
ਦੁਆਬਾ ਸਾਹਿਤ ਸਭਾ (ਰਜਿ.) ਗੜਸ਼ੰਕਰ ਵਲੋਂ ਗਦਰੀ ਯੋਧਾ ਬੀਬੀ ਗੁਲਾਬ ਕੌਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ
ਗੜਸ਼ੰਕਰ,20 ਜੁਲਾਈ- ਦੁਆਬਾ ਸਾਹਿਤ ਸਭਾ( ਰਜਿ.) ਗੜਸ਼ੰਕਰ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਗਦਰੀ ਯੋਧਾ ਬੀਬੀ ਗੁਲਾਬ ਕੌਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗੜਸ਼ੰਕਰ ਤਹਿਸੀਲ ਵਿੱਚ ਸਰਗਰਮ ਵੱਖ-ਵੱਖ ਜਨਤਕ ਜਮਹੂਰੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਰਗਰਮ ਮੈਂਬਰਾਂ ਵੱਲੋਂ ਹਿੱਸਾ ਲਿਆ ਗਿਆ।
ਗੜਸ਼ੰਕਰ,20 ਜੁਲਾਈ- ਦੁਆਬਾ ਸਾਹਿਤ ਸਭਾ( ਰਜਿ.) ਗੜਸ਼ੰਕਰ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਗਦਰੀ ਯੋਧਾ ਬੀਬੀ ਗੁਲਾਬ ਕੌਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਗੜਸ਼ੰਕਰ ਤਹਿਸੀਲ ਵਿੱਚ ਸਰਗਰਮ ਵੱਖ-ਵੱਖ ਜਨਤਕ ਜਮਹੂਰੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਰਗਰਮ ਮੈਂਬਰਾਂ ਵੱਲੋਂ ਹਿੱਸਾ ਲਿਆ ਗਿਆ।
ਸਮਾਗਮ ਦੀ ਸ਼ੁਰੂਆਤ ਵਿੱਚ ਸਭਾ ਦੇ ਸਰਪ੍ਰਸਤ ਸੰਤੋਖ ਵੀਰ ਜੀ ਵੱਲੋਂ ਆਏ ਹੋਏ ਸਾਰੇ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆ ਕੇਂਦਰੀ ਲੇਖਕ ਸਭਾ (ਸੇਖੋਂ ) ਦੇ ਜਨਰਲ ਸਕੱਤਰ ਪ੍ਰੋਫੈਸਰ ਸੰਧੂ ਵਰਿਆਣਵੀ ਨੇ ਕਿਹਾ ਕਿ ਗਦਰ ਲਹਿਰ ਭਾਰਤ ਦੀ ਇਕੋ ਇਕ ਲਹਿਰ ਸੀ ਜਿਸ ਦਾ ਮਕਸਦ ਦੇਸ਼ ਨੂੰ ਆਜਾਦ ਕਰਾ ਕੇ ਧਰਮ ਨਿਰਪੱਖ ਸਮਾਨਤਾ ਅਤੇ ਬਰਾਬਰਤਾ ਦਾ ਸਮਾਜ ਸਿਰਜਣਾ ਸੀ ।
ਇਸ ਲਹਿਰ ਵਿੱਚ ਬੀਬੀ ਗੁਲਾਬ ਕੌਰ ਨੇ ਇਤਿਹਾਸਕ ਕੰਮ ਕਰਦਿਆਂ ਹੋਇਆਂ , ਬੇਮਿਸਾਲ ਤਿਆਗ ਦੀ ਭਾਵਨਾ ਪੇਸ਼ ਕਰਦਿਆਂ ਆਪਣਾ ਪੂਰਾ ਜੀਵਨ ਦੇਸ਼ ਦੀ ਆਜ਼ਾਦੀ ਲਈ ਲਗਾ ਦਿੱਤਾ ਅਤੇ ਉਹਨਾਂ ਦੀ ਇਸ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਸ ਵਕਤ ਵੱਖ-ਵੱਖ ਬੁਲਾਰਿਆਂ ਦਰਸ਼ਨ ਸਿੰਘ ਮੱਟੂ, ਕੁਲਭੂਸ਼ਣ ਮਹਿੰਦਵਾਣੀ , ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਹਰਮੇਸ਼ ਢੇਸੀ, ਤਲਵਿੰਦਰ ਹੀਰ, ਡਾ ਜੋਗਿੰਦਰ ਕੁੱਲੇਵਾਲ , ਬੀਬੀ ਸ਼ੁਭਾਸ਼ ਮੱਟੂ,ਸਰੂਪ ਚੰਦ,ਅਮਰੀਕ ਹਮਰਾਜ ਨੇ ਵੀ ਬੀਬੀ ਗੁਲਾਬ ਕੌਰ ਜੀ ਦੇ ਸੰਘਰਸ਼ਮਈ ਜੀਵਨ ਦੇ ਵੱਖ ਵੱਖ ਪਹਿਲੂਆਂ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅਜੋਕੇ ਸਮਾਜ ਨੂੰ ਉਹਨਾਂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਮੋਕੇ ਹੰਸਰਾਜ ਗੜਸ਼ੰਕਰ, ਜਸਵੀਰ ਬੇਗਮਪੁਰੀ, ਮਨਦੀਪ ਕੁਮਾਰ, ਮਨਜੀਤ ਬੰਗਾ,ਚੀਫ ਮੈਨੇਜਰ ਹਰਦੇਵ ਰਾਏ,ਅਮਰਜੀਤ ਸਿੰਘ ਕੁਲੇਵਾਲ,ਜੋਗਿੰਦਰ ਸਿੰਘ ਥਾਂਦੀ,ਜਸਵਿੰਦਰ ਸਿੰਘ ਜੱਸੋਵਾਲ,ਇਕਬਾਲ ਸਿੰਘ ਜੱਸੋਵਾਲ, ਸਰਪੰਚ ਹੈਪੀ ਸਾਧੋਵਾਲ,ਸਰਪੰਚ ਰਜਿੰਦਰ ਸਿੰਘ ਐਮਾਂ ਜੱਟਾਂ,ਬਲਵੰਤ ਰਾਮ, ਰਾਮਜੀਦਾਸ ਚੌਹਾਨ, ਬਲਵੀਰ ਖਾਨਪੁਰੀ, ਭੁਪਿੰਦਰ ਸਿੰਘ, ਸੁਰਿੰਦਰ ਕੁਮਾਰ, ਮੇਜਰ ਸਿੰਘ ਸੀਮਾ ਰਾਣੀ,ਸੁਨੀਤਾ ਆਦਿ ਨੇ ਵੀ ਵਿਚਾਰ ਚਰਚਾ ਵਿੱਚ ਭਾਗ ਲਿਆ।
ਸਮਾਗਮ ਵਿੱਚ ਅਮਰੀਕਾ ਦੀ ਸ਼ਹਿ 'ਤੇ ਇਜ਼ਰਾਈਲ ਵਲੋ ਗਾਜ਼ਾ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਦੇ ਖਿਲਾਫ ਮਤਾ ਪਾਸ ਕਰਦਿਆਂ ਗਾਜ਼ਾ ਸਮੇਤ ਪੂਰਾ ਫਲਸਤੀਨ ਦਾ ਇਲਾਕਾ ਖਾਲੀ ਕਰਨ ਅਤੇ ਫਲਸਤੀਨ ਦੇਸ਼ ਨੂੰ ਆਜ਼ਾਦ ਕਰਨ ਦਾ ਮਤਾ ਪਾਸ ਕੀਤਾ। ਸਮਾਗਮ ਦੇ ਅੰਤ ਵਿੱਚ ਦੋਆਬਾ ਸਾਹਿਤ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ.ਬਿੱਕਰ ਸਿੰਘ ਨੇ ਸਮਾਗਮ ਵਿੱਚ ਆਏ ਵੱਖ ਵੱਖ ਸੰਘਰਸ਼ਸ਼ੀਲ ਜੱਥੇਬੰਦੀਆ ਦੇ ਸਭ ਆਗੂਆਂ , ਮੈਬਰਾਨ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆ ਭਵਿੱਖ ਵਿੱਚ ਵੀ ਇਸੇ ਤਰਾਂ ਸਹਿਯੋਗ ਦੇਣ ਦੀ ਅਪੀਲ ਕੀਤੀ।
