ਪਾਰਕ ਵਿੱਚ ਪੌਦੇ ਲਗਾਏ
ਐਸ ਏ ਐਸ ਨਗਰ, 2 ਮਈ- ਵਾਤਾਵਰਨ ਪ੍ਰੇਮੀ ਸ੍ਰੀ ਕੇ ਕੇ ਅਗਰਵਾਲ ਨੇ ਅੱਜ ਸੈਕਟਰ 49 ਦੇ ਪਾਰਕ ਵਿੱਚ ਲਾਇਨਸ ਕਲੱਬ ਮੁਹਾਲੀ ਐਸ ਏ ਐਸ ਨਗਰ ਵੱਲੋਂ ਸਵੇਰ ਦੀ ਸੈਰ ਕਰਨ ਵਾਲਿਆਂ ਦੇ ਸਹਿਯੋਗ ਨਾਲ ਪੌਦੇ ਲਗਾਏ।
ਐਸ ਏ ਐਸ ਨਗਰ, 2 ਮਈ- ਵਾਤਾਵਰਨ ਪ੍ਰੇਮੀ ਸ੍ਰੀ ਕੇ ਕੇ ਅਗਰਵਾਲ ਨੇ ਅੱਜ ਸੈਕਟਰ 49 ਦੇ ਪਾਰਕ ਵਿੱਚ ਲਾਇਨਸ ਕਲੱਬ ਮੁਹਾਲੀ ਐਸ ਏ ਐਸ ਨਗਰ ਵੱਲੋਂ ਸਵੇਰ ਦੀ ਸੈਰ ਕਰਨ ਵਾਲਿਆਂ ਦੇ ਸਹਿਯੋਗ ਨਾਲ ਪੌਦੇ ਲਗਾਏ।
ਸ੍ਰੀ ਕੇ ਕੇ ਅਗਰਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਤੋਂ ਪਹਿਲਾਂ ਵੀ ਲੋਕਾਂ ਦੇ ਸਹਿਯੋਗ ਨਾਲ ਵੱਖ-ਵੱਖ ਪਾਰਕਾਂ ਵਿੱਚ ਬੂਟੇ ਲਗਾਏ ਜਾਂਦੇ ਹਨ ਅਤੇ ਇਹਨਾਂ ਦੀ ਸੰਭਾਲ ਵਸਨੀਕਾਂ ਵੱਲੋਂ ਹੀ ਕੀਤੀ ਜਾਂਦੀ ਹੈ।
ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਰਾਜਿੰਦਰ ਚੌਹਾਨ, ਡਾ. ਨਿਰਮਲ ਸਿੰਘ, ਸੇਵਾਮੁਕਤ ਐਸ ਐਚ ਓ ਸ੍ਰੀ ਪ੍ਰੇਮ ਸਿੰਘ, ਵਿਨੈ ਅਗਰਵਾਲ, ਮਦਨ ਲਾਲ ਵਰਮਾ, ਪ੍ਰੇਮ ਕੁਮਾਰ, ਅਨਿਲ ਕੁਮਾਰ, ਪ੍ਰਤਾਪ ਯਾਦਵ, ਚਰਨ ਸਿੰਘ ਯਾਦਵ, ਅੰਮ੍ਰਿਤ ਸਿੰਘ, ਭਾਗ ਸਿੰਘ ਅਤੇ ਰਵਿੰਦਰ ਸਿੰਘ ਵੀ ਮੌਜੂਦ ਹਨ।