71ਵਾਂ ਸਾਲਾਨਾ ਮੇਲਾ 30/31 ਜੁਲਾਈ ਨੂੰ ਦੁਰਗਾ ਮੰਦਰ ਭਾਮ ਵਿਖੇ ਹੋਵੇਗਾ-ਚੇਅਰਪਰਸਨ ਭੈਣ ਵਿਨੋਦ ਕੁਮਾਰੀ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਮਾਂ ਭਾਮੇਸ਼ਵਰੀ ਦੁਰਗਾ ਮੰਦਰ ਵਿਖੇ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਦੀ ਚੇਅਰਪਰਸਨ ਅਤੇ ਮੰਦਰ ਦੀ ਮੁੱਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਜੀ ਦੀ ਅਗਵਾਈ ਹੇਠ, ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 30/31 ਜੁਲਾਈ ਨੂੰ 71ਵਾਂ ਸਾਲਾਨਾ ਮੇਲਾ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਮਾਂ ਭਾਮੇਸ਼ਵਰੀ ਦੁਰਗਾ ਮੰਦਰ ਵਿਖੇ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਦੀ ਚੇਅਰਪਰਸਨ ਅਤੇ ਮੰਦਰ ਦੀ ਮੁੱਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਜੀ ਦੀ ਅਗਵਾਈ ਹੇਠ, ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 30/31 ਜੁਲਾਈ ਨੂੰ 71ਵਾਂ ਸਾਲਾਨਾ ਮੇਲਾ ਬਹੁਤ ਪ੍ਰੇਮ ਤੇ ਸ਼ਰਧਾ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। 
ਮੰਦਰ ਦੇ ਸਮੂਹ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਗੁਰਨਾਮ ਸਿੰਘ ਜਸਵਾਲ ਨੇ ਦੱਸਿਆ ਕਿ ਇਸ ਸਾਲਾਨਾ ਮੇਲੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ 23 ਜੁਲਾਈ ਤੋਂ 29 ਜੁਲਾਈ ਤੱਕ ਰੋਜ਼ਾਨਾ ਸਵੇਰੇ 4/30 ਵਜੇ ਤੋਂ 6 ਵਜੇ ਤੱਕ ਕੱਢੀਆਂ ਜਾਣਗੀਆਂ ਅਤੇ 29 ਜੁਲਾਈ ਨੂੰ ਪਿੰਡ ਵਿੱਚ ਝਾਂਦੀਆਂਉਦੀ ਪਰਿਕਰਮਾ ਕੀਤੀ ਜਾਵੇਗੀ ਜਾਣਗੇ। 30 ਜੁਲਾਈ ਨੂੰ ਸਵੇਰੇ 10 ਵਜੇ ਹਵਨ ਅਤੇ 11 ਵਜੇ ਆਰਤੀ ਕੀਤੀ ਜਾਵੇਗੀ।
 ਬਾਅਦ ਵਿੱਚ ਦੁਪਹਿਰ 1 ਵਜੇ ਕੰਨਿਆ ਪੂਜਨ ਅਤੇ ਬ੍ਰਹਮ ਭੋਜਨ ਹੋਵੇਗਾ। ਝੰਡਾ ਚੜ੍ਹਾਉਣੇ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣਗੇ ਅਤੇ ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, ਭਾਮੇਸ਼ਵਰੀ ਮਿਸ਼ਨਰੀ ਟਰੱਸਟ ਵੱਲੋਂ ਮੰਦਰ ਵਿੱਚ ਇੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ ਰਾਤ 8 ਵਜੇ ਮਹਾਮਾਈ ਦਾ ਜਾਗਰਣ ਸ਼ੁਰੂ ਹੋਵੇਗਾ, ਜਿਸ ਵਿੱਚ ਪ੍ਰਮੁੱਖ ਕਲਾਕਾਰ ਮਹਾਮਾਈ ਦੀ ਮਹਿਮਾ ਗਾਉਣਗੇ। 
ਜਿਨ੍ਹਾਂ ਵਿੱਚ ਯੋਗੀ ਅਲਾਵਲ ਪੁਰ ਵਾਲੇ, ਪੁਰੀ ਐਂਡ ਪਾਰਟੀ ਸ਼ੰਕਰ ਵਾਲੇ, ਨੀਲਮ ਜਸਲ, ਸੰਨੀ ਸਹਿਗਲ, ਜੱਸੀ ਭਾਮ, ਦੀਪਕ ਦੁਰਗਾ ਅਤੇ ਮਹੰਤ ਰਾਜ ਕੁਮਾਰ ਸਲੋਹ ਵਾਲੇ ਇਸ ਵਿੱਚ ਸ਼ਾਮਲ ਹਨ ਅਤੇ 31 ਜੁਲਾਈ ਦੀ ਰਾਤ ਨੂੰ ਕੱਵਾਲੀਆ ਹੋਣਗੀਆਂ ਜਿਸ ਵਿੱਚ ਪ੍ਰਮੁੱਖ ਕਲਾਕਾਰ ਕੱਵਾਲੀਆ ਪੇਸ਼ ਕਰਨਗੇ, ਕਲਾਕਾਰਾਂ ਵਿੱਚ ਸਰਵਜੀਤ ਸਰਬ, ਅਸਰਫ ਅਲੀ ਮਤੋਂਈ ਅਤੇ ਮੁਕੇਸ਼ ਅਨਾਇਤ ਸ਼ਾਮਲ ਹੋਣਗੇ। ਇਸ ਮੌਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਡਾ. ਸੰਦੀਪ ਦਾਦਰਾ ਮੁਫ਼ਤ ਮੈਡੀਕਲ ਕੈਂਪ ਲਗਾਉਣਗੇ। 
ਇਸ ਮੌਕੇ ਸ਼ਾਂਤੀ ਦੇਵੀ, ਕੁਲਦੀਪ ਕੌਰ, ਤ੍ਰਿਪਤਾ ਦੇਵੀ, ਚੰਦਰ ਪ੍ਰਕਾਸ਼ ਦਿੱਲੀ, ਹਰਪਾਲ ਸਿੰਘ ਕੁੰਦੀ, ਹਰਮੇਸ਼ ਚੰਦਰ, ਪੰਮੀ ਦੇਹਰਾਦੂਨ, ਭੂਸ਼ਨ ਦੇਹਰਾਦੂਨ, ਮੁਕੇਸ਼ ਪੰਡਿਤ, ਅਮਰਜੀਤ ਭਾਮ, ਟਿੰਕੂ ਜਸਵਾਲ, ਹੈਪੀ ਪਧਿਆਣਾ, ਰੋਸ਼ਨ ਭਾਮ, ਗੁਰਜੀਤ ਜਸਵਾਲ, ਸੰਨੀ ਜਸਵਾਲ,ਤਮਰੇਸ਼ ਕੈਨੇਡਾ, ਵਿਸ਼ਾਲ ਸ਼ਰਮਾ,ਨਰਿੰਦਰ ਹਾਰਟਾ,ਦੀਪਾ ਜਸਵਾਲ, ਡਾ.ਟੋਨੀ ਭਾਮ ਅਤੇ ਸੁਦਰਸ਼ਨ ਧੀਰ ਆਦਿ ਹਾਜ਼ਰ ਸਨ।