ਕਾਨੂੰਨ ਦੀ ਪਾਲਣਾ ਲਈ ਮਾਪਿਆਂ ਵਲੋਂ ਬੱਚਿਆਂ ਨੂੰ ਦਿੱਤੇ ਸੰਸਕਾਰ ਅਸਲ ਸਮਾਜ ਸੇਵਾ ਹੈ- ਡੀ.ਐਸ.ਪੀ ਰਾਜ ਕੁਮਾਰ
ਨਵਾਂਸ਼ਹਿਰ- ਕਾਨੂੰਨ ਦੀ ਪਾਲਣਾ ਲਈ ਮਾਪਿਆਂ ਵਲੋਂ ਬੱਚਿਆਂ ਨੂੰ ਦਿੱਤੇ ਸੰਸਕਾਰ ਅਸਲ ਸਮਾਜ ਸੇਵਾ ਹੈ-ਇਹ ਵਿਚਾਰ ਡੀ.ਐਸ.ਪੀ ਰਾਜ ਕੁਮਾਰ ਨੇ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਆਖਿਆ ਕਿ ਜੇ ਸਮਾਜ ਵਿੱਚ ਕਾਨੂੰਨ ਤੋੜਨ ਵਾਲ੍ਹਿਆਂ ਦੀ ਗਿਣਤੀ ਘੱਟ ਹੋਵੇ ਤਾਂ ਕਾਨੂੰਨ ਲਾਗੂ ਕਰਨੇ ਸੌਖੇ ਹੁੰਦੇ ਹਨ ਪਰ ਜੇ ਇਹ ਗਿਣਤੀ ਵੱਧ ਹੋਵੇ ਤਾਂ ਕਾਨੂੰਨ ਲਾਗੂ ਕਰਨ ਲਈ ਮੁਸ਼ਕਲ ਆਉਂਦੀ ਹੈ।

ਉਹਨਾਂ ਕਿਹਾ ਨਸ਼ਿਆਂ ਦੀ ਸਮਾਜਿਕ ਬੁਰਾਈ ਦੀ ਰੋਕਥਾਮ ਲਈ ਕਾਨੂੰਨੀ ਸਖਤੀ ਦੇ ਨਾਲ੍ਹ ਨਾਲ੍ਹ ਸਮਾਜ ਦਾ ਸਹਿਯੋਗ ਵੀ ਅਹਿਮ ਭੂਮਿਕਾ ਰੱਖਦਾ ਹੈ ਕਿਉਂਕਿ ਜੇ ਨਸ਼ਿਆਂ ਦੀ ਡੀਮਾਂਡ ਨਾ ਹੋਵੇ ਤਾਂ ਨਸ਼ਿਆਂ ਦਾ ਵਿਉਪਾਰ ਕਰਨ ਵਾਲ੍ਹੇ ਆਪੇ ਫੇਲ ਹੋ ਜਾਣਗੇ। ਇਸ ਤੋਂ ਪਹਿਲਾਂ ਸੈਮੀਨਾਰ ਦੇ ਆਯੋਜਿਕ ਸੁੱਚਾ ਸਿੰਘ ਸੱਲ੍ਹਣ ਐਨ.ਆਰ.ਆਈ ਅਤੇ ਪਿੰਡ ਮਹਿੰਦੀਪੁਰ ਦੇ ਸਰਪੰਚ ਮਨਦੀਪ ਕੌਰ ਸੱਲਣ੍ਹ ਨੇ ਮੁੱਖ ਮਹਿਮਾਨ ਤੇ ਮਹਿਮਾਨਾਂ ਨੂੰ ਜੀਓ ਆਇਆਂ ਆਖਿਆ।
ਸਮਾਗਮ ਨੂੰ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਜੇ ਐਸ ਗਿੱਦਾ, ਨਰਿੰਦਰਪਾਲ ਤੂਰ ਤੇ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਤੋਂ ਇਲਾਵਾ ਪ੍ਰਵੀਨ ਕੁਮਾਰ ਟ੍ਰੈਫਿਕ ਟਰੇਨਰ, ਮਾ.ਗੁਰਦਿਆਲ ਸਿੰਘ ਨੇ ਵੀ ਸੰਬੋਧਨ ਕੀਤਾ । ਬੁਲਾਰਿਆਂ ਨੇ ਕਿਹਾ ਕਿ ਸਮਾਜ ਦੇ ਜਿਸ ਹਿੱਸੇ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣ ਦੀ ਲੋੜ ਹੈ ਉਹ ਹੈ ਯੁਵਾ ਵਰਗ ਤੇ ਸਾਨੂੰ ਜਾਗਰੂਕਤਾ ਲਈ ਯੁਵਾ ਵਰਗ ਤੱਕ ਵੱਧ ਤੋਂ ਵੱਧ ਪਹੁੰਚ ਕਰਨੀ ਚਾਹੀਦੀ ਹੈ ਜੋ ਕਿ ਵਿਦਿਅਕ ਅਦਾਰਿਆਂ ਵਿੱਚ ਹੀ ਉਪਲੱਬਧ ਹਨ।
ਆਯੋਜਿਕਾਂ ਵਲੋਂ ਮੁੱਖ ਮਹਿਮਾਨ ਡੀਐਸਪੀ ਰਾਜ ਕੁਮਾਰ, ਜੇ.ਐਸ.ਗਿੱਦਾ, ਨਰਿੰਦਰਪਾਲ ਤੂਰ,ਐਸਐਚਓ ਸਿਟੀ ਅਭਿਸ਼ੇਕ ਕੁਮਾਰ, ਐਸਐਚਓ ਸਦਰ ਅਸ਼ੋਕ ਕੁਮਾਰ, ਟ੍ਰੈਫਿਕ ਇੰਚਾਰਜ਼ ਸੁਭਾਸ਼ ਚੰਦਰ, ਏਐਸਆਈ ਬਚਿੱਤਰ ਸਿੰਘ, ਕੁਲਦੀਪ ਰਾਜ, ਜਸਵਿੰਦਰ ਸਿੰਘ, ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਨੂੰ ਸਨਮਾਨਿਤ ਕੀਤਾ ਗਿਆ।