ਵੱਖ ਵੱਖ ਜਥੇਬੰਦੀਆਂ ਵੱਲੋਂ ਦਾਰਸ਼ਨਿਕ ਕਾਰਲ ਮਾਰਕਸ ਦੇ ਜਨਮਦਿਨ 'ਤੇ ਕੀਤੀ ਵਿਚਾਰ ਗੋਸ਼ਠੀ

ਗੜਸ਼ੰਕਰ, 6 ਮਈ- ਇੱਥੇ ਗਾਂਧੀ ਪਾਰਕ ਵਿਖੇ ਸਥਿਤ ਸਰਦਾਰ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿੱਚ ਵੱਖ-ਵੱਖ ਜਥੇਬੰਦੀਆਂ ਡੈਮੋਕਰੇਟਿਕ ਟੀਚਰਜ ਫਰੰਟ, ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਮਹਾਨ ਦਾਰਸ਼ਨਿਕ, ਸਮਾਜ ਸ਼ਾਸਤਰੀ ਅਤੇ ਮਜ਼ਦੂਰਾਂ ਦੇ ਅਧਿਆਪਕ ਕਾਰਲ ਮਾਰਕਸ ਦੇ ਜਨਮ ਦਿਨ 'ਤੇ ਵਿਚਾਰ ਗੋਸ਼ਟੀ ਕੀਤੀ ਜਿਸ ਦੀ ਪ੍ਰਧਾਨਗੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਗੀਚਾ ਸਿੰਘ ਸਹੂੰਗੜਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੇਸ਼ ਢੇਸੀ ਅਤੇ ਡੀਟੀਐਫ ਦੇ ਆਗੂ ਸੁਖਦੇਵ ਡਾਨਸੀਵਾਲ ਨੇ ਕੀਤੀ।

ਇਸ ਵੇਲੇ ਮੌਕੇ ਵਿਚਾਰ ਪੇਸ਼ ਕਰਦਿਆਂ ਹੋਇਆਂ ਡੀ ਟੀ ਐੱਫ ਆਗੂ ਮੁਕੇਸ਼ ਕੁਮਾਰ, ਮਜ਼ਦੂਰ ਆਗੂ ਬਗੀਚਾ ਸਿੰਘ ਸਹੂੰਗੜਾ ਅਤੇ ਕਿਸਾਨ ਆਗੂ ਹਰਮੇਸ਼ ਢੇਸੀ ਨੇ ਕਿਹਾ ਕਿ ਕਾਰਲ ਮਾਰਕਸ ਨੇ ਫਰੈਡਰਿਕ ਏਂਗਲਜ ਤੋ ਪਹਿਲਾਂ ਦਾਰਸ਼ਨਿਕਾ ਨੇ ਦੁਨੀਆਂ ਦੀ ਸਿਰਫ ਵਿਆਖਿਆ ਹੀ ਕੀਤੀ ਪਰ ਇਸਨੂੰ ਬਦਲਣਾ ਕਿਵੇ ਹੈ ਇਸ ਵਾਰੇ ਇਹਨਾਂ ਨੇ ਵਿਸਥਾਰ  ਨਾਲ ਅਤੇ ਡੂੰਘਾ ਅਧਿਐਨ ਕਰਕੇ ਇਸਦੀ ਚਾਲਕ ਸ਼ਕਤੀਆ ਵਾਰੇ ਵਿਸਥਾਰ ਸਹਿਤ ਦਸਿਆ  ਕਿ ਸਮਾਜ ਦਾ ਵਿਕਾਸ, ਇਸ ਵਿੱਚ ਕਿਰਤ ਦਾ ਰੋਲ, ਤੇ ਪੂੰਜੀਪਤੀ ਵਰਗ ਮਜ਼ਦੂਰਾਂ ਦੀ ਲੁੱਟ ਅਤੇ ਇਸ ਲੁੱਟ  ਖਿਲਾਫ ਸ਼ੰਘਰਸ਼ ਕਰਕੇ ਮਜ਼ਦੂਰ ਕਿਵੇਂ ਆਪਣਾ ਰਾਜ ਲਿਆ ਸਕਦੇ ਹਨ, ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ|
 ਜਿਸ ਤੋਂ ਪ੍ਰੇਰਨਾ ਲੈ ਕੇ ਦੁਨੀਆਂ ਭਰ ਵਿੱਚ ਮਜ਼ਦੂਰਾਂ ਨੇ ਮਾਰਕਸ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਵੱਡੀਆਂ ਤਬਦੀਲੀਆਂ ਕੀਤੀਆਂ ਅਤੇ ਇਨਕਲਾਬ ਕੀਤੇ। ਇਸ ਸਮੇਂ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਡੀਟੀਐਫ ਆਗੂ ਸੁਖਦੇਵ ਡਾਨਸੀਵਾਲ  ਮਨਪ੍ਰੀਤ ਬੋਹਾ, ਬਲਕਾਰ ਸਿੰਘ ਮਗਾਣੀਆ, ਸਤਿਨਾਮ ਸਿੰਘ ਸੂਨੀ, ਗੁਰਨਾਮ ਸਿੰਘ ਅਤੇ ਹੰਸ ਰਾਜ ਗੜਸ਼ੰਕਰ ਆਦਿ ਨੇ ਵੀ ਮਾਰਕਸਵਾਦ ਦੀ ਵਿਚਾਰਧਾਰਾ ਦੀ ਮਹੱਤਤਾ ਵਾਰੇ ਗੱਲ ਕਰਦਿਆ ਹੋਇਆਂ ਜਮਾਤੀ ਸੰਘਰਸ਼ ਤੇ ਜੋਰ ਦਿੱਤਾ। 
ਇਸ ਵਿਚਾਰ ਗੋਸ਼ਟੀ ਵਿੱਚ ਬਲਵੀਰ ਸਿੰਘ ਖਾਨਪੁਰੀ, ਸਤਪਾਲ ਕਲੇਰ  ਮਨਦੀਪ ਕੁਮਾਰ, ਜਰਨੈਲ ਸਿੰਘ, ਜਗਦੀਪ ਕੁਮਾਰ, ਸੰਦੀਪ ਸਿੰਘ ਗਿੱਲ, ਹਰਭਜਨ ਸਿੰਘ ਉਟਾਲਾਂ,ਜਸਵਿੰਦਰ ਸਿੰਘ, ਹਰਭਜਨ ਸਿੰਘ ਸਹੂੰਗੜਾ, ਸਤਨਾਮ ਸਿੰਘ, ਭੁਪਿੰਦਰ ਸਿੰਘ ਸੜੋਆ ,ਜਸਵਿੰਦਰ ਸਿੰਘ ਜੱਸੋਵਾਲ,ਮਨਜੀਤ ਬੰਗਾ ਤੇ ਰਮੇਸ਼ ਮਲਕੋਵਾਲ ਆਦਿ ਨੇ ਵੀ ਭਾਗ ਲਿਆ।