ਹੁਣ ਸ਼ਹਿਰ ਵਿੱਚ ਪ੍ਰਮੁੱਖ ਸੜਕਾਂ ਦੀ ਵੱਧ ਸਫ਼ਾਈ ਦੀ ਸੰਭਾਵਨਾ ਵਧੀ, ਪ੍ਰਾਈਵੇਟ ਕੰਪਨੀ ਨੂੰ ਮਿਲਿਆ ਠੇਕਾ

ਪਟਿਆਲਾ, 13 ਨਵੰਬਰ: ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਹੁਣ ਵੱਧ ਸਾਫ਼ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਨਗਰ ਨਿਗਮ ਨੇ ਇਨ੍ਹਾਂ ਸੜਕਾਂ ਦੀ ਸਫ਼ਾਈ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਹੈ ਜੋ ਜਲਦੀ ਹੀ ਕੁੱਲ 224 ਕਿਲੋਮੀਟਰ ਸੜਕਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰੇਗੀ।

ਪਟਿਆਲਾ, 13 ਨਵੰਬਰ: ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਹੁਣ ਵੱਧ ਸਾਫ਼ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਨਗਰ ਨਿਗਮ ਨੇ ਇਨ੍ਹਾਂ ਸੜਕਾਂ ਦੀ ਸਫ਼ਾਈ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪਿਆ ਹੈ ਜੋ ਜਲਦੀ ਹੀ ਕੁੱਲ 224 ਕਿਲੋਮੀਟਰ ਸੜਕਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰੇਗੀ। ਹਰ ਚਾਰ ਦਿਨ ਬਾਅਦ ਪ੍ਰਮੁੱਖ ਸੜਕਾਂ ਦੀ ਸਫ਼ਾਈ ਕੀਤੀ ਜਾਵੇਗੀ, ਹਰ ਰੋਜ਼ 64 ਕਿਲੋਮੀਟਰ ਸੜਕਾਂ ਦੀ ਸਫ਼ਾਈ ਹੋਵੇਗੀ। ਕਾਂਟੀਨੈਂਟਲ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਨੂੰ ਸਫ਼ਾਈ ਦਾ ਠੇਕਾ ਦਿੱਤਾ ਗਿਆ ਹੈ। ਨਿਗਮ ਨੇ 2 ਕਰੋੜ 69 ਲੱਖ ਰੁਪਏ ਤੋਂ ਵੱਧ ਦੀ ਸਵੀਪਿੰਗ ਮਸ਼ੀਨ ਖ਼ੁਦ ਖ਼ਰੀਦੀ ਹੈ ਪਰ ਪਤਾ ਲੱਗਾ ਹੈ ਕਿ ਨਿਗਮ ਕਮਿਸ਼ਨਰ ਮਸ਼ੀਨ ਨੂੰ ਨਿਗਮ ਦੁਆਰਾ ਚਲਾਉਣ ਦੇ ਹੱਕ ਵਿੱਚ ਨਹੀਂ ਸਨ, ਇਸੇ ਕਰਕੇ ਟੈਂਡਰ ਕਰਵਾਉਣ ਮਗਰੋਂ ਠੇਕਾ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ। ਇਸ ਪ੍ਰੋਜੈਕਟ ਨੂੰ ਲਾਗੂ ਕਰਵਾਉਣ ਵਿੱਚ ਵੱਡਾ ਭੂਮਿਕਾ ਨਿਭਾਉਣ ਵਾਲੇ ਐਕਸੀਅਨ ਜੇ ਪੀ  ਸਿੰਘ ਦਾ ਕਹਿਣਾ ਹੈ ਕਿ ਨਿਗਮ ਕਮਿਸ਼ਨਰ ਆਦਿਤਿਆ ਉੱਪਲ ਸ਼ਹਿਰ ਦੀ ਸਾਫ਼ ਸਫ਼ਾਈ ਨੂੰ ਲੈ ਕੇ ਬਹੁਤ ਸੰਜੀਦਾ ਹਨ। ਇਸ ਪ੍ਰੋਜੈਕਟ 'ਤੇ 5 ਸਾਲਾਂ ਵਿੱਚ 6 ਕਰੋੜ 72 ਲੱਖ ਦਾ ਖ਼ਰਚਾ ਆਵੇਗਾ। ਪਤਾ ਲੱਗਾ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ 'ਤੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਇੱਕ ਪ੍ਰੋਜੈਕਟ ਰਿਪੋਰਟ ਟ੍ਰਿਬਿਊਨਲ ਨੂੰ ਭੇਜੀ ਸੀ। ਇਸੇ ਰਿਪੋਰਟ ਦੇ ਆਧਾਰ 'ਤੇ ਨਿਗਮ ਨੂੰ ਸਵੀਪਿੰਗ ਮਸ਼ੀਨ ਖਰੀਦਣ ਲਈ ਪੈਸਾ ਦਿੱਤਾ ਗਿਆ।