ਸੰਤ ਨਿਰੰਜਨ ਦਾਸ ਜੀ ਵਲੋ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਚੂਹੜਵਾਲੀ ਵਿਖੇ ਵਿਸ਼ੇਸ਼ ਸਨਮਾਨ।

ਹੁਸ਼ਿਆਰਪੁਰ- ਐਸ.ਜੀ.ਆਰ.ਡੀ ਪਬਲਿਕ ਸਕੂਲ ਚੂਹੜਵਾਲੀ ਜਲੰਧਰ ਵਿਖੇ ਇੱਕ ਪ੍ਰੋਗਰਾਮ ਦੌਰਾਨ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਸਾਇਕਲਿੰਗ ਪ੍ਰਤੀ ਕੀਤੀਆਂ ਪਰਾਪਤੀਆਂ ਲਈ ਸੰਤ ਬਾਬਾ ਨਿਰੰਜਣ ਦਾਸ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਤ ਸੰਪਰਦਾਇ ਪੰਜਾਬ, ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਏਸ ਸਮੇਂ  ਉਨਾ ਕਿਹਾ ਕਿ  ਬਹੁਤ ਖੁਸ਼ੀ ਹੋਈ ਬਲਰਾਜ ਸਿੰਘ ਵਲੋ ਕੀਤੀਆਂ ਪ੍ਰਾਪਤੀਂ ਬਾਰੇ ਸੁਣ ਕੇ ਉਨਾਂ ਨੌਜਵਾਨ ਨੂੰ ਏਨਾਂ ਤੋ ਪ੍ਰੇਰਿਤ ਹੋ ਕੇ ਖੇਡਾਂ ਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਸੰਤ ਜੀ ਨੇ ਆਉਣ ਵਾਲੇ ਸਮੇਂ ਲਈ ਚੌਹਾਨ ਨੂੰ ਅਸ਼ੀਰਵਾਦ ਤੇ ਸ਼ੁੱਭ ਇਛਾਵਾਂ ਦਿਤੀਆਂ। ਸਕੂਲ ਤੇ ਡਾਇਰੈਕਟਰ ਸ਼ਲਿੰਦਰ ਸਿੰਘ ਨੇ ਦੱਸਿਆ ਕਿ ਸਾਇਕਲਿੰਗ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਬਲਰਾਜ ਸਿੰਘ ਚੌਹਾਨ ਸਵੱਛ ਭਾਰਤ ਮਿਸ਼ਨ ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਅੰਬੈਸਡਰ ਹਨ ਤੇ ਦੇਸ਼ ਵਿਦੇਸ਼ ਚ ਹੁਸ਼ਿਆਰਪੁਰ ਪੰਜਾਬ ਦਾ ਨਾਮ ਕਰ ਚੁਕੇ ਹਨ।  
ਹੁਣ ਤੱਕ 1 ਲੱਖ 80 ਹਜਾਰ ਤੋ ਵੱਧ ਕਿਲੋਮੀਟਰ ਸਾਇਕਲ ਚਲਾ ਚੁੱਕੇ ਹਨ, ਏਨਾਂ ਤੋ ਪ੍ਰਭਾਵਿਤ ਹੋ ਕੇ ਸੈਕੜੇਂ ਨੌਜਵਾਨ ਸਾਇਕਲਿੰਗ ਕਰ ਰਹੇ ਹਨ। ਏਸ ਸਮੇਂ ਮਨੋਹਰ ਲਾਲ ਕਟਾਰੀਆ ਰਿਟਾ, ਕਮਾਂਡੈਂਟ, ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਇੰਡੀਆ ਆਦਿ ਹਾਜ਼ਰ ਸਨ।