ਰੁਦਰਾ ਅਭਿਸ਼ੇਕ ਮਹਾਯੱਗ” ਦੇ ਸੰਬੰਧ ਵਿੱਚ ਬੀਨੇਵਾਲ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚ ਸਮਾਗਮ 6 ਅਗਸਤ ਨੂੰ: ਰੋਮੀ ਸ਼ਰਮਾ
ਗੜ੍ਹਸ਼ੰਕਰ, 20 ਜੁਲਾਈ- “ਰੁਦਰਾ ਅਭਿਸ਼ੇਕ ਮਹਾਯੱਗ” ਪ੍ਰਬੰਧਕ ਕਮੇਟੀ ਵਲੋਂ ਗੜ੍ਹਸ਼ੰਕਰ ਇਲਾਕੇ ਦੇ ਵੱਖ ਵੱਖ ਮੰਦਰਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਲੜੀ ਦੇ ਤਹਿਤ 21 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

ਪ੍ਰਬੰਧਕ ਕਮੇਟੀ ਤੋਂ ਪੰਕਜ ਸ਼ੋਰੀ ਨੇ ਦੱਸਿਆ ਕਿ ਰੁਦਰਾ ਅਭਿਸ਼ੇਕ ਦੇ 16 ਮੰਤਰਾਂ ਤੇ ਅਧਾਰਿਤ ਇਸ ਪ੍ਰੋਗਰਾਮ ਦੇ ਤਹਿਤ ਡੇਰਾ ਬਾਬਾ ਰੁਦਰਾ ਨੰਦ ਜੀ ਮਹਾਰਾਜ ਹਿਮਾਚਲ ਪ੍ਰਦੇਸ਼ ਤੋਂ ਦੀਕਸ਼ਿਤ ਪੰਡਿਤ ਅਨੀਲ ਜੀ ਅਤੇ ਪੰਡਿਤ ਮੋਹਿਤ ਜੀ ਇਹਨਾਂ ਪ੍ਰੋਗਰਾਮਾਂ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਇਸ ਸੰਬਧ ਵਿਚ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਬੀਨੇਵਾਲ ਵਿਚ ਸਮਾਗਮ 6 ਅਗਸਤ ਨੂੰ ਸ਼ਾਮ 4 ਵਜੇ ਤੋਂ 7 ਵਜੇ ਤੱਕ ਹੋਣਗੇ।ਇਹ ਜਾਣਕਾਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਤੋ ਪੰਡਿਤ ਸੰਤੋਸ਼ ਸ਼ਰਮਾ, ਤਿਲਕ ਰਾਜ ਰਾਣਾ, ਦਲਜੀਤ ਰਾਣਾ, ਪਾਰਸ ਰਾਣਾ, ਰੋਮੀ ਸ਼ਰਮਾ, ਰਾਜੂ ਪੁਰੀ, ਪੁਰਸ਼ੋਤਮ ਸੇਠੀ, ਬਲਵਿੰਦਰ ਰਾਣਾ, ਬਲਰਾਜ ਰਾਣਾ, ਵਿੱਕੀ ਪੁਰੀ ਨੇ ਦਿੱਤੀ।