
ਅੰਤਰਰਾਸ਼ਟਰੀ ਨਰਸਿੰਗ ਦਿਵਸ -ਹਰ ਘਰ ਵਿੱਚ ਹੋਵੇ ਫਲੋਰੈਂਸ ਨਾਈਟਿੰਗੇਲ ਵਰਗੀ ਨਰਸ।
ਪਟਿਆਲਾ- 12 ਮਈ 1820, ਨੂੰ ਆਮ ਪਰਿਵਾਰ ਵਿੱਚ ਇਟਲੀ ਦੇ ਸ਼ਹਿਰ ਫਲੋਰੈਂਸ ਵਿਖੇ ਪੈਦਾ ਹੋਈ ਨਾਈਟਿੰਗੇਲ ਨੂੰ ਬਚਪਨ ਤੋਂ ਹੀ ਪੀੜਤਾਂ ਅਤੇ ਵਿਸ਼ੇਸ਼ ਤੌਰ ਤੇ ਸੈਨਿਕਾਂ ਦੀ ਸੇਵਾ ਕਰਨ ਦੀ ਭਾਵਨਾ ਸੀ। ਉਸ ਦੇ ਮਾਤਾ ਪਿਤਾ ਉਸਨੂੰ ਚਰਚ ਲੈਕੇ ਜਾਂਦੇ ਪਰ ਉਹ ਚਰਚ ਦੇ ਬਾਹਰ ਬੈਠੇ ਗਰੀਬ ਲੋਕਾਂ ਕੋਲ ਗਲਾਂ ਕਰਨ ਅਤੇ ਸੇਵਾ ਕਰਨ ਜਾਂਦੀ।
ਪਟਿਆਲਾ- 12 ਮਈ 1820, ਨੂੰ ਆਮ ਪਰਿਵਾਰ ਵਿੱਚ ਇਟਲੀ ਦੇ ਸ਼ਹਿਰ ਫਲੋਰੈਂਸ ਵਿਖੇ ਪੈਦਾ ਹੋਈ ਨਾਈਟਿੰਗੇਲ ਨੂੰ ਬਚਪਨ ਤੋਂ ਹੀ ਪੀੜਤਾਂ ਅਤੇ ਵਿਸ਼ੇਸ਼ ਤੌਰ ਤੇ ਸੈਨਿਕਾਂ ਦੀ ਸੇਵਾ ਕਰਨ ਦੀ ਭਾਵਨਾ ਸੀ। ਉਸ ਦੇ ਮਾਤਾ ਪਿਤਾ ਉਸਨੂੰ ਚਰਚ ਲੈਕੇ ਜਾਂਦੇ ਪਰ ਉਹ ਚਰਚ ਦੇ ਬਾਹਰ ਬੈਠੇ ਗਰੀਬ ਲੋਕਾਂ ਕੋਲ ਗਲਾਂ ਕਰਨ ਅਤੇ ਸੇਵਾ ਕਰਨ ਜਾਂਦੀ।
ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਮਾਨਵਤਾਵਾਦੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਜਿਸ ਸਦਕਾ ਉਸ ਦੇ ਵਿਚਾਰਾਂ ਭਾਵਨਾਵਾਂ ਨੂੰ ਹੋਰ ਵੀ ਸ਼ਕਤੀ ਮਿਲਦੀ ਰਹੀ। ਉਸ ਸਮੇਂ ਹਸਪਤਾਲਾਂ ਵਿਖੇ ਆਦਮੀ ਹੀ ਨਰਸਾਂ ਵਜੋਂ ਮਰੀਜ਼ਾਂ ਦੀ ਸੇਵਾ ਸੰਭਾਲ ਕਰਦੇ ਸਨ। ਸਕੂਲ ਦੀ ਪੜ੍ਹਾਈ ਖ਼ਤਮ ਕਰਕੇ, ਉਸਨੇ ਜਰਮਨੀ ਦੇ ਨਰਸਿੰਗ ਸਕੂਲ ਵਿਖੇ ਦਾਖ਼ਲਾ ਲਿਤਾ ਅਤੇ ਨਰਸਿੰਗ ਦੀ ਡਿਗਰੀ ਤਜਰਬੇ, ਅਭਿਆਸ ਅਤੇ ਇੱਕ ਚੰਗੀ ਨਰਸ ਦੇ ਗੁਣ, ਗਿਆਨ, ਭਾਵਨਾਵਾਂ, ਵਿਚਾਰ ਅਤੇ ਆਦਤਾਂ ਵੀ ਪ੍ਰਾਪਤ ਕੀਤੀਆਂ।
ਇਸੇ ਦੌਰਾਨ ਤੁਰਕੀ ਦੇ ਕਰੀਮੀਆ ਵਿਖੇ 1853 ਤੋਂ 1856 ਤੱਕ ਕੁਝ ਦੇਸ਼ਾਂ ਦੀ ਜੰਗ ਸ਼ੁਰੂ ਹੋਈਆਂ ਤਾਂ ਉਹ ਆਪਣੇ ਨਾਲ ਹੋਰ ਨਰਸਾਂ ਲੈਕੇ, ਇੰਗਲੈਂਡ ਦੀ ਮਹਾਰਾਣੀ ਤੋਂ ਅਸ਼ੀਰਵਾਦ ਲੈਕੇ, ਜ਼ਖਮੀ ਸੈਨਿਕਾਂ ਦੀ ਸੇਵਾ ਸੰਭਾਲ ਲਈ ਦਿਨ ਰਾਤ ਯਤਨ ਕਰਨ ਲੱਗੀ। ਉਹ ਹਸਪਤਾਲਾਂ ਅਤੇ ਫਸਟ ਏਡ ਟੈਟਾਂ ਵਿੱਚ ਜਾਕੇ ਸੈਨਿਕਾਂ ਦੀ ਮਲ੍ਹਮ ਪਟੀਆਂ, ਦਵਾਈਆਂ ਹੌਂਸਲਾ ਅਫਜ਼ਾਈ ਅਤੇ ਨਰਸਿੰਗ ਦੇ ਕਾਰਜ ਕਰਨ ਲੱਗੀ। ਜ਼ਖਮੀ ਸੈਨਿਕਾਂ ਦੀ ਗਿਣਤੀ ਲਗਾਤਾਰ ਵੱਧਣ ਕਰਕੇ, ਰਾਤਾਂ ਨੂੰ ਵੀ ਉਹ ਆਪਣੇ ਹੱਥਾਂ ਵਿੱਚ ਲੈਂਪ ਅਤੇ ਫਸਟ ਏਡ ਬਕਸ਼ੇ ਲੈਕੇ ਜਾਂਦੀ ਜਿਸ ਕਾਰਨ ਉਹ A LADY WITH THE LAMP, ਵਜੋਂ ਮਸ਼ਹੂਰ ਹੋ ਗਈ। ਸੈਨਿਕ ਉਸਨੂੰ ਨਰਸ ਨਹੀਂ, ਪਿਆਰ ਸਤਿਕਾਰ ਨਾਲ ਸਿਸਟਰ SISTER ਕਹਿਕੇ ਸਨਮਾਨ ਦਿੰਦੇ ਸਨ।
ਉਸ ਸਮੇਂ ਤੋਂ ਹੀ ਨਰਸਾਂ ਨੂੰ ਸਿਸਟਰ ਵਜੋਂ ਸਨਮਾਨ ਦਿੱਤਾ ਜਾ ਰਿਹਾ ਹੈ। ਜੰਗ ਮਗਰੋਂ ਉਸਨੇ ਨਰਸਿੰਗ ਕਾਲਜ ਵੀ ਸ਼ੁਰੂ ਕੀਤਾ ਜਿਥੇ ਲੜਕੀਆਂ ਅਤੇ ਲੜਕਿਆਂ ਨੂੰ ਨਰਸਿੰਗ ਦੀ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੋਮ ਨਰਸਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਬਿਮਾਰੀਆਂ ਕਾਰਨ ਉਹ 13 ਅਗਸਤ 1910, ਵਿੱਚ ਸੰਸਾਰ ਛੱਡ ਗਏ। ਉਸ ਨੂੰ ਦੇਸ਼ ਵਿਦੇਸ਼ਾਂ ਅਤੇ ਅੰਤਰਰਾਸ਼ਟਰੀ ਰੈੱਡ ਕਰਾਸ ਵਲੋਂ ਪੀੜਤਾਂ ਦੇ ਮਸੀਹਾ ਦਾ ਸਨਮਾਨ ਦਿੱਤਾ ਗਿਆ।
ਉਸਨੂੰ ਸਨਮਾਨ ਦੇਣ ਲਈ ਉਸਦੇ ਸ਼ਹਿਰ ਦੇ ਨਾਮ, ਫਲੋਰੈਂਸ ਨਾਈਟਿੰਗੇਲ ਰਖਿਆ ਗਿਆ। ਉਸਦੀ ਇੱਛਾ ਸੀ ਕਿ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ ਤੇ ਲੜਕੀਆਂ ਨੂੰ ਹੋਮ ਨਰਸਿੰਗ ਦੀ ਟ੍ਰੇਨਿੰਗ ਜ਼ਰੂਰ ਕਰਵਾਈਆਂ ਜਾਣ ਤਾਂ ਜ਼ੋ ਘਰਾਂ ਵਿੱਚ ਪਏ ਬਜ਼ੁਰਗਾਂ, ਜ਼ਖਮੀਆਂ ਅਪਾਹਜਾਂ ਜਾਂ ਹਸਪਤਾਲਾਂ ਤੋਂ ਡਿਸਚਾਰਜ ਹੋਕੇ ਘਰਾਂ ਵਿੱਚ ਆਏਂ ਮਰੀਜ਼ਾਂ, ਜੰਗਾਂ ਅਤੇ ਆਪਦਾਵਾਂ ਸਮੇਂ ਉਹ ਆਪਣੇ ਘਰ ਪਰਿਵਾਰਾਂ ਵਿੱਚ ਹੋਮ ਨਰਸਿੰਗ ਸੇਵਾ ਸੰਭਾਲ ਕਰਦੇ ਰਹਿਣ। ਅਤੇ ਐਮਰਜੈਂਸੀ ਦੌਰਾਨ ਦੇਸ਼ ਦੇ ਨਰਸਿੰਗ ਮਦਦਗਾਰ ਫ਼ਰਿਸ਼ਤੇ ਬਣ ਜਾਣ।
ਇਸ ਸਮੇਂ ਦੇਸ਼ ਦੁਨੀਆਂ ਵਿੱਚ ਏ ਐਨ ਐਮ, ਜੀ ਐਨ ਐਮ ਅਤੇ ਬੀ ਐਸ ਸੀ ਨਰਸਿੰਗ ਦੇ ਕੋਰਸ ਕਰਵਾਏ ਜਾਂਦੇ ਹਨ। ਐਮ ਡੀ ਜਾਂ ਡੀ ਐਮ ਡਾਕਟਰਾਂ ਵਾਂਗ ਨਰਸਾਂ ਨੂੰ ਵੀ ਸਪੇਸਲਿਸਟ ਨਰਸਾਂ ਬਣਾਇਆ ਜਾ ਰਿਹਾ ਹੈ ਕਿਉਂਕਿ ਦੇਸ਼ ਦੁਨੀਆਂ ਵਿੱਚ ਤਰ੍ਹਾਂ ਤਰ੍ਹਾਂ ਦੀ ਭਿਆਨਕ ਬਿਮਾਰੀਆਂ, ਆਪਦਾਵਾਂ ਜੰਗਾਂ ਵਧਦੀਆਂ ਜਾ ਰਹੀਆਂ ਹਨ। ਤਾਂ ਪੀੜਤਾਂ ਨੂੰ ਠੀਕ ਇਲਾਜ ਅਤੇ ਨਰਸਿੰਗ ਸੇਵਾ ਸੰਭਾਲ ਲਈ ਮਾਹਰ ਡਾਕਟਰਾਂ ਦੇ ਨਾਲ ਮਾਹਰ ਨਰਸਾਂ ਦੀ ਵੱਧ ਜ਼ਰੂਰਤ ਪੈਂਦੀ ਹੈ ਕਿਉਂਕਿ ਡਾਕਟਰਾਂ ਦੀਆਂ ਹਦਾਇਤਾਂ ਅਨੁਸਾਰ ਨਰਸਾਂ ਵਲੋਂ ਮਰੀਜ਼ਾਂ ਦੀ ਸੇਵਾ ਸੰਭਾਲ, ਟੀ ਪੀ ਆਰ, ਇਨਪੁਟ ਆਉਟਪੁੱਟ, ਸਰੀਰਕ, ਮਾਨਸਿਕ, ਸਮਾਜਿਕ ਤਬਦੀਲੀਆਂ, ਭੋਜਨ, ਪਾਣੀ ਹਵਾਵਾਂ, ਕਸਰਤ, ਯੋਗਾ, ਹੱਸਣਾ ਖੁਸ਼ ਰਹਿਣਾ, ਸਿਰ ਮੂੰਹ ਤੋਂ ਲੈਕੇ ਪੈਰਾਂ ਤੱਕ, ਬਿਸਤਰੇ ਕਪੜਿਆਂ ਕਮਰੇ ਦੀ ਸਫ਼ਾਈ, ਮਾਨਸਿਕ ਸੰਤੁਲਣ, ਸੰਤੁਸ਼ਟੀ ਧੰਨਵਾਦ ਹੌਂਸਲੇ ਆਦਿ ਬਹੁਤ ਜ਼ਰੂਰੀ ਹਨ, ਜਿਸ ਹਿੱਤ ਨਰਸਾਂ ਵਲੋਂ ਹੀ ਸਾਰੇ ਕਾਰਜ ਕੀਤੇ ਜਾਂਦੇ ਹਨ।
ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਵੱਲੋਂ ਆਪਣੇ 7 ਸਿਧਾਂਤਾਂ ( PRINCIPLES) ਵਿੱਚ ਫਸਟ ਏਡ, ਹੋਮ ਨਰਸਿੰਗ ਦੀ ਟ੍ਰੇਨਿੰਗ ਨੂੰ ਦੁਨੀਆਂ ਦੇ ਘਰ ਘਰ ਪਹੁੰਚਾੳਣ ਲਈ, ਭਾਈ ਘਨ੍ਹਈਆ ਜੀ, ਸ੍ਰ ਜੀਨ ਹੈਨਰੀ ਡਿਯੂਨਾ ਅਤੇ ਫਲੋਰੈਂਸ ਨਾਈਟਿੰਗੇਲ ਨੂੰ ਅੰਤਰਰਾਸ਼ਟਰੀ ਸਨਮਾਨ ਦਿੱਤਾ ਹੈ, ਜਿਸ ਹਿੱਤ ਵਿਦਿਆਰਥੀਆਂ ਤੱਕ ਫਸਟ ਏਡ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ, ਜੂਨੀਅਰ ਜਾਂ ਯੁਥ ਰੈੱਡ ਕਰਾਸ ਗਤੀਵਿਧੀਆਂ ਪਹੁੰਚਾਉਣ ਲਈ ਰਾਜਾਂ ਅਤੇ ਜ਼ਿਲ੍ਹਾ ਬਰਾਂਚਾਂ ਦੀ ਜ਼ੁਮੇਵਾਰੀਆਂ ਹਨ। ਇਸ ਸਮੇਂ ਭਾਰਤ ਅਤੇ ਪੰਜਾਬ ਵਿੱਚ ਫਸਟ ਏਡ ਅਤੇ ਹੋਮ ਨਰਸਿੰਗ ਦੀਆਂ ਟਰੇਨਿੰਗ ਗਤੀਵਿਧੀਆਂ ਖਤਮ ਹੁੰਦੀਆਂ ਜਾ ਰਹੀਆਂ ਹਨ।
ਅਜ ਦੇ ਸਮੇਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ, ਆਵਾਜਾਈ ਹਾਦਸਿਆਂ, ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਲੜਾਈ, ਝਗੜਿਆਂ ਨਫਰਤਾਂ, ਆਕੜ ਹੰਕਾਰ ਕਾਰਨ ਹਿੰਸਾਂ ਲੁਟਮਾਰਾ ਵਧਦੀਆਂ ਜਾ ਰਹੀਆਂ ਹਨ। ਐਮਰਜੈਂਸੀ ਦੌਰਾਨ ਪੀੜਤਾਂ ਨੂੰ ਬਚਾਉਣ ਲਈ ਕੇਵਲ ਫਸਟ ਏਡ ਸੀ ਪੀ ਆਰ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਹੋਮ ਨਰਸਿੰਗ ਬਹੁਤ ਲਾਭਦਾਇਕ ਸਿੱਧ ਹੋਣਗੇ ਕਿਉਂਕਿ ਹਸਪਤਾਲ ਅਤੇ ਸੜਕਾਂ ਵੀ ਜੰਗਾਂ ਦੌਰਾਨ ਤਬਾਹ ਹੋ ਸਕਦੇ ਹਨ। ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਨਸ਼ਿਆਂ, ਕਾਹਲੀ ਤੇਜ਼ੀ ਨਾਸਮਝੀ, ਕਸਰਤਾਂ, ਖੇਡਾਂ ਖੇਡ ਮੁਕਾਬਲਿਆ ਦੀ ਕਮੀਂ ਲੋੜ ਤੋਂ ਵੱਧ ਭੱਜਦੋੜ, ਬੇਚੈਨੀ, ਲਾਪਰਵਾਹੀਆਂ ਕਾਰਨ, ਸਿਹਤ ਤੰਦਰੁਸਤੀ, ਅਰੋਗਤਾ, ਭਾਈਚਾਰੇ, ਮਿਲਵਰਤਨ, ਪਿਆਰ, ਸਤਿਕਾਰ ਸਨਮਾਨ ਹਮਦਰਦੀ ਖਤਮ ਹੋ ਰਹੇ ਹਨ।
ਜਿਸ ਕਾਰਨ ਹਸਪਤਾਲਾਂ, ਘਰਾਂ ਧਾਰਮਿਕ ਸਥਾਨਾਂ, ਬਿਰਧ ਆਸ਼ਰਮਾ, ਪਿੰਗਲਵਾੜਿਆ ਆਦਿ ਵਿਖੇ ਅਣਗਿਣਤ ਬੱਚੇ, ਨੋਜਵਾਨ, ਮਾਪੇ ਅਤੇ ਬਜ਼ੁਰਗ ਬਿਮਾਰੀਆਂ ਨਾਲ ਪੀੜਤ ਹੋਕੇ ਪਏ ਹਨ। ਡਾਕਟਰਾਂ ਵਲੋਂ ਦਵਾਈਆਂ ਤਾਂ ਲਿਖ ਦਿੱਤੀਆਂ ਜਾਂਦੀਆਂ ਹਨ ਪਰ ਘਰਾਂ ਵਿੱਚ ਮਰੀਜ਼ਾਂ ਨੂੰ ਸ਼ਰੀਰਕ, ਮਾਨਸਿਕ, ਸਮਾਜਿਕ, ਆਰਥਿਕ ਤੌਰ ਤੇ ਠੀਕ ਕਰਨ ਲਈ ਫਸਟ ਏਡ ਅਤੇ ਹੋਮ ਨਰਸਿੰਗ ਕਰਨ ਲਈ ਆਪਣਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਲਈ ਹਰ ਘਰ ਪਰਿਵਾਰ ਵਿੱਚ ਫਸਟ ਏਡਰ ਅਤੇ ਹੋਮ ਨਰਸਿੰਗ ਕਰਨ ਲਈ ਸਿਖਿਆ ਸੰਸਥਾਵਾਂ ਵਿਖੇ ਫਸਟ ਏਡ ਹੋਮ ਨਰਸਿੰਗ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਨ ਦੀ ਬਹੁਤ ਜ਼ਰੂਰਤ ਹੈ।
ਘਰਾਂ ਵਿੱਚ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਪ੍ਰੋਫੇਸਨਲ ਨਰਸਾਂ ਨੂੰ ਬੁਲਾਉਣ ਦਾ ਭਾਵ, ਪ੍ਰਤੀ ਮਹੀਨਾ, 15000 ਤੋਂ 25000 ਰੂਪੇ ਨਰਸ ਨੂੰ ਤਨਖਾਹ ਦੇਣੀ ਜਦਕਿ ਨਰਸ 8/10 ਘੰਟੇ ਬਾਅਦ ਡਿਊਟੀ ਕਰਕੇ, ਆਪਣੇ ਘਰ ਚਲੀ ਜਾਂਦੀ ਹੈ। ਬਾਕੀ ਸਮਾਂ ਮਰੀਜ਼ਾਂ ਦੀ ਸੇਵਾ ਸੰਭਾਲ ਕਰਨ ਲਈ ਪਰਿਵਾਰਕ, ਮੈਂਬਰਾਂ ਦੀ ਹੀ ਜ਼ੁਮੇਵਾਰੀ ਬਣ ਜਾਂਦੀ ਹੈ।
ਦੇਸ਼ ਦੁਨੀਆਂ ਵਿੱਚ ਵੱਧ ਰਹੀਆਂ ਘਟਨਾਵਾਂ ਹਾਦਸਿਆਂ ਅੱਗਾਂ ਗੈਸਾਂ ਬਿਜਲੀ ਪੈਟਰੋਲੀਅਮ ਘਟਨਾਵਾਂ, ਲੜਾਈਆਂ ਜੰਗਾਂ ਆਦਿ ਨੂੰ ਦੇਖਦੇ ਹੋਏ, ਹਰ ਘਰ ਪਰਿਵਾਰ ਵਿੱਚ ਮੈਂਬਰਾਂ ਨੂੰ ਫਸਟ ਏਡ ਹੋਮ ਨਰਸਿੰਗ ਵਜੋਂ ਤਿਆਰ ਕਰਕੇ, ਘਰ ਪਰਿਵਾਰਾਂ ਦੀਆ ਖੁਸ਼ੀਆਂ,ਖੁਸ਼ਹਾਲੀ, ਸਨਮਾਨ ਮਾਲੀ ਹਾਲਤਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
