ਡੀ.ਏ.ਵੀ. ਪਬਲਿਕ ਸਕੂਲ ਦੇ ਬੇਬੀ ਸ਼ੋਅ 'ਚ 70 ਬੱਚਿਆਂ ਨੇ ਵਿਖਾਈ ਪ੍ਰਤਿਭਾ
ਪਟਿਆਲਾ, 11 ਫ਼ਰਵਰੀ- ਡੀਏਵੀ ਪਬਲਿਕ ਸਕੂਲ ਪਟਿਆਲਾ ਨੇ ਸਾਲਾਨਾ ਬੇਬੀ ਸ਼ੋਅ ਦਾ ਆਯੋਜਨ ਕੀਤਾ, ਜਿਸ ਵਿੱਚ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਮੁੱਖ ਮਹਿਮਾਨ ਤੇ ਅਨੂ ਤਿਵਾਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਇਵੈਂਟ ਵਿੱਚ ਬੱਚਿਆਂ ਦੀ ਇੱਕ ਪਿਆਰੀ ਪ੍ਰਦਰਸ਼ਨੀ ਸ਼ਾਮਲ ਸੀ ਜਿਸ ਵਿੱਚ ਉਨ੍ਹਾਂ ਦੀਆਂ ਵਿਲੱਖਣ ਭਾਵਨਾਵਾਂ, ਪਿਆਰੀਆਂ ਪੌਸ਼ਾਕਾਂ ਅਤੇ ਮੁਸਕਾਨਾਂ ਨੇ ਸਭ ਦਾ ਮਨ ਮੋਹ ਲਿਆ।

70 ਬੱਚਿਆਂ ਨੇ ਵੱਖ ਵੱਖ ਸ਼੍ਰੇਣੀਆਂ ਵਿੱਚ ਭਾਗ ਲਿਆ। ਮਾਪਿਆਂ ਨੇ ਵੀ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ। ਜਾਦੂਗਰ ਨੇ ਵੀ ਬੱਚਿਆਂ ਨੂੰ ਆਪਣੇ ਜਾਦੂਈ ਸ਼ੋਅ ਨਾਲ ਖੁਸ਼ ਕੀਤਾ। ਵੱਖ ਵੱਖ ਖਾਣ-ਪੀਣ ਦੇ ਸਟਾਲ ਵੀ ਸਜਾਏ ਗਏ।
ਇਵੈਂਟ ਨੂੰ ਨਫੀਸਾ ਜਿੰਦਲ ਅਤੇ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਨਾਲ ਐਂਕਰ ਕੀਤਾ। ਪ੍ਰਿੰਸਿਪਲ ਵਿਵੇਕ ਤਿਵਾਰੀ ਨੇ ਮਾਪਿਆਂ ਅਤੇ ਪ੍ਰੋਗਰਾਮ ਦੀ ਤਿਆਰੀ ਕਰਵਾਉਣ ਵਾਲੇ ਸਮੂਹ ਟੀਚਰਾਂ ਦਾ ਧੰਨਵਾਦ ਕੀਤਾ।