ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਨੂੰ ਸਮਰਪਿਤ 215 ਖੂਨਦਾਨੀਆਂ ਨੇ ਖੂਨਦਾਨ ਕੀਤਾ ।
ਨਵਾਂਸ਼ਹਿਰ- ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ 215 ਸਵੈ-ਇਛੁੱਕ ਖੂਨਦਾਨੀਆਂ ਨੇ ਖੂਨਦਾਨ ਕੀਤਾ। ਵਿਸ਼ੇਸ਼ ਗੱਲ ਇਹ ਸੀੜਕਿ ਖੂਨਦਾਨੀਆਂ ਵਿੱਚ ਮਹਿਲਾਵਾਂ ਦਾ ਯੋਗਦਾਨ ਉਤਸ਼ਾਹਜਨਕ ਰਿਹਾ ਇਸੇ ਤਰ੍ਹਾਂ ਪਹਿਲੀ ਵਾਰ ਖ਼ੂਨਦਾਨ ਕਰਨ ਵਾਲ੍ਹਿਆਂ ਦੀ ਗਿਣਤੀ ਜਾਗਰੂਕਤਾ ਦੀ ਪ੍ਰਤੀਕ ਸੀ। ਇਹ ਕੈਂਪ ਸ੍ਰੀ ਗੁਰੂ ਰਵੀਦਾਸ ਨੌਜਵਾਨ ਸਭਾ, ਐਨ.ਆਰ.ਆਈ ਸ਼ੁੱਭ ਚਿੰਤਕਾਂ ਤੇ ਕਾਹਮਾ ਨਗਰ ਵਾਸੀਆਂ ਦੇ ਸਹਿਯੋਗ ਨਾਲ੍ਹ ਸਫਲਤਾ ਪੂਰਬਕ ਆਯੋਜਿਤ ਕੀਤਾ ਗਿਆ।

ਖੂਨਦਾਨ ਕੈਂਪ ਦਾ ਉਦਘਾਟਨ ਸੰਤ ਗਿਰਧਾਰੀ ਦਾਸ (ਰਾਮ ਕੁਟੀਆ) ਵਲੋਂ ਆਪਣੇ ਕਰ-ਕਮਲਾਂ ਨਾਲ੍ਹ ਕੀਤਾ ਜਿਹਨਾਂ ਨਾਲ੍ਹ ਗੁਰੂ ਰਵੀਦਾਸ ਸੈਨਾ ਦੇ ਸੂਬਾਈ ਪ੍ਰਧਾਨ ਦਿਲਬਰ ਸਿੰਘ ਕੌਲਗੜ੍ਹ, ਸਤਨਾਮ ਸਿੰਘ ਕਾਹਮਾ,ਮੁਕੇਸ਼ ਕੁਮਾਰ ਕਾਹਮਾ , ਜਸਵਿੰਦਰ ਸਿੰਘ ਕਾਹਮਾ ਤੇ ਗੁਰੂ ਰਵੀਦਾਸ ਨੌਜਵਾਨ ਸਭਾ ਦੇ ਮੈਂਬਰ ਹਾਜਰ ਸਨ। ਜਿਕਰਯੋਗ ਹੈ ਕਿ ਕੈਂਪ ਨੂੰ ਵਿਸ਼ੇਸ਼ ਸਹਿਯੋਗ ਕਰਨ ਵਾਲ੍ਹਿਆਂ ਵਿੱਚ ਮੈਨੇਜਰ ਇਕਬਾਲ ਸਿੰਘ ਕਾਹਮਾ, ਖੂਨਦਾਨੀ ਪ੍ਰੀਵਾਰ ਦੇ ਮੈਡਮ ਰੀਟਾ ਰਾਣੀ ਤੇ ਗੁਰਨਾਮ ਸਿੰਘ ਡੁਲ੍ਹਕੂ ਸ਼ਾਮਲ ਹਨ।
ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਵਲੋਂ ਡਾ.ਅਜੇ ਬੱਗਾ ਦੀ ਅਗਵਾਈ ਵਿੱਚ ਤਕਨੀਕੀ ਟੀਮ ਵਲੋਂ ਖੂਨਦਾਨੀ ਫ਼ਰਿਸ਼ਤਿਆਂ ਤੋਂ ਸਵੈ-ਇਛੁੱਕ ਤੌਰ ਤੇ ਦਾਨ ਕੀਤੇ 215 ਖੂਨ ਦੇ ਯੂਨਿਟ ਪ੍ਰਾਪਤ ਕੀਤੇ ਗਏ। ਖੂਨਦਾਨ ਕੈਂਪ ਦੀ ਆਰੰਭਤਾ ਵਿੱਚ ਗੁਰੂ ਰਵੀਦਾਸ ਜੀ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੀ ਸਾਂਝ ਪਾਈ ਗਈ ਤੇ ਓਟ ਆਸਰਾ ਮੰਗਿਆ ਗਿਆ।
ਇਸ ਮੌਕੇ ਆਯੋਜਿਕਾਂ , ਪ੍ਰੇਰਕਾਂ ਤੇ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਜੀ.ਐਸ.ਤੂਰ, ਜੇ.ਐਸ.ਗਿੱਦਾ, ਰਾਜਿੰਦਰ ਕੌਰ ਗਿੱਦਾ, ਭੁਪਿੰਦਰ ਰਾਣਾ, ਗੁਰਿੰਦਰ ਸੇਠੀ, ਜਸਵੀਰ ਸਿੰਘ ਬਹਿਲੂਰ ਕਲਾਂ, ਰਾਜਿੰਦਰ ਸ਼ੋਕਰ, ਰਾਕੇਸ਼ ਰਾਣਾ, ਅਸ਼ਵਨੀ ਰਾਣਾ, ਮਲਕੀਅਤ ਸਿੰਘ ਸੜੋਆ,ਰਾਜੀਵ ਭਾਰਦਵਾਜ, ਕਮਲਜੀਤ ਖਮਾਚੋਂ ਅਤੇ ਰੇਨੂ ਕਾਠਗੜ੍ਹ ਹਾਜਰ ਸਨ।ਆਯੋਜਿਕਾਂ ਵਲੋਂ ਸਮੂਹ ਖੂਨਦਾਨੀਆਂ ਨੂੰ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।