੰਧ-ਰਾਸ਼ਟਰਵਾਦ ਦੀ ਵਗਾਈ ਜਾ ਰਹੀ ਹਨੇਰੀ ਤੋਂ ਚੌਕੰਨੇ ਰਹਿੰਦੇ ਹੋਏ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਸਰਕਾਰ ਤੋਂ ਜ਼ੋਰਦਾਰ ਮੰਗ ਕਰਨ ਕਿ ਉਹ ਜੰਗੀ ਮਾਹੌਲ ਨੂੰ ਤੂਲ ਦੇਣ ਵਾਲੀਆਂ ਤਾਕਤਾਂ ਨੂੰ ਨੱਥ ਪਾਵੇ ਨਾ ਕਿ ਅਮਨ ਪਸੰਦ, ਜੰਗ ਵਿਰੋਧੀ ਅਤੇ ਲੋਕ ਹਿਤੈਸ਼ੀ ਤਾਕਤਾਂ ਦੀ ਆਵਾਜ਼ ਬੰਦ ਕਰਨ ਵਾਲੀਆਂ ਤਾਕਤਾਂ ਉਪਰ ਸ਼ਿਕੰਜਾ ਕੱਸਣ ਤੇ ਜੋਰ ਲਾਵੇ।