ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ, ਪੰਜਾਬ ਦੇ ਭਵਿੱਖ ਦਾ ਮਸਲਾ: ਅਮਨਜੋਤ ਕੌਰ ਰਾਮੂੰਵਾਲੀਆ

ਐਸ ਏ ਐਸ ਨਗਰ, 2 ਮਈ- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬਾ ਅਮਨਜੋਤ ਰਾਮੂੰਵਾਲੀਆ ਨੇ ਕਿਹਾ ਹੈ ਕਿ ਬੇਸ਼ਕ ਪਾਣੀ ਦੀ ਸਭ ਨੂੰ ਲੋੜ ਹੈ, ਪਰ ਜਦ ਤੁਹਾਡੇ ਘਰ ਆਪਣੇ ਹਿੱਸੇ ਦੀ ਰੋਟੀ ਨਾ ਪੱਕ ਰਹੀ ਹੋਵੇ ਤੇ ਤੁਹਾਡੇ ਬੱਚੇ ਵਿਲਕ ਰਹੇ ਹੋਣ, ਅਜਿਹੇ ਵਿੱਚ ਮੈਂ ਆਪਣਾ ਹਿੱਸਾ ਕਿਸੇ ਦੂਜੇ ਬਾਹਰੀ ਨੂੰ ਕਿਵੇਂ ਦੇ ਸਕਦੀ ਹਾਂ।

ਉਹਨਾਂ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਇਸ ਕਾਰਨ ਕਿਸਾਨ ਬੇਹਾਲ ਹਨ, ਫਿਰ ਹਰਿਆਣੇ ਨੂੰ ਪਾਣੀ ਕਿਵੇਂ ਦਿੱਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਮੁੱਦਾ ਪਾਰਟੀਆਂ ਦਾ ਨਹੀਂ, ਬਲਕਿ ਪੰਜਾਬ ਦਾ ਮੁੱਦਾ ਹੈ ਅਤੇ ਪੰਜਾਬ ਦੇ ਮੁੱਦੇ ਤੇ ਸਾਡਾ ਕੋਈ ਮਤਭੇਦ ਨਹੀਂ ਹੈ ਅਤੇ ਅਸੀਂ ਸਾਰੇ ਇਕਜੁੱਟ ਹਾਂ।
ਉਹਨਾਂ ਕਿਹਾ ਕਿ ਪਾਣੀ ਕਿਸੇ ਪਾਰਟੀ ਦਾ ਨਹੀਂ, ਬਲਕਿ ਪੰਜਾਬ ਦੇ ਭਵਿੱਖ ਦਾ ਮਸਲਾ ਹੈ ਅਤੇ ਪੰਜਾਬੀ ਕਦੇ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਸਾਨੂੰ ਸਿਆਸਤ ਤੋਂ ਦੂਰ ਹੋ ਕੇ ਪੰਜਾਬ ਦੀ ਬਿਹਤਰੀ ਲਈ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਉਹ ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਅਪੀਲ ਕਰਦੇ ਹਨ ਕਿ ਉਹ ਸਾਰੀ ਅਸਲ ਹਕੀਕਤ ਕੇਂਦਰ ਤੱਕ ਪਹੁੰਚਾਉਣ, ਤਾਂ ਜੋ ਪੰਜਾਬ ਨਾਲ ਪਾਣੀ ਦੀ ਕੋਈ ਗਲਤ ਵੰਡ ਨਾ ਹੋ ਸਕੇ।